ਓਸਾਕਾ ਦੂਜੀ ਵਾਰ ਬਣੀ ਅਸਟਰੇਲੀਅਨ ਓਪਨ ਚੈਂਪੀਅਨ 

ਫਾਈਨਲ ਮੁਕਾਬਲੇ ’ਚ ਅਮਰੀਕਾ ਦੀ ਜੈਨੀਫਰ ਬਾਡੀ ਨੂੰ ਹਰਾਇਆ

ਏਜੰਸੀ (ਸੱਚ ਕਹੂੰ ) ਮੇਲਬੌਰਨ ਜਪਾਨ ਦੀ ਨਾਓਮੀ ਓਸਾਕਾ ਨੇ ਆਪਣਾ ਦਬਦਬਾ ਬਰਕਰਾਰ ਰੱਖਦਿਆਂ ਅਮਰੀਕਾ ਦੀ ਜੇਨੀਫ਼ਰ ਬ੍ਰਾਡੀ ਨੂੰ ਸ਼ਨਿੱਚਰਵਾਰ ਨੂੰ ਲਗਾਤਾਰ ਸੈਟਾਂ ’ਚ 6-4, 6-3 ਨਾਲ ਹਰਾ ਕੇ ਸਾਲ ਦੇ ਪਹਿਲੇ ਗਰੈਂਡ ਸਲੇਮ ਅਸਟਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਦਾ ਮਹਿਲਾ ਸਿੰਗਲ ਖਿਤਾਬ ਜਿੱਤ ਲਿਆ । ਓਸਾਕਾ ਦਾ ਇਹ ਚੌਥਾ ਗਰੈਂਡ ਸਲੇਮ ਖਿਤਾਬ ਹੈ 23 ਸਾਲਾ ਓਸਾਕਾ ਨੇ ਦੂਜੀ ਵਾਰ ਅਸਟਰੇਲੀਅਨ ਓਪਨ ਦਾ ਖਿਤਾਬ ਜਿੱਤਿਆ ਹੈ ।

ਉਨ੍ਹਾਂ ਨੇ ਇਸ ਤੋਂ ਪਹਿਲਾਂ 2019 ’ਚ ਵੀ ਅਸਟਰੇਲੀਅਨ ਓਪਨ ਦਾ ਖਿਤਾਬ ਜਿੱਤਿਆ ਸੀ। ਅਮਰੀਕਾ ਨੇ 2018 ਤੇ 2020 ’ਚ ਯੂਐਸ ਦਾ ਖਿਤਾਬ ਜਿੱਤਿਆ ਹੈ। ਤੀਜੀ ਸੀਡ ਓਸਾਕਾ ਨੇ 22ਵੀਂ ਸੀਡ ਬਾਡੀ ਨੂੰ ਇੱਕ ਘੰਟੇ 17 ਮਿੰਟ ’ਚ ਹਰਾ ਦਿੱਤਾ ਹੈ । ਓਸਾਕਾ ਨੇ ਬ੍ਰਾਡੀ ਤੋਂ ਮੈਚ ਦੇ ਸ਼ੁਰੂਆਤ ’ਚ ਕੁਝ ਚੁਣੌਤੀ ਮਿਲਣ ਤੋਂ ਬਾਅਦ ਸੈੱਟ ਅਤੇ ਦੂਜੇ ਸੈੱਟ ਵਿਚਕਾਰ ਲਗਾਤਾਰ ਛੇ ਗੇਮ ਜਿੱਤੇ ।

ਓਸਾਕਾ ਨੇ ਦੂਜੇ ਸੈੱਟ ’ਚ 4-0 ਦਾ ਵਾਧਾ ਬਣਾਉਣ ਤੋਂ ਬਾਅਦ ਅਮਰੀਕੀ ਖਿਡਾਰੀ ਨੂੰ ਵਾਪਸੀ ਕਰਨ ਦਾ ਮੌਕਾ ਨਹੀਂ ਦਿੱਤਾ ਹਾਲਾਂਕਿ ਬ੍ਰਾਡੀ ਨੇ ਵਾਸਪੀ ਕਰਦਿਆਂ ਸਕੋਰ 3-5 ਕੀਤਾ ਪਰ ਓਸਾਕਾ ਨੇ ਜ਼ੀਰੋ ’ਤੇ ਆਪਣੀ ਸਰਵਿਸ ਕਾਇਮ ਰੱਖਦਿਆਂ ਮੈਚ ਸਮਾਪਤ ਕਰ ਦਿੱਤਾ । ਓਸਾਕਾ ਨੇ ਇਸ ਜਿੱਤ ਨਾਲ ਆਪਣੀ ਜੇਤੂ ਲੜੀ 21 ਮੈਚ ਪਹੁੰਚਾ ਦਿੱਤੀ ਹੈ ।
ਓਸਾਕਾ ਨੇ ਮੈਚ ’ਚ ਚਾਰ ਵਾਰ ਬ੍ਰਾਡੀ ਦੀ ਸਰਵਿਸ ਤੋੜੀ ਅਤੇ ਦੋ ਵਾਰ ਆਪਣੀ ਸਰਵਿਸ ਗਵਾਈ । ਓਸਾਕਾ ਨੇ ਮੈਚ ’ਚ 16 ਵਿਨਰਜ਼ ਲਾਏ । ਬ੍ਰਾਡੀ ਨੇ ਮੈਚ ’ਚ 15 ਵਿਨਰਜ਼ ਲਾਏ ਪਰ ਚਾਰ ਡਬਲ ਫਾਲਟ ਕੀਤੇ ਨਾਲ ਹੀ 31 ਬੇਵਜ੍ਹਾ ਗਲਤੀਆਂ ਵੀ ਕੀਤੀਆਂ । ਓਸਾਕਾ ਨੇ ਰੈਕਟ ਨਾਲ 24 ਬੇਵਜ੍ਹਾ ਗਲਤੀਆਂ ਕੀਤੀਆਂ । ਓਸਾਕਾ ਨੇ ਪਹਿਲੀ ਸਰਵਿਸ ’ਤੇ 73 ਫੀਸਦੀ ਅੰਕ ਜਿੱਤੇ ਤੇ ਉਨ੍ਹਾਂ ਦੀ ਪਹਿਲੀ ਸਰਵਿਸ ਨੇ ਹੀ ਸਾਰਾ ਫ਼ਰਕ ਪੈਦਾ ਕੀਤਾ । ਓਸਾਕਾ ਨੇ 2018 ’ਚ ਆਪਣੀ ਆਦਰਸ਼ ਅਮਰੀਕਾ ਦੀ ਸੈਰੇਨਾ ਵੀਲੀਅਮਸ ਨੂੰ ਯੂਐਸ ਓਪਨ ਦੇ ਫਾਈਨਲ ’ਚ ਹਰਾ ਕੇ ਆਪਣਾ ਪਹਿਲਾ ਗਰੈਂਡ ਸਲੇਮ ਖਿਤਾਬ ਜਿੱਤਿਆ ਸੀ । ਉਨ੍ਹਾਂ ਨੇ 2019 ਦੇ ਅਸਟਰੇਲੀਅਨ ਓਪਨ ਫਾਈਨਲ ’ਚ ਪੇਤਰਾ ਕਿਵਤੋਵਾ ਨੂੰ ਹਰਾਇਆ ਸੀ । ਉਨ੍ਹਾਂ 2020 ’ਚ ਵਿਕਟੋਰੀਆ ਅਜਾਰੇਂਕਾ ਨੂੰ ਯੂਐਸ ਓਪਨ ਫਾਈਨਲ ’ਚ ਹਰਾਇਆ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.