ਸਾਡੀ ਜਥੇਬੰਦੀ ਹਮੇਸ਼ਾ ਕਿਸਾਨਾਂ ਨਾਲ ਖੜੇਗੀ : ਮਨੀ ਕਥੂਰੀਆ

ਕੇਂਦਰ ਸਰਕਾਰ ਕਾਲੇ ਕਾਨੂੰਨ ਰੱਦ ਕਰੇ 

  • ਕਿਸਾਨਾਂ ਦੇ ਹੱਕ ਵਿੱਚ ਭਾਰਤ ਬੰਦ ਦਾ ਸਮਰਥਨ

ਸੰਗਰੂਰ, (ਨਰੇਸ਼ ਕੁਮਾਰ)। ਕਿਸਾਨ ਮਾਰੂ ਖੇਤੀ ਕਾਨੂੰਨ ਦੇ ਵਿਰੋਧ ਵਿੱਚ ਦਿੱਤੇ ਸੰਪੂਰਨ ਭਾਰਤ ਬੰਦ ਦਾ ਸੱਦੇ ਤਹਿਤ ” ਦੀ ਸੰਗਰੂਰ ਟਾਈਪਿਸਟ ਵੈਲਫੇਅਰ ਸੋਸਾਇਟੀ ( ਰਜਿ 🙂 ਸੰਗਰੂਰ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਭਾਰਤ ਬੰਦ ਦਾ ਸਮਰਥਨ ਦਿੱਤਾ ਗਿਆ ਹੈ । ਇਸ ਭਾਰਤ ਬੰਦ ਤਹਿਤ ਤਹਿਸੀਲ ਕੰਪਲੈਕਸ ਦੇ ਸਮੂਹ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਬੰਦ ਕਰਕੇ ਸੋਸਾਇਟੀ ਦੇ ਬੈਨਰ ਹੇਠ ਤਹਿਸੀਲ ਕੰਪਲੈਕਸ ਸੰਗਰੂਰ ਤੋਂ ਲੈ ਕੇ ਬਰਨਾਲਾ ਕੈਂਚੀਆ ਸੰਗਰੂਰ ਤੱਕ ਕਿਸਾਨਾਂ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ ਗਈ ਅਤੇ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਰੋਸ਼ ਪ੍ਰਦਰਸ਼ਨ ਕੀਤਾ ਗਿਆ।

ਇਸ ਸਬੰਧੀ ਬੋਲਦਿਆਂ ਪ੍ਰਧਾਨ ਮਨੀ ਕਥੂਰੀਆ ਨੇ ਕਿਹਾ ਕਿ ਸਾਡੀ ਸਮੂਹ ਜਥੇਬੰਦੀ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ ਕੇਂਦਰ ਸਰਕਾਰ ਤੁਰੰਤ ਤਿੰਨੇ ਕਾਲੇ ਕਾਨੂੰਨ ਰੱਦ ਕਰੇ ਕਿਉ ਕੇ ਇਹ ਕਾਨੂੰਨ ਕਿਸਾਨ ਮਾਰੂ ਹਨ ਜੇਕਰ ਕਿਸਾਨ ਹੀ ਨਹੀਂ ਰਹਿਣਗੇ ਤਾਂ ਅਸੀਂ ਰੋਟੀ ਕਿੱਥੋਂ ਖਾਵਾਂਗੇ ਕਿਸਾਨ ਸਾਡੇ ਦੇਸ਼ ਦਾ ਅੰਨ ਦਾਤਾ ਹੈ।

ਆਉਣ ਵਾਲੇ ਸਮੇਂ ਵਿੱਚ ਵੀ ਜੀ ਕਿਸਾਨ ਵੀਰ ਆਪਣਾ ਫੈਸਲਾ ਕਰਨਗੇ ਅਸੀਂ ਓਹਨਾ ਨਾਲ ਖੜਾਂਗੇ। ਇਸ ਮੌਕੇ ਸਮੂਹ ਕਮੇਟੀ ਮੈਂਬਰ ਅਤੇ ਚੇਅਰਮੈਨ ਜਿਤੇਸ਼ ਕਪਿਲ (ਨੀਰੂ ), ਸੈਕਟਰੀ ਸੌਰਵ ਅਰੋੜਾ , ਕੈਸ਼ੀਅਰ ਰੋਹਿਤ ਮਿੱਤਲ , ਜੀਵਨ ਗਰਗ , ਅਮਿਤ ਕੁਮਾਰ ( ਪਿੰਕਾ), ਜਸਵੀਰ ਸਿੰਘ ( ਜੱਸੀ), ਧਰਮਿੰਦਰ ਪਾਲ ( ਬੰਟੀ ) , ਸੌਰਵ ਬਾਂਸਲ , ਦਲਬੀਰ ਸਿੰਘ ਨਿੰਮਾ), ਹੈਪੀ (ਮੱਖਣ) , ਦੀਪੂ , ਸੋਨੂੰ , ਮਨੀ ਬਰਾੜ ਆਦਿ ਮੈਂਬਰ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ