ਸਾਡੇ ਨਾਲ ਸ਼ਾਮਲ

Follow us

16.5 C
Chandigarh
Thursday, January 22, 2026
More
    Home Breaking News Patiala News:...

    Patiala News: ਬੇਕਾਬੂ ਸਕੂਲ ਬੱਸ ਲੋਕਾਂ ‘ਤੇ ਜਾ ਚੜ੍ਹੀ

    Patiala News
    Patiala News: ਬੇਕਾਬੂ ਸਕੂਲ ਬੱਸ ਲੋਕਾਂ 'ਤੇ ਜਾ ਚੜ੍ਹੀ

    Patiala News: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਦੇ ਪਾਤੜਾਂ ਸ਼ਹਿਰ ਦੀ ਸਬਜ਼ੀ ਮੰਡੀ ਵਿਖੇ ਇਕ ਨਿੱਜੀ ਸਕੂਲ ਦੀ ਖਟਾਰਾ ਬੱਸ ਲੋਕਾਂ ਤੇ ਚੜ੍ਹ ਗਈ, ਜਿਸ ਕਾਰਨ ਦੋ ਵਿਅਕਤੀ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਤਰੁੰਤ ਲੋਕਾਂ ਵੱਲੋਂ ਜੇਰੇ ਇਲਾਜ਼ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ।

    Read Also : Fazilka News: ਤੜਕਸਾਰ ਆਈ ਮੰਦਭਾਗੀ ਖਬਰ!, ਸੜਕ ਹਾਦਸੇ ’ਚ ਮਜ਼ਦੂਰ ਦੀ ਗਈ ਜਾਨ

    ਮੌਕੇ ਤੇ ਮੌਜੂਦ ਲੋਕਾਂ ਦੇ ਦੱਸਣ ਅਨੁਸਾਰ ਇਹ ਹਾਦਸਾ ਬੱਸ ਦੇ ਬ੍ਰੇਕ ਨਾ ਲੱਗਣ ਕਾਰਨ ਵਾਪਰਿਆ ਜਿਸ ਕਾਰਨ ਦੋ ਵਿਅਕਤੀਆਂ ਨੂੰ ਕੁਚਲਿਆ ਅਤੇ ਸਬਜ਼ੀ ਆੜਤੀਆਂ ਦੀ ਦੁਕਾਨ ਅੱਗੇ ਪਏ ਸਮਾਨ ਨੂੰ ਵੀ ਮਦੋਲ ਦਿਆਂ ਕਾਫੀ ਨੁਕਸਾਨ ਕਰਦੇ ਹੋਏ ਬੱਸ ਅੱਗੇ ਜਾ ਕਾਬੂ ਕੀਤੀ ਗਈ ਅਤੇ ਵੱਡਾ ਹਾਦਸਾ ਵਾਪਰਨ ਤੋਂ ਬਚ ਗਿਆ। ਹਾਦਸੇ ਵਾਲੀ ਥਾਂ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇੱਕ ਵਿਅਕਤੀ ਨੂੰ ਬੱਸ ਦੇ ਥੱਲਿਓਂ ਬੜੀ ਮੁਸਕਿਤ ਦੇ ਨਾਲ ਬਾਹਰ ਕੱਢਿਆ ਗਿਆ ਹੈ ਜੇਕਰ ਥੋੜ੍ਹੀ ਦੇਰ ਹੋ ਜਾਂਦੀ ਤਾਂ ਉਸਦੀ ਜ਼ਿੰਦਗੀ ਖਤਮ ਹੋ ਜਾਣੀ ਸੀ Patiala News