ਖਹਿਰਾ ਨੂੰ ਡਾ. ਗਾਂਧੀ ਦਾ ਦੋ ਟੁੱਕ ਜਵਾਬ

Dr. Gandhi, Khaira, Two, Touch, Answers

ਮੁਅੱਤਲ ਹੋਇਆਂ ਪਰ ਨਹੀਂ ਗਿਆ ਪਾਰਟੀ ਖ਼ਿਲਾਫ਼ (Dr. Gandhi)

ਪਾਰਟੀ ਦੇ ਅਹੁਦਿਆਂ ਲਈ ਨਹੀਂ, ਸਗੋਂ ਖ਼ੁਦਮੁਖ਼ਤਿਆਰੀ ਤੇ ਪੰਜਾਬ ਲਈ ਲੜਨੀ ਚਾਹੀਦੀ ਐ ਲੜਾਈ

ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼

ਆਮ ਆਦਮੀ ਪਾਰਟੀ ਦੇ ਪਟਿਆਲਾ ਤੋਂ ਸੰਸਦ ਮੈਂਬਰ ਡਾ. ਧਰਮ ਵੀਰ ਗਾਂਧੀ (Dr. Gandhi) ਨੇ ਸੁਖਪਾਲ ਖਹਿਰਾ ਨੂੰ ਦੋ ਟੁੱਕ ਸੁਣਾਉਂਦਿਆਂ ਕਿਹਾ ਕਿ ਕਿਸੇ ਛੋਟੇ-ਮੋਟੇ ਅਹੁਦੇ ਲਈ ਲੜਾਈ ਕਰਨਾ ਕਿੱਥੇ ਦੀ ਪੰਜਾਬੀਆਂ ਲਈ ਲੜਾਈ। ਜੇਕਰ ਸੁਖਪਾਲ ਖਹਿਰਾ ਨੇ ਲੜਾਈ ਲੜਨੀ ਹੀ ਹੈ ਤਾਂ ਉਹ ਖ਼ੁਦਮੁਖ਼ਤਿਆਰੀ ਜਾਂ ਫਿਰ ਪੰਜਾਬ ਦੇ ਵੱਡੇ ਮਸਲਿਆਂ ਲਈ ਲੜਾਈ ਲੜੇ ਨਾ ਕਿ ਸਿਰਫ਼ ਅਹੁਦਿਆਂ ਲਈ ਭੱਜੇ।

ਡਾ. ਗਾਂਧੀ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਤੋਂ ਮੁਅੱਤਲ ਹੋਣ ਦੇ ਬਾਵਜ਼ੂਦ ਪਾਰਟੀ ਦਾ ਸਨਮਾਨ ਕਰਦੇ ਹੋਏ ਉਨ੍ਹਾਂ ਦੇ ਫੈਸਲੇ ‘ਤੇ ਮੋਹਰ ਤੱਕ ਲਾ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕ ਸਭਾ ‘ਚ ਬੀਤੇ ਦਿਨੀਂ ਜਦੋਂ ਵਿੱਪ੍ਹ ਜਾਰੀ ਕੀਤਾ ਗਿਆ ਸੀ ਤਾਂ ਉਨ੍ਹਾਂ ਨੇ ਵਿੱਪ੍ਹ ਦਾ ਸਨਮਾਨ ਕਰਦੇ ਹੋਏ ਪਾਰਟੀ ਦੇ ਆਦੇਸ਼ਾਂ ਅਨੁਸਾਰ ਹੀ ਵੋਟ ਪਾਈ ਸੀ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਮੁਅੱਤਲ ਕੀਤੀ ਸੀ ਪਰ ਹੁਣ ਤੱਕ ਪਾਰਟੀ ਤੋਂ ਬਾਹਰ ਨਹੀਂ ਕੀਤਾ ਹੈ।

ਇਸ ਲਈ ਉਹ ਨਾ ਹੀ ਅਜੇ ਕੋਈ ਪਾਰਟੀ ਬਣਾ ਰਹੇ ਹਨ ਅਤੇ ਨਾ ਹੀ ਸੁਖਪਾਲ ਖਹਿਰਾ ਦੀ ਕਨਵੈਨਸ਼ਨ ‘ਚ 2 ਅਗਸਤ ਨੂੰ ਹਿੱਸਾ ਲੈਣ ਲਈ ਜਾ ਰਹੇ ਹਨ। ਡਾ. ਗਾਂਧੀ ਨੇ ਕਿਹਾ ਕਿ ਸੁਖਪਾਲ ਖਹਿਰਾ ਨਾਲ ਮਿਲ ਕੇ ਕੰਮ ਕਰਨ ਦਾ ਕੋਈ ਵਿਚਾਰ ਨਹੀਂ ਹੈ, ਕਿਉਂਕਿ ਅਸੀਂ ਵੱਡੇ ਏਜੰਡੇ ‘ਤੇ ਚੱਲ ਰਹੇ ਹਾਂ, ਸੁਖਪਾਲ ਖਹਿਰਾ ਸਿਰਫ਼ ਹਟਾਉਣ ਤੋਂ ਬਾਅਦ ਇੱਕ ਛੋਟੇ ਜਿਹੇ ਏਜੰਡੇ ਨੂੰ ਲੈ ਕੇ ਚਲ ਰਿਹਾ ਹੈ। ਡਾ. ਗਾਂਧੀ ਨੇ ਕਿਹਾ ਕਿ ਉਹ ਖ਼ੁਦਮੁਖ਼ਤਿਆਰੀ ਨਾਲ ਕੰਮ ਕਰਨ ਵਾਲਿਆਂ ‘ਚ ਸ਼ਾਮਲ ਹਨ। (Dr. Gandhi)

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ। 

Dr. Gandhi, Khaira, Two, Touch, Answers