ਸਹਾਰਾ ਦੀ ਐਂਬੀ ਵੈਲੀ ਜਾਇਦਾਦ ਜ਼ਬਤ ਕਰਨ ਦੇ ਆਦੇਸ਼

ਨਵੀਂ ਦਿੱਲੀ ਸੁਪਰੀਮ ਕੋਰਟ ਨੇ ਸਹਾਰਾ ਚਿੱਟ ਫੰਡ ਮਾਮਲੇ ‘ਚ ਸਹਾਰਾ ਗਰੁੱਪ ਨੂੰ ਆਪਣੀ ਅਜਿਹੀ ਜਾਇਦਾਦ ਦੀ ਸੂਚੀ ਸੌਂਪਣ ਲਈ ਕਿਹਾ ਹੈ ਜਿਨ੍ਹਾਂ ‘ਤੇ ਕਿਸੇ ਤਰ੍ਰਾਂ ਦਾ ਕਰਜ਼ਾ ਨਹੀਂ ਲਿਆ ਗਿਆ, ਇਸ ਤੋਂ ਇਲਾਵਾ ਅਦਾਲਤ ਨੇ ਮੁੰਬਈ ਦੇ ਨੇੜ ਗਰੁੱਪ ਦੇ ਪ੍ਰੋਜੈਕਟ ਐਂਬੀ ਵੈਲੀ ਨੂੰ ਜ਼ਬਤ ਕਰਨ ਦਾ ਆਦੇਸ਼ ਵੀ ਦਿੱਤਾ ਹੈ।
ਜਸਟਿਸ ਦੀਪਕ ਮਿਸ਼ਰਾ, ਜਸਟਿਸ ਏ ਕੁਮਾਰ ਸੀਕਰੀ ਤੇ ਰੰਜਨ ਗੋਗੋਈ ਦੀ ਬੈਂਚ ਨੇ ਸਹਾਰਾ ਤੇ ਸੇਬੀ ਦੇ ਵਕੀਲਾਂ ਦੀਆਂ ਦਲੀਲਾਂ ਨੂੰ ਸੁਣਨ ਤੋਂ ਬਾਅਦ ਇਹ ਆਦੇਸ਼ ਦਿੱਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ