ਸਾਡਾ ਧਿਆਨ ਸਿਰਫ ਜਿੱਤ ‘ਤੇ ਸੀ, ਰਨ ਰੇਟ ‘ਤੇ ਨਹੀਂ: ਸ਼੍ਰੇਅਸ
ਆਬੂਧਾਬੀ। ਦਿੱਲੀ ਕੈਪੀਟਲਜ਼ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਆਈਪੀਐੱਲ ‘ਚ ਰਾਇਲ ਚੈਲੇਂਜਰਜ ਬੈਂਗਲੁਰੂ ਖਿਲਾਫ 6 ਵਿਕਟਾਂ ਨਾਲ ਮਿਲੀ ਜਿੱਤ ਤੋਂ ਬਾਅਦ ਕਿਹਾ ਕਿ ਇਸ ਮੈਚ ਨੂੰ ਟੀਮ ਹਰ ਹਾਲ ‘ਚ ਜਿੱਤਣ ਦੇ ਇਰਾਦੇ ਨਾਲ ਉੱਤਰੀ ਸੀ ਤੇ ਉਸਦਾ ਧਿਆਨ ਰਨ ਰੇਟ ‘ਤੇ ਨਹੀਂ ਸੀ।
ਸ਼੍ਰੇਅਸ ਨੇ ਕਿਹਾ, ‘ਮੈਂ ਟੀਮ ਦੇ ਪ੍ਰਦਰਸ਼ਨ ਤੋਂ ਬੇਹੱਦ ਖੁਸ਼ ਹਾਂ ਮੈਨੂੰ ਇਸ ਗੱਲ ਦਾ ਭਲੀ-ਭਾਂਤ ਅਹਿਸਾਸ ਸੀ ਕਿ ਉਹ ਕਰੋ ਜਾਂ ਮਰੋ ਦਾ ਮੁਕਾਬਲਾ ਹੈ ਤੇ ਸਾਡਾ ਧਿਆਨ ਸਿਰਫ ਜਿੱਤ ਦਰਜ਼ ਕਰਨ ‘ਤੇ ਸੀ, ਰਨ ਰੇਟ ‘ਤੇ ਨਹੀਂ ਇਹ ਕਾਫੀ ਪ੍ਰਦਰਸ਼ਨੀ ਟੂਰਨਾਂਮੈਂਟ ਹੈ ਤੇ ਦੂਜੇ ਹਾਫ ‘ਚ ਜਿੱਤ ਦਰਜ਼ ਕਰਨ ਵਾਲੀਆਂ ਟੀਮਾਂ ਨੇ ਸਥਿਤੀ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ। ਦਿੱਲੀ ਨੇ ਅਜਿੰਕਿਆ ਰਹਾਣੇ ਤੇ ਸ਼ਿਖਰ ਧਵਨ ਦੇ ਵਧੀਆ ਅਰਧ ਸੈਂਕੜਾ ਦੀ ਬਦੌਲਤ ਬੇਂਗਲੁਰੂ ਨੂੰ ਅਹਿਮ ਆਈਪੀਐੱਲ ਮੁਕਾਬਲੇ ‘ਚ ਸੋਮਵਾਰ ਨੂੰ ਛੇ ਵਿਕਟਾਂ ਨਾਲ ਹਰਾ ਕੇ ਪਲੇਆਫ ‘ਚ ਦੂਜਾ ਸਥਾਨ ਹਾਸਲ ਕਰ ਲਿਆ ਉਨ੍ਹਾਂ ਆਪਣੇ ਗੇਂਦਬਾਜ਼ਾਂ ਦੀ ਤਰੀਫ ਕਰਦੇ ਹੋਏ ਕਿਹਾ, ਮੇਰੇ ਹਿਸਾਬ ਨਾਲ ਗੇਂਦਬਾਜ਼ਾਂ ਨੇ ਰਣਨੀਤੀ ‘ਤੇ ਕਾਫੀ ਵਧੀਆ ਤਰ੍ਹਾਂ ਅਮਲ ਕੀਤਾ ਉਨ੍ਹਾਂ ਨੂੰ ਪਤਾ ਸੀ ਕਿ ਕੀ ਕਰਨਾ ਹੈ ਨੌਰਤਜੇ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.