ਵਿਰੋਧੀ ਧਿਰ ਦੇ ਹੰਗਾਮੇ ਦੀ ਭੇਂਟ ਚੜ੍ਹਿਆ ਲੋਕ ਸਭਾ ਦਾ ਦੂਜਾ ਦਿਨ

Opposition, Protest, Lok Sabha, Proceeding, Stop

ਕਿਸਾਨਾਂ ਦੀਆਂ ਸਮੱਸਿਆਵਾਂ ਵਰਗੇ ਮੁੱਦਿਆਂ ਨੂੰ ਲੈ ਕੇ ਪ੍ਰਗਟਾਇਆ ਵਿਰੋਧ

ਨਵੀਂ ਦਿੱਲੀ:ਕਿਸਾਨਾਂ ਦੀਆਂ ਸਮੱਸਿਆਵਾਂ ਤੇ ਕੁਝ ਹੋਰ ਅਹਿਮ ਮੁੱਦਿਆਂ ਨੂੰ ਲੈ ਕੇ ਵਿਰੋਧੀਆਂ ਦੇ ਭਾਰੀ ਰੌਲੇ-ਰੱਪੇ ਕਾਰਨ ਅੱਜ ਲੋਕ ਸਭਾ ‘ਚ ਕੋਈ ਕੰਮਕਾਜ਼ ਨਹੀਂ ਹੋ ਸਕਿਆ ਤੇ ਇੱਕ ਵਾਰ ਸਥਗਨ ਤੋਂ ਬਾਅਦ ਸਦਨ ਦੀ ਕਾਰਵਾਈ ਬੁੱਧਵਾਰ ਤੱਕ ਲਈ ਮੁਲਤਵੀਂ ਕਰ ਦਿੱਤੀ ਗਈ ਸਦਨ ਦੀ ਕਾਰਵਾਈ ਸਵੇਰੇ ਸ਼ੁਰੂ ਹੁੰਦੇ ਹੀ ਸਪਿਕਰ ਸੁਮਿੱਤਰਾ ਮਹਾਜਨ ਨੇ ਅਮਰਨਾਥ ਯਾਤਰੀਆਂ ਦੀ ਮੌਤ ਤੇ ਨਕਸਲੀ ਹਮਲੇ ‘ਚ ਸ਼ਹੀਦ ਹੋਏ ਜਵਾਨਾਂ ਪ੍ਰਤੀ ਸਦਨ ਵੱਲੋਂ ਸੋਗ ਪ੍ਰਗਟ ਕੀਤਾ

ਇਸ ਤੋਂ ਬਾਅਦ ਸਪਿਕਰ ਨੇ ਜਿਵੇਂ ਹੀ ਪ੍ਰਸ਼ਨਕਾਲ ਸ਼ੁਰੂ ਕਰਵਾਇਆ ਕਾਂਗਰਸ, ਤ੍ਰਿਣਮੂਲ ਕਾਂਗਰਸ, ਰਾਸ਼ਟਰਵਾਦੀ ਕਾਂਗਰਸ ਪਾਰਟੀ, ਬੀਜੂ ਜਨਤਾ ਦਲ, ਕੌਮੀ ਜਨਤਾ ਦਲ ਤੇ ਅੰਨਾਦਰਮੁਕ ਤੇ ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਮੈਂਬਰ ਵੱਖ-ਵੱਖ ਮੁੱਦਿਆਂ ‘ਤੇ ਚਰਚਾ ਕਰਵਾਉਣ ਦੀ ਮੰਗ ਨੂੰ ਲੈ ਕੇ ਆਪਣੀ ਸੀਟਾਂ ਤੋਂ ਖੜੇ ਹੋ ਕੇ ਰੌਲਾ ਪਾਉਣ ਲੱਗੇ ਸਦਨ ‘ਚ ਕਾਂਗਰਸ ਦੇ ਆਗੂ ਮਲਿਕਾਅਰਜੁਨ ਖੜਗੇ, ਜੋਤੀਤਾਰੇਦਿੱਤਿਆ ਸਿੰਧੀਆ ਤੇ ਰਾਕਾਂਪਾ ਦੇ ਤਾਰੀਕ ਅਨਵਰ ਸਮੇਤ ਕਈ ਮੈਂਬਰ ਸਪੀਕਰ ਦੇ ਆਸਣ ਕੋਲ ਜਾ ਕੇ ਨਾਅਰੇਬਾਜ਼ੀ ਕਰਨ ਲੱਗੇ ਕੁਝ ਮੈਂਬਰਾਂ ਨੇ ਹੱਥਾਂ ‘ਚ ਤਖ਼ਤੀਆਂ ਵੀ ਲੈ ਰੱਖੀਆਂ ਸਨ

ਇਸ ‘ਤੇ ਸ੍ਰੀਮਤੀ ਮਹਾਜਨ ਨੇ ਕੁਝ ਮਿੰਟਾਂ ਦੇ ਅੰਦਰ ਹੀ ਕਾਰਵਾਈ ਦੁਪਹਿਰ 12 ਵਜੇ ਤੱਕ ਲਈ ਮੁਲਤਵੀਂ ਕਰ ਦਿੱਤੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਸਮੇਤ ਵਿਰੋਧੀ ਪਾਰਟੀਆਂ ਦੇ ਜ਼ਿਆਦਾਤਰ ਮੈਂਬਰ ਸਦਨ ‘ਚ ਮੌਜ਼ੂਦ ਸਨ, ਪਰ ਸੱਤਾਧਾਰੀ ਪੱਖ ਦੀਆਂ ਜ਼ਿਆਦਾਤਰ ਸੀਟਾਂ ਖਾਲੀ ਸਨ ਸਦਨ ਦੀ ਕਾਰਵਾਈ 12 ਵਜੇ ਮੁੜ ਸ਼ੁਰੂ ਹੋਣ ‘ਤੇ ਵਿਰੋਧੀ ਪਾਰਟੀਆਂ ਦੇ ਮੈਂਬਰ ਪਹਿਲਾਂ ਵਾਂਗ ਹੀ ਹੱਥਾਂ ‘ਚ ਤਖ਼ਤੀਆਂ ਲਏ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਫਿਰ ਤੋਂ ਨਾਅਰੇਬਾਜ਼ੀ ਕਰਨ ਲੱਗੇ ਤੇ ਰੌਲਾ-ਰੱਪਾ ਕਰਦੇ ਹੋਏ ਸਪੀਕਰ ਦੇ ਆਸਣ ਕੋਲ ਪਹੁੰਚ ਗਏ ਹੰਗਾਮਾ ਜਾਰੀ ਰਹਿਣ ‘ਤੇ ਮਹਾਜਨ ਨੇ ਸਦਨ ਦੀ ਕਾਰਵਾਈ ਬੁੱਧਵਾਰ ਤੱਕ ਲਈ ਮੁਤਲਵੀ ਕਰ ਦਿੱਤੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।