ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home Breaking News ਦਾ ਆਕਸਫ਼ੋਰਡ ਪ...

    ਦਾ ਆਕਸਫ਼ੋਰਡ ਪਬਲਿਕ ਸਕੂਲ ਚੀਮਾਂ ਵਿਖੇ ਜੋਨ ਪੱਧਰੀ ਖੇਡਾਂ ਦੇ ਰੱਸਾਕਸ਼ੀ ਖੇਡ ਮੁਕਾਬਲੇ ਕਰਵਾਏ

    sports

    ਲੌਂਗੋਵਾਲ/ਚੀਮਾ (ਹਰਪਾਲ)। ਦਾ ਆਕਸਫੋਰਡ ਪਬਲਿਕ ਸਕੂਲ ਚੀਮਾਂ ਵਿਖੇ ਜੋਨ ਪੱਧਰੀ ਖੇਡਾਂ ( Zone Level Sports) ਦੇ ਰੱਸਾ ਕੱਸੀ ਖੇਡ ਮੁਕਾਬਲੇ ਕਰਵਾਏ ਗਏ। ਇਸ ਵਿੱਚ ਉਮਰ ਵਰਗ–14 ਸਾਲ ਲੜਕਿਆਂ ਦੀਆਂ ਕੁੱਲ 16 ਟੀਮਾਂ ਵਿੱਚੋਂ ਦਾ ਆਕਸਫੋਰਡ ਪਬਲਿਕ ਸਕੂਲ ਚੀਮਾਂ ਦੇ ਲੜਕਿਆਂ ਨੇ ਪਹਿਲਾ ਸਥਾਨ ਅਤੇ ਪੀ. ਪੀ.ਐਸ. ਪਬਲਿਕ ਸਕੂਲ ਚੀਮਾਂ ਨੇ ਦੂਸਰਾ ਸਥਾਨ ਹਾਸਿਲ ਕੀਤਾ।

    ਉਮਰ ਵਰਗ –14 ਸਾਲ ਲੜਕੀਆਂ ਦੀਆਂ ਕੁੱਲ 12 ਟੀਮਾਂ ਵਿੱਚੋਂ ਪਹਿਲਾ ਸਥਾਨ ਸਰਕਾਰੀ ਹਾਈ ਸਕੂਲ ਤੋਲਾਵਾਲ ਅਤੇ ਦੂਸਰਾ ਸਥਾਨ ਅਕਾਲ ਅਕੈਡਮੀ ਫਤਹਿਗੜ੍ਹ ਗੰਢੂਆਂ ਨੇ ਹਾਸਿਲ ਕੀਤਾ। ਉਮਰ ਵਰਗ –17 ਸਾਲ ਲੜਕਿਆਂ ਦੀਆਂ ਕੁੱਲ 12 ਟੀਮਾਂ ਵਿੱਚੋਂ ਪਹਿਲਾ ਸਥਾਨ ਅਸ਼ੀਰਵਾਦ ਸਕੂਲ ਚਾੜ੍ਹੋ ਅਤੇ ਦੂਸਰਾ ਸਥਾਨ ਇੰਟਰਨੈਸ਼ਨਲ ਸਕੂਲ ਚੀਮਾਂ ਨੇ ਹਾਸਲ ਕੀਤਾ।

    ਉਮਰ ਵਰਗ –17 ਸਾਲ ਲੜਕੀਆਂ ਦੀਆਂ ਕੁੱਲ 16 ਟੀਮਾਂ ਵਿੱਚੋਂ ਪਹਿਲਾ ਸਥਾਨ ਇੰਟਰਨੈਸ਼ਨਲ ਸਕੂਲ ਚੀਮਾਂ ਅਤੇ ਦੂਸਰਾ ਸਥਾਨ ਦਾ ਆਕਸਫੋਰਡ ਪਬਲਿਕ ਪਬਲਿਕ ਸਕੂਲ ਚੀਮਾਂ ਨੇ ਹਾਸਲ ਕੀਤਾ। ਉਮਰ ਵਰਗ –19 ਸਾਲ ਲੜਕੀਆਂ ਦੀਆਂ ਕੁੱਲ 8 ਟੀਮਾਂ ਵਿੱਚੋਂ ਪਹਿਲਾ ਸਥਾਨ ਆਸ਼ੀਰਵਾਦ ਸਕੂਲ ਚਾੜ੍ਹੋ ਅਤੇ ਦੂਸਰਾ ਸਥਾਨ ਇੰਟਰਨੈਸ਼ਨਲ ਸਕੂਲ ਚੀਮਾਂ ਨੇ ਹਾਸਿਲ ਕੀਤਾ।

    ਜੇਤੂ ਟੀਮਾਂ ਨੂੰ ਦਿੱਤੀ ਵਧਾਈ

    ਉਮਰ ਵਰਗ –19 ਸਾਲ ਦੇ ਲੜਕਿਆ ਦੀਆਂ ਕੁੱਲ 8 ਟੀਮਾਂ ਵਿੱਚੋਂ ਪਹਿਲਾ ਸਥਾਨ ਆਸ਼ੀਰਵਾਦ ਸਕੂਲ ਝਾੜੋਂ ਨੇ ਅਤੇ ਦੂਸਰਾ ਸਥਾਨ ਗੁਰੂ ਨਾਨਕ ਦੇਵ ਸਕੂਲ ਜਖੇਪਲ ਨੇ ਹਾਸਿਲ ਕੀਤਾ। ਇਸ ਖੇਡ ਮੁਕਾਬਲੇ ਦੌਰਾਨ ਸਰਦਾਰ ਵਰਿੰਦਰ ਸਿੰਘ ਡੀ.ਐਮ ਸਪੋਰਟਸ (ਸੰਗਰੂਰ) ਪਹੁੰਚੇ ਜਿਨ੍ਹਾਂ ਨੇ ਫਾਈਨਲ ਵਿੱਚ ਜਿੱਤੀਆਂ ਟੀਮਾਂ ਨੂੰ ਵਧਾਈ ਦਿੱਤੀ। ਸਕੂਲ ਪ੍ਰਿੰਸੀਪਲ ਮਨਿੰਦਰਜੀਤ ਕੌਰ ਧਾਲੀਵਾਲ, ਸੰਸਥਾ ਦੇ ਚੇਅਰਮੈਨ ਸਰਦਾਰ ਚਮਕੌਰ ਸਿੰਘ ਅਤੇ ਸਮੂਹ ਮੈਨੇਜਮੈਂਟ ਮੈਂਬਰਾਂ ਵੱਲੋਂ ਜੇਤੂ ਟੀਮਾਂ ਨੂੰ ਵਧਾਈ ਦਿੱਤੀ ਗਈ ਅਤੇ ਡੀ. ਐਮ ਸਪੋਰਟਸ ਵਰਿੰਦਰ ਸਿੰਘ ਦਾ ਵਿਸ਼ੇਸ ਧੰਨਵਾਦ ਕਰਦਿਆਂ ਸਨਮਾਨਿਤ ਕੀਤਾ ਗਿਆ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here