ਸੰਘਾਈ ਦੀ 70 ਫ਼ੀਸਦੀ ਆਬਾਦੀ ਕੋਰੋਨਾ ਤੋਂ ਪ੍ਰਭਾਵਿਤ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਚੀਨ ’ਚ ਕੋਰੋਨਾ ਵਾਇਰਸ (Corona in China) ਦੇ ਤੇਜ਼ੀ ਨਾਲ ਫੈਲਣ ਕਾਰਨ ਅੰਦਾਜ਼ਾ ਲਾਇਆ ਗਿਆ ਹੈ ਕਿ ਸ਼ੰਘਾਈ ਦੀ 70 ਫ਼ੀਸਦੀ ਅਬਾਦੀ ਤੱਕ ਇਸ ਦੇ ਚਪੇਟ ’ਚ ’ਚ ਆ ਚੁੱਕੀ ਹੋਵੇਗੀ। ਚੀਨ ’ਚ ਪਿਛਲੇ ਮਹੀਨੇ ਕੋਵਿਡ-19 ਨੂੰ ਲੈ ਕੇ ਲਾਈਆਂ ਗਈਆਂ ਪਾਬੰਦੀਆਂ ’ਚ ਢਿੱਲ ਦਿੱਤੇ ਜਾਣ ਤੋਂ ਬਾਅਦ ਸੰਕ੍ਰਮਣ ਦੇ ਮਾਮਲਿਆਂ ’ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਹਸਪਤਾਲਾਂ ’ਚ ਮਰੀਜ਼ਾਂ ਅਤੇ ਸ਼ਮਸ਼ਾਨਘਾਟਾਂ ’ਚ ਲਾਸ਼ਾਂ ਦੀ ਗਿਣਤੀ ’ਚ ਕਾਫ਼ੀ ਵਾਧਾ ਹੋਇਆ ਹੈ।
ਰੁਈਜਿਨ ਹਸਪਤਾਲ ਦੇ ਉੱਪ ਪ੍ਰਧਾਨ ਅਤੇ ਸ਼ੰਘਾਈ ਦੇ ਕੋਵਿਡ ਮਾਹਿਰ ਸਲਾਹਕਾਰ ਪੈਨਲ ਦੇ ਮੈਂਬਰ ਚੀਨ ਏਰਜੇਨ ਨੇ ਅਨੁਮਾਨ ਲਾਇਆ ਕਿ ਸ਼ਹਿਰ ਦੇ 2.5 ਕਰੋੜ ਲੋਕ ਇਸ ਜਾਨਲੇਵਾ ਵਿਸ਼ਵਾਣੂ ਤੋਂ ਪ੍ਰਭਾਵਿਤ ਹੋ ਚੁੱਕੇ ਹਨ। ਉਨ੍ਹਾਂ ਚੀਨ ਦੀ ਦਜਿਆਂਗਡੋਂਗ ਸਟੂਡੀਓ ਨੂੰ ਮੰਗਲਵਾਰ ਨੂੰ ਦੱਸਿਆ ਕਿ ਹੁਦ ਸ਼ੰਘਾਈ ’ਚ ਮਹਾਂਮਾਰੀ ਦਾ ਪ੍ਰਸਾਰ ਬਹੁਤ ਵੱਡੇ ਪੱਧਰ ’ਤੇ ਹੈ ਅਤੇ ਇਹ 70 ਫ਼ੀਸਦੀ ਅਬਾਦੀ ਤੱਕ ਪਹੁੰਚ ਚੁੱਕਿਆ ਹੋਵੇਗਾ। ਸ਼ੰਘਾਈ ’ਚ ਬੀਤੀ ਅਪਰੈਲ ਤੋਂ ਦੋ ਮਹੀਨਿਆਂ ਤੱਕ ਸਖ਼ਤ ਲੌਕਡਾਊਨ ਲਾਇਆ ਗਿਆ ਸੀ। ਇਸ ਦੌਰਾਨ 600,000 ਤੋਂ ਜ਼ਿਆਦਾ ਨਿਵਾਸੀ ਸੰਕ੍ਰਮਿਤ ਹੋਏ ਸਨ। ਕਾਫ਼ੀ ਗਿਣਤੀ ’ਚ ਲੋਕਾਂ ਨੂੰ ਇਕਾਂਤਵਾਸ ’ਚ ਰੱਖਿਆ ਗਿਆ ਸੀ। (Corona in China)
ਇਹ ਲੱਛਣ ਦਿਸਣ ਤਾਂ ਤੁਰੰਤ ਕਰਵਾਓ ਜਾਂਚ
- ਗਲੇ ’ਚ ਖਰਾਸ਼
- ਛਿੱਕਾਂ
- ਵਗਦਾ ਨੱਕ
- ਬੰਦ ਨੱਕ
- ਬਿਨਾ ਕਫ਼ ਵਾਲੀ ਖੰਘ
- ਸਿਰ ਦਰਦ
- ਕਫ਼ ਨਾਲ ਖੰਘ
- ਬੋਲਣ ’ਚ ਪ੍ਰੇਸ਼ਾਨੀ
- ਮਾਸਪੇਸ਼ੀਆਂ ’ਚ ਦਰਦ
- ਖੁਸ਼ਬੂ ਨਾ ਲਾਉਣਾ
- ਜ਼ਿਆਦਾ ਬੁਖਾਰ
- ਕੰਬਣੀ ਨਾਲ ਬੁਖਾਰ
- ਲਗਾਤਾਰ ਖੰਘ
- ਸਾਹ ਲੈਣ ’ਚ ਸਮੱਸਿਆ
- ਥਕਾਵਟ ਮਹਿਸੂਸ ਹੋਣਾ
- ਭੁੱਖ ’ਚ ਕਮੀ
- ਡਾਇਰੀਆ
- ਬਿਮਾਰ ਹੋਣਾ (Corona in China)