ਦਿੱਲੀ ‘ਚ ਹੋਣ ਵਾਲੀ ਪਾਰਟੀ ਦੀ ਜ਼ਰੂਰੀ ਮੀਟਿੰਗ ਬਣੀ ਕਾਰਨ (Celebration)
ਸੁਨਾਮ ਊਧਮ ਸਿੰਘ ਵਾਲਾ, ਗੁਰਪ੍ਰੀਤ ਸਿੰਘ/ਸੱਚ ਕਹੂੰ ਨਿਊਜ਼
ਭਾਰਤ ਦੀ ਆਜ਼ਾਦੀ ਲਈ ਜਾਨ ਕੁਰਬਾਨ ਕਰਨ ਵਾਲੇ ਦੇਸ਼ ਦੇ ਅਮਰ ਸ਼ਹੀਦ ਸ੍ਰ. ਊਧਮ ਸਿੰਘ ਦੇ ਸ਼ਹੀਦੀ ਦਿਹਾੜੇ (Celebration) ਮੌਕੇ ਇੱਕ ਵਾਰ ਫ਼ਿਰ ਮੁੱਖ ਮੰਤਰੀ ਦੀ ਗ਼ੈਰ ਹਾਜ਼ਰੀ ਚਰਚਾ ਦਾ ਵਿਸ਼ਾ ਰਹੀ ਪਿਛਲੀ ਵਾਰ ਸ਼ਹੀਦੀ ਸਮਾਗਮ ਮੌਕੇ ਵੀ ਮੁੱਖ ਮੰਤਰੀ ਗੈਰ ਹਾਜ਼ਰ ਰਹੇ ਸਨ ਪਿਛਲੇ ਸਾਲ ਉਨ੍ਹਾਂ ਚਾਪਰ ਖਰਾਬ ਹੋਣ ਬਾਰੇ ਕਿਹਾ ਸੀ ਜਦੋਂ ਕਿ ਇਸ ਵਾਰ ਉਨ੍ਹਾਂ ਦੀ ਗੈਰ ਹਾਜ਼ਰੀ ਦਾ ਕਾਰਨ ਦਿੱਲੀ ਵਿਖੇ ਪਾਰਟੀ ਦੀਆਂ ਹੋਣ ਵਾਲੀਆਂ ਅਹਿਮ ਮੀਟਿੰਗਾਂ ਨੂੰ ਦੱਸਿਆ ਗਿਆ ।
ਜਦੋਂ ਪੱਤਰਕਾਰਾਂ ਨੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਨ ਤੋਂ ਬਾਅਦ ਸ਼ਹੀਦੀ ਸਮਾਗਮ ਵਿੱਚ ਲਗਾਤਾਰ ਦੂਜੀ ਗ਼ੈਰ ਹਾਜ਼ਰੀ ਬਾਰੇ ਸਵਾਲ ਕੀਤਾ ਤਾਂ ਉਹ ਗੋਲ-ਮੋਲ ਜਵਾਬ ਦੇ ਗਏ। ਧਰਮਸੋਤ ਨੇ ਕਿਹਾ ਕਿ ਮੰਤਰੀ ਮੰਡਲ ਕਾਹਦੇ ਲਈ ਹੁੰਦਾ ਹੈ, ਜੇਕਰ ਮੁੱਖ ਮੰਤਰੀ ਕਿਸੇ ਕਾਰਨ ਕਿਸੇ ਪ੍ਰੋਗਰਾਮ ‘ਚ ਨਾ ਪਹੁੰਚ ਸਕਣ ਤਾਂ ਮੰਤਰੀ ਉਨ੍ਹਾਂ ਦੀ ਥਾਂ ‘ਤੇ ਚਲੇ ਜਾਂਦੇ ਹਨ
ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਦਾ ਪੱਖ ਕਰਦਿਆਂ ਆਖਿਆ ਕਿ ਉਨ੍ਹਾਂ ਨੂੰ ਅਚਾਨਕ ਦਿੱਲੀ ਵਿਖੇ ਅਹਿਮ ਮੀਟਿੰਗ ਲਈ ਜਾਣਾ ਪੈ ਗਿਆ, ਜਿਸ ਕਾਰਨ ਉਹ ਆ ਨਹੀਂ ਸਕੇ ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਦੇਸ਼ ਲਈ ਜਾਨ ਵਾਰਨ ਵਾਲੇ ਸ਼ਹੀਦ ਦੇ ਸ਼ਰਧਾਂਜਲੀ ਸਮਾਗਮ ਨਾਲੋਂ ਪਾਰਟੀ ਮੀਟਿੰਗਾਂ ਅਹਿਮ ਹੋ ਗਈਆਂ ਤਾਂ ਉਨ੍ਹਾਂ ਕਿਹਾ ਕਿ ਸਰਕਾਰ ਦਾ ਫਰਜ਼ ਹੈ ਕਿ ਸ਼ਹੀਦਾਂ ਦੀ ਸੋਚ ਨੂੰ ਅੱਗੇ ਲੈ ਕੇ ਜਾਣਾ ਤੇ ਅਸੀਂ ਸ਼ਹੀਦ ਊਧਮ ਦੀ ਯਾਦ ਵਿੱਚ ਬਣਨ ਵਾਲੀ ਯਾਦਗਾਰ ਲਈ 1 ਕਰੋੜ ਰੁਪਏ ਦੇ ਕੇ ਆਪਣਾ ਫਰਜ਼ ਅਦਾ ਕੀਤਾ ਹੈ।
ਕੈਪਟਨ ਅਮਰਿੰਦਰ ਸਿੰਘ ਦੇ ਨਾ ਆਉਣ ਦੀ ਭਿਣਕ ਸਵੇਰ ਵੇਲੇ ਹੀ ਲੱਗ ਰਹੀ ਸੀ ਕਿਉਂਕਿ ਸੁਰੱਖਿਆ ਦੇ ਇੰਤਜਾਮ ਠੀਕ-ਠਾਕ ਸਨ ਪੁਲਿਸ ਅਫ਼ਸਰ ਤੇ ਮੁਲਾਜ਼ਮ ਆਰਾਮ ਨਾਲ ਡਿਊਟੀ ਦੇ ਰਹੇ ਸਨ ਲੋਕ ਸੰਪਰਕ ਅਧਿਕਾਰੀ ਵੱਲੋਂ ਸਟੇਜ ਤੋਂ ਵਾਰ-ਵਾਰ ਸਿਰਫ਼ ਮੁੱਖ ਮਹਿਮਾਨ ਬੋਲਿਆ ਜਾ ਰਿਹਾ ਸੀ, ਮੁੱਖ ਮੰਤਰੀ ਦਾ ਨਾਂਅ ਨਹੀਂ ਲਿਆ ਜਾ ਰਿਹਾ ਸੀ ਜਦੋਂ ਕਿ ਪ੍ਰਸ਼ਾਸਨ ਵੱਲੋਂ ਜਿਹੜੇ ਕਾਰਡ ਛਪਵਾਏ ਗਏ ਸਨ, ਉਨ੍ਹਾਂ ‘ਤੇ ਬਕਾਇਦਾ ਤੌਰ ‘ਤੇ ਮੁੱਖ ਮਹਿਮਾਨ ਕੈਪਟਨ ਅਮਰਿੰਦਰ ਸਿੰਘ ਦਾ ਨਾਂਅ ਵੱਡੇ-ਵੱਡੇ ਅੱਖਰਾਂ ‘ਚ ਲਿਖਿਆ ਗਿਆ ਸੀ। (Celebration)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।