ਜੋਸ਼ੀ, ਅਡਵਾਨੀ ਤੇ ਉਮਾ ਭਾਰਤੀ ਨੂੰ ਕੋਰਟ ‘ਚ ਹਾਜ਼ਰ ਹੋਣ ਦੇ ਆਦੇਸ਼

(ਏਜੰਸੀ)  ਲਖਨਊ। ਅਯੁੱਧਿਆ ‘ਚ ਵਿਵਾਦਪੂਰਨ ਢਾਂਚ ਢਹਾਏ ਜਾਣ ਦੇ ਮਾਮਲੇ ‘ਚ ਸੀਬੀਆਈ ਦੀ ਸਪੈਸ਼ਲ ਕੋਰਟ (CBI Special Court) ਨੇ ਬੀਜੇਪੀ ਆਗੂ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਤੇ ਉਮਾ ਭਾਰਤੀ, ਵਿਨੈ ਕਟੀਆਰ ਸਮੇਤ ਦੂਜੇ ਆਗੂ ਨੂੰ ਕੋਰਟ ‘ਚ ਹਾਜ਼ਰ ਹੋਣ ਦਾ ਨਿਰਦੇਸ਼ ਜਾਰੀ ਕੀਤਾ ਹੈ ਸੁਪਰੀਮ ਕੋਰਟ ਨੇ ਮੁਖ ਆਗੂਆਂ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਉਮਾ ਭਾਰਤੀ ਸਮੇਤ ਵਿਹਿਤ ਦੇ ਕਈ ਆਗੂਆਂ ‘ਤੇ ਟਰਾਇਲ ਚਲਾਏ ਜਾਣੇ ਦੀ ਪਟੀਸ਼ਨ ਮਨਜ਼ੂਰ ਕਰ ਲਈ ਸੀ ਤੇ ਢਾਂਚਾ ਢਹਾਉਣ ਨੂੰ ਦੇਸ਼ ਦੇ ਸੰਵਿਧਾਨ ਦੇ ਧਰਮਨਿਰਪੱਖ ਤੱਤ ਨੂੰ ਝੰਜੋੜ ਦੇਣ ਵਾਲਾ ਕਿਹਾ ਸੀ।

ਸੁਪਰੀਮ ਕੋਰਟ ਨੇ ਢਾਂਚਾ ਢਹਾਉਣ ਸਮੇਂ ਯੂਪੀ ਦੇ ਸੀਐੱਮ ਰਹੇ ਕਲਿਆਣ ਸਿੰਘ ਨੂੰ ਫਿਲਹਾਲ ਰਾਜਸਥਾਨ ਦੇ ਰਾਜਪਾਲ ਅਹੁਦੇ ‘ਤੇ ਹੋਣ ਕਾਰਨ ਮੁਕੱਦਮੇ ਤੋਂ ਵੱਖ ਰੱਖਿਆ ਹੈ ਕੋਰਟ ਨੇ ਉਦੋਂ ਕਿਹਾ ਸੀ ਕਿ ਕਲਿਆਣ ਸਿੰਘ ਦੇ ਰਾਜਪਾਲ ਅਹੁਦੇ ਤੋਂ ਹਟਦੇ ਹੀ ਟਰਾਇਲ ਕੋਰਟ ਉਨ੍ਹਾਂ ‘ਤੇ ਦੋਸ਼ ਤੈਅ ਕਰੇਗੀ ਅਯੁੱਧਿਆ ‘ਚ ਵਿਵਾਦਪੂਰਨ ਢਾਂਚਾ ਢਹਾਉਣ ਦੇ ਮਾਮਲੇ ‘ਚ ਲਖਨਊ ‘ਚ ਸੀਬੀਆਈ ਕੋਰਟ ‘ਚ ਚੱਲ ਰਹੀ ਸੁਣਵਾਈ ਹੁਣ 30 ਮਈ ਨੂੰ ਹੋਵੇਗੀ 30 ਨੂੰ ਕੋਰਟ ਨੇ ਸਾਰੇ 11 ਮੁਲਜ਼ਮਾਂ ਨੂੰ ਤਲਬ ਕੀਤਾ ਹੈ ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਖਿਲਾਫ਼ 30 ਨੂੰ ਦੋਸ਼ ਤੈਅ ਹੋਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ