ਸਾਡੇ ਨਾਲ ਸ਼ਾਮਲ

Follow us

10 C
Chandigarh
Thursday, January 22, 2026
More
    Home Breaking News ਅਕਾਲੀ ਦਲ ਦੀ ਸ...

    ਅਕਾਲੀ ਦਲ ਦੀ ਸੋਚ ਤੇ ਵਿਚਾਰਧਾਰਾ ਮੁੜ ਸੁਰਜੀਤ ਕਰਨ ਲਈ ਸਾਡਾ ਪਹਿਲਾ ਨਿਸ਼ਾਨਾ : ਢੀਂਡਸਾ

    ਅਕਾਲੀ ਦਲ ਦੀ ਸੋਚ ਤੇ ਵਿਚਾਰਧਾਰਾ ਮੁੜ ਸੁਰਜੀਤ ਕਰਨ ਲਈ ਸਾਡਾ ਪਹਿਲਾ ਨਿਸ਼ਾਨਾ : ਢੀਂਡਸਾ

    ਲਹਿਰਾਗਾਗਾ, (ਤਰਸੇਮ ਸਿੰਘ ਬਬਲੀ) ਸਾਡੀ ਮੁੱਖ ਮੰਤਰੀ ਬਣਨ ਦੀ ਜਾਂ ਕੋਈ ਹੋਰ ਦੌੜ ਨਹੀਂ ਸਾਡਾ ਪਹਿਲਾ ਨਿਸ਼ਾਨਾ ਸ਼੍ਰੋਮਣੀ ਅਕਾਲੀ ਦਲ ਨੂੰ ਸਿਧਾਂਤਕ ਤੌਰ ‘ਤੇ ਖੜ੍ਹਾ ਕਰਨਾ ਹੈ ਤਾਂ ਜੋ ਅਕਾਲੀ ਦਲ ਦੀ ਸੋਚ ਅਤੇ ਵਿਚਾਰਧਾਰਾ ਮੁੜ ਸੁਰਜੀਤ ਹੋ ਸਕੇ ਤੇ ਪਾਰਟੀ ਨੂੰ ਤਕੜਾ ਕਰਕੇ ਹੀ ਚੋਣ ਲੜਨ ਦੇ ਤਰੀਕਿਆਂ ਬਾਰੇ ਸੋਚਿਆ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਵਿੱਤ ਮੰਤਰੀ ਅਤੇ ਹਲਕਾ ਵਿਧਾਇਕ ਲਹਿਰਾ ਪਰਮਿੰਦਰ ਸਿੰਘ ਢੀਂਡਸਾ ਨੇ ਵਿਧਾਨ ਸਭਾ ਹਲਕਾ ਲਹਿਰਾ ਦੇ ਵੱਖ-ਵੱਖ ਪਿੰਡਾਂ ‘ਚ ਪਾਰਟੀ ਵਰਕਰਾਂ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੁੰਦਿਆਂ ਪਿੰਡ ਜਲੂਰ ਵਿਖੇ ਪਿਛਲੇ ਦਿਨੀਂ ਸਵਰਗ ਸਿਧਾਰ ਗਏ ਯੂਥ ਆਗੂ ਦਵਿੰਦਰਪਾਲ ਸਿੰਘ ਬਿੰਦੂ ਦੇ ਗ੍ਰਹਿ ਵਿਖੇ ਗੱਲਬਾਤ ਕਰਦਿਆਂ ਕੀਤਾ ਢੀਂਡਸਾ ਨੇ ਕਰੋਨਾ ਮਰੀਜਾਂ ਦੇ ਇਲਾਜ ਨੂੰ ਲੈ ਕੇ ਵਰਤੀ ਜਾ ਰਹੀ ਅਣਗਹਿਲੀ ਸਬੰਧੀ ਕਿਹਾ ਕਿ ਪੰਜਾਬ ਸਰਕਾਰ ਦਾ ਪ੍ਰਬੰਧ ਪੂਰੀ ਤਰ੍ਹਾਂ ਫੇਲ੍ਹ ਹੈ, ਇੱਕ ਪਾਸੇ ਜਲੂਰ ਦੇ ਦਵਿੰਦਰਪਾਲ ਦੀ ਕਰੋਨਾ ਨਾਲ ਮੌਤ ਹੋਣ ਦੀ ਪੁਸ਼ਟੀ ਸਿਹਤ ਭਾਗ ਕਰ ਰਿਹਾ ਹੈ

    ਦੂਜੇ ਪਾਸੇ ਪਰਿਵਾਰ ਨੇ ਦੱਸਿਆ ਕਿ ਸਰਕਾਰ ਨੇ ਦਵਿੰਦਰਪਾਲ ਦੇ ਨਾਂਅ ‘ਤੇ ਪਰਿਵਾਰ ਨੂੰ ਮੈਸੇਜ ਭੇਜਿਆ ਹੈ ਕਿ ਤੁਸੀਂ ਕਰੋਨਾ ਤੋਂ ਠੀਕ ਹੋ ਕੇ ਆ ਗਏ ਹੋ ਤੁਹਾਡਾ ਸਨਮਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਸਾਬਿਤ ਹੁੰਦਾ ਹੈ ਕਿ ਪੰਜਾਬ ਸਰਕਾਰ ਵੱਲੋਂ ਕਰੋਨਾ ਨੂੰ ਲੈ ਕੇ ਕੀਤੇ ਗਏ ਪ੍ਰਬੰਧ ਜੀਰੋ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦਾ ਧਿਆਨ ਤਾਂ ਸਿਰਫ ਸ਼ਰਾਬ ਵੇਚਣ ਜਾਂ ਟੈਕਸਾਂ ਰਾਹੀਂ ਪੈਸਾ ਇਕੱਠਾ ਕਰਨ ਵਿੱਚ ਹੈ ਜੋ ਕੁਝ ਵੀ ਹੋ ਰਿਹਾ ਉਹ ਸਰਕਾਰ ਦੀ ਨਲਾਇਕੀ ਅਤੇ ਮਾੜੀ ਕਾਰਗੁਜਾਰੀ ਕਾਰਨ ਹੀ ਹੋ ਰਿਹਾ ਹੈ।

    ਐੱਸਵਾਈਐੱਲ ਦੇ ਮੁੱਦੇ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਸਰਕਾਰ ਦੀ ਹੋ ਰਹੀ ਮੀਟਿੰਗ ਸਬੰਧੀ ਉਨ੍ਹਾਂ ਕਿਹਾ ਕਿ ਪੰਜਾਬ ਪਾਣੀ ਪਾਣੀ ਦਾ ਤੁਪਕਾ ਵੀ ਕਿਸੇ ਸੂਬੇ ਨੂੰ ਦੇਣਾ ਸਹਿਣ ਨਹੀਂ ਕਰ ਸਕਦਾ ਕਿਉਂਕਿ ਪੰਜਾਬ ਦਾ ਹੀ 40 ਪ੍ਰਤੀਸ਼ਤ ਰਕਬਾ ਨਹਿਰੀ ਪਾਣੀ ਤੋਂ ਵਾਂਝਾ ਹੈ ਬਲਕਿ ਪਹਿਲਾਂ ਵੀ ਅੰਤਰਰਾਸ਼ਟਰੀ ਕਾਨੂੰਨਾਂ ਦੀ ਉਲੰਘਣਾ ਕਰਕੇ ਪਾਣੀ ਹੋਰ ਸੂਬਿਆਂ ਨੂੰ ਦਿੱਤਾ ਜਾ ਰਿਹਾ ਹੈ ।

    ਇਸ ਮੌਕੇ ਸ ਢੀਂਡਸਾ ਦੇ ਓਐਸਡੀ ਵਰਿੰਦਰਪਾਲ ਸਿੰਘ ਟੀਟੂ , ਦਫਤਰ ਇੰਚਾਰਜ ਲਲਿਤ ਜੋਸ਼ੀ, ਧਰਮ ਪ੍ਰਚਾਰ ਕਮੇਟੀ ਮੈਂਬਰ ਰਾਮਪਾਲ ਸਿੰਘ ਬਹਿਣੀਵਾਲ, ਗੁਰਸੰਤ ਸਿੰਘ ਭੂਟਾਲ ਡਾਇਰੈਕਟਰ ਮਾਰਕਫੈਡ, ਸਮਾਜ ਸੇਵੀ ਛੱਜੂ ਸਿੰਘ ਸਰਾਓ ਕਾਲਬੰਜਾਰਾ, ਮਦਨ ਸਿੰਘ ਕਲੇਰ, ਬਾਬਰਜੀਤ ਸਿੰਘ ਗਰੇਵਾਲ, ਗੁਰਲਾਲ ਸਿੰਘ ਜਲੂਰ, ਕੁਲਤੇਜ ਸਿੰਘ ਜਲੂਰ, ਭੀਮ ਸਿੰਘ ਖਾਲਸਾ, ਲਖਵਿੰਦਰ ਸਿੰਘ ਖਾਲਸਾ, ਗੁਰਵਿੰਦਰ ਸਿੰਘ ਸੂਚ, ਹਰਦੇਵ ਸਿੰਘ ਕਾਲਾ ਅਤੇ ਅਵਤਾਰ ਸਿੰਘ ਤਾਰੀ ਤੋਂ ਇਲਾਵਾ ਸਵਰਗਵਾਸੀ ਦਵਿੰਦਰਪਾਲ ਸਿੰਘ ਦੇ ਪਰਿਵਾਰਕ ਮੈਂਬਰ ਹਾਜਰ ਸਨ ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.