ਭਾਜਪਾ ਰਾਜ ‘ਚ ਘੋਟਿਆ ਜਾ ਰਿਹਾ ਹੈ ਪੱਤਰਕਾਰਿਤਾ ਦਾ ਗਲਾ : ਰਾਹੁਲ
ਨਵੀਂ ਦਿੱਲੀ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਭਾਜਪਾ ‘ਤੇ ਸਿੱਧਾ ਹਮਲਾ ਕਰਦਿਆਂ ਸ਼ੁੱਕਰਵਾਰ ਨੂੰ ਕਿਹਾ ਕਿ ਅਸਾਮ ‘ਚ ਪੱਤਰਕਾਰ ਪਰਾਗ ਭੁਈਆਂ ਦੇ ਕਤਲ ਦਾ ਮਾਮਲਾ ਚੁੱਕਿਆ ਤੇ ਦੋਸ਼ ਲਾਇਆ ਕਿ ਭਾਜਪਾ ਦੀ ਅਗਵਾਈ ਵਾਲੇ ਸ਼ੂਬਿਆਂ ‘ਚ ਭ੍ਰਿਸ਼ਟਾਚਾਰ ਨੂੰ ਉਜਾਗਰ ਕਰਨ ਵਾਲ ਪੱਤਰਕਾਰਿਤਾ ਦਾ ਗਲਾ ਘੋਟਿਆ ਜਾ ਰਿਹਾ ਹੈ।
ਰਾਹੁਲ ਨੇ ਟਵੀਟ ਕੀਤਾ, ‘ਭਾਜਪਾ ਆਗੂਆਂ ਦੇ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਕਰਨ ਵਾਲੇ ਅਸਾਮ ਦੇ ਪੱਤਰਕਾਰ ਪਰਾਗ ਭੂਈਆਂ ਦੀ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ। ਉਨ੍ਹਾਂ ਦੇ ਪਰਿਵਾਰ ਨਾਲ ਮੇਰੀ ਡੂੰਘੀ ਹਮਦਰਦੀ ਹੈ। ਅਸਾਮ, ਮੱਧ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਭਾਜਪਾ ਸ਼ਾਸਿਤ ਸੂਬਿਆਂ ‘ਚ ਸੱਚੀ ਪੱਤਰਕਾਰਿਤਾ ਦਾ ਗਲਾ ਘੋਟਿਆ ਜਾ ਰਿਹਾ ਹੈ ਤੇ ਤਮਾਸ਼ਾ ਕਰਨ ਵਾਲਿਆਂ ਨੂੰ ਸੁਰੱਖਿਆ ਮਿਲ ਰਹੀ ਹੈ। ਕਾਂਗਰਸ ਆਗੂ ਨੇ ਦੋ ਦਿਨ ਪਹਿਲਾਂ ਵੀ ਪੱਤਰਕਾਰਾਂ ਦੇ ਕਤਲ ਦਾ ਮਾਮਲਾ ਚੁੱਕਦਿਆਂ ਕਿਹਾ, ‘ਉੱਤਰ ਪ੍ਰਦੇਸ਼ ਦੇ ਪੱਤਰਕਾਰ ਵਿਨੈ ਤਿਵਾੜੀ ਨੂੰ ਭਾਜਪਾ ਦੇ ਗੁੰਡਿਆਂ ਨੇ ਬੇਰਹਿਮੀ ਨਾਲ ਕੁੱਟਿਆ ਹੈ। ਅਧਿਕਾਰਾਂ ਦੀ ਗੱਲ ਚੱਲੀ ਹੈ ਤਾਂ ਸੋਚਿਆ ਪੁੱਛ ਲਈਏ ਕਿ ਕੁਝ ਚੁਣਿੰਦਾ ਪੱਤਰਕਾਰਾਂ ਲਈ ਹੀ ਅਧਿਕਾਰ ਯਾਦ ਆਉਣਗੇ ਜਾਂ ਵਿਨੈ ਤਿਵਾੜੀ ਵਰਗੇ ਪੀੜਤਾਂ ਦੇ ਲਈ ਵੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.