ਮੁਫਤ ਦੰਦਾਂ ਦਾ ਚੈਕਅੱਪ ਕੈਂਪ ਦਾ ਇਲਾਕਾ ਵਾਸੀਆਂ ਨੇ ਲਿਆ ਲਾਹਾ

Checkup Camp

ਦਸਮੇਸ਼ ਡੈਂਟਲ ਕਾਲਜ ਨੇ ਜੂਨ ਮਹੀਨੇ ’ਚ 10 ਦੰਦਾਂ ਦੇ ਚੈਕਅੱਪ ਮੁਫ਼ਤ ਕੈਂਪ ਲਗਾ ਕੇ 215 ਮਰੀਜ਼ਾਂ ਦੀ ਜਾਂਚ ਕੀਤੀ | Checkup Camp

ਫ਼ਰੀਦਕੋਟ, (ਗੁਰਪ੍ਰੀਤ ਪੱਕਾ)। ਦਸਮੇਸ਼ ਡੈਂਟਲ ਕਾਲਜ ਫ਼ਰੀਦਕੋਟ ਵੱਲੋਂ ਡਾਇਰੈਕਟਰ ਡਾ. ਗੁਰਸੇਵਕ ਸਿੰਘ, ਜੁਆਇੰਟ ਡਾਇਰੈਕਟਰ ਸਵਰਨਜੀਤ ਸਿੰਘ ਗਿੱਲ ਦੀ ਯੋਗ ਸਰਪ੍ਰਸਤੀ ਅਤੇ ਪ੍ਰਿੰਸੀਪਲ ਡਾ. ਐਸ.ਪੀ.ਐਸ.ਸੋਢੀ ਦੀ ਯੋਗ ਅਗਵਾਈ ਹੇਠ ਫ਼ਰੀਦਕੋਟ, ਫ਼ਿਰੋਜ਼ਪੁਰ, ਮੋਗਾ, ਬਠਿੰਡਾ, ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਿਆਂ ਦੇ ਲੋਕਾਂ ਨੂੰ ਚੰਗੀ ਸਿਹਤ ਪ੍ਰਦਾਨ ਕਰਨ ਵਾਸਤੇ ਅਤੇ ਖਾਸ ਕਰਕੇ ਦੰਦਾਂ ਦੀ ਬਿਮਾਰੀਆਂ ਤੋਂ ਬਚਾਉਣ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ ਦੰਦਾਂ ਦੇ ਮੁਫ਼ਤ ਕੈਂਪ ਨਿਰੰਤਰ ਲਗਾਏ ਜਾ ਰਹੇ ਹਨ। Checkup Camp

ਇਹ ਵੀ ਪੜ੍ਹੋ: Planting Tree : ਬੇਟੇ ਦਾ ਜਨਮ ਦਿਨ ਪੌਦਾ ਲਗਾ ਕੇ ਮਨਾਇਆ

ਇਸ ਲੜੀ ਤਹਿਤ ਜੂਨ-2024 ਦੌਰਾਨ ਦਸਮੇਸ਼ ਡੈਂਟਲ ਕਾਲਜ ਫ਼ਰੀਦਕੋਟ ਜੰਡਿਆਲਾ ਗਰਬੀ, ਬੀਹਲੇਵਾਲਾ, ਰਾਮੂਵਾਲਾ, ਘੁੱਦੂਵਾਲਾ, ਭਾਗ ਸਿੰਘ ਵਾਲਾ, ਡੋਹਕ, ਪੰਜਗਰਾਈ ਕਲਾਂ, ਟੀਚਰ ਕਾਲੋਨੀ ਫ਼ਰੀਦਕੋਟ, ਬਾਜ਼ੀਗਰ ਬਸਤੀ ਫ਼ਰੀਦਕੋਟ,ਜੰਡਵਾਲਾ ਵਿਖੇ ਦੰਦਾਂ ਦੇ ਮੁਫ਼ਤ ਕੈਂਪ ਲਗਾ ਕੇ ਦੰਦਾਂ ਦੀ ਜਾਂਚ ਕੀਤੀ ਗਈ। ਇਸ ਮੌਕੇ ਡਾ. ਤਰਨਪ੍ਰੀਤ ਕੌਰ, ਡਾ. ਜਸਪ੍ਰੀਤ ਕੌਰ, ਡਾ. ਰਿਸ਼ਬ ਕਪੂਰ, ਡਾ. ਰਾਹੁਲ ਕਨਟੂਰ, ਡਾ. ਪ੍ਰਾਂਚੀ ਅਤੇ ਡਾ. ਗੁਰਚਰਨ ਨੇ ਜਿੱਥੇ ਦੰਦਾਂ ਦਾ ਇਲਾਜ ਕੀਤਾ, ਉੱਥੇ ਦੰਦਾਂ ਦੀ ਬਿਮਾਰੀਆਂ ਤੋਂ ਬਚਣ ਵਾਸਤੇ ਪਹੁੰਚੇ ਆਮ ਲੋਕਾਂ ਨੂੰ ਦੰਦਾਂ ਦੀ ਮਹੱਤਤਾ ਦੱਸਦਿਆਂ, ਦਿਨ ’ਚ ਦੋ ਵਾਰ ਬਰਸ਼ ਕਰਨ, ਦੰਦਾਂ ਨਾਲ ਕੋਈ ਤਿੱਖੀ-ਨੋਕੀਲੀ ਵਸਤੂ ਨਾਲ ਤੋੜਨ, ਦੰਦਾਂ ਦੀਆਂ ਖੋਡਾਂ ’ਚ ਕੋਈ ਚੀਜ਼ ਨਾ ਮਾਰਨ, ਦੰਦਾਂ ਦੀ ਸਮੇਂ-ਸਮੇਂ ਸਫ਼ਾਈ ਕਰਾਉਣ ਸਬੰਧੀ ਜਾਣਕਾਰੀ ਦਿੱਤੀ। Checkup Camp

Checkup Camp

ਇਨ੍ਹਾਂ ਮੌਕਿਆਂ ’ਤੇ ਪਹੁੰਚੇ ਲੋਕਾਂ ਨੇ ਕੈਂਪਾਂ ਦਾ ਭਰਪੂਰ ਲਾਭ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਡਾ.ਐਸ.ਪੀ.ਐਸ.ਸੋਢੀ ਨੇ ਦੱਸਿਆ ਕਿ ਇਹ ਕੈਂਪ ਨਿਰੰਤਰ ਲਗਾਏ ਜਾਣਗੇ। ਉਨ੍ਹਾਂ ਕਿਹਾ ਦੰਦਾਂ ਦੇ ਮੁਫ਼ਤ ਕੈਂਪ ਲਗਵਾਉਣ ਲਈ ਡੈਂਟਲ ਕਾਲਜ ਫ਼ਰੀਦਕੋਟ ਵਿਖੇ ਕਿਸੇ ਵੀ ਕੰਮ ਵਾਲੇ ਦਿਨ ਆ ਕੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਡਾ.ਪ੍ਰਲਾਦ ਗੁਪਤਾ ਵੀ ਹਾਜ਼ਰ ਸਨ।