ਵਿਰੋਧੀਆਂ ਦਾ ਵਿਹਾਰ ਲੋਕਤੰਤਰ ਨੂੰ ਸ਼ਰਮਸਾਰ ਕਰਨ ਵਾਲਾ : ਮਾਇਆਵਤੀ

mayawati

ਵਿਰੋਧੀਆਂ ਦਾ ਵਿਹਾਰ ਲੋਕਤੰਤਰ ਨੂੰ ਸ਼ਰਮਸਾਰ ਕਰਨ ਵਾਲਾ : ਮਾਇਆਵਤੀ

ਲਖਨਊ। ਬਹੁਜਨ ਸਮਾਜ ਪਾਰਟੀ (ਬਸਪਾ) ਮਾਇਆਵਤੀ ਨੇ ਸੰਸਦ ਦੇ ਮੌਜ਼ੂਦਾ ਸੈਸ਼ਨ ਦੌਰਾਨ ਵਿਰੋਧੀਆਂ ਦੇ ਹੰਗਾਮੇ ਨੂੰ ਮਰਿਆਦਾ ਦੀ ਉਲੰਘਣਾ ਕਰਾਰ ਦਿੰਦਿਆਂ ਇਸ ਨੂੰ ਲੋਕਤੰਤਰ ਲਈ ਸ਼ਰਮਨਾਕ ਦੱਸਿਆ ਹੈ। ਮਾਇਆਵਤੀ ਨੇ ਬੁੱਧਵਾਰ ਨੂੰ ਟਵੀਟ ਕੀਤਾ, ‘ਉਂਜ ਤਾਂ ਸੰਸਦ ਲੋਕਤੰਤਰ ਦਾ ਮੰਦਰ ਹੀ ਕਹਾਉਂਦਾ ਹੈ ਫਿਰ ਵੀ ਇਸ ਦੀ ਮਰਿਆਦਾ ਅਨੇਕਾਂ ਵਾਰ ਤਾਰ-ਤਾਰ ਹੋਈ ਹੈ।

Mayawati

ਵਰਤਮਾਨ ਸੰਸਦ ਸੈਸ਼ਨ ਦੌਰਾਨ ਵੀ ਸਦਨ ‘ਚ ਸਰਕਾਰ ਦੀ ਕਾਰਜਸ਼ੈਲੀ ਤੇ ਵਿਰੋਧੀਆਂ ਦਾ ਜੋ ਵਿਹਾਰ ਵੇਖਣ ਨੂੰ ਮਿਲਿਆ ਹੈ ਉਹ ਸੰਸਦ ਦੀ ਮਰਿਆਦਾ, ਸੰਵਿਧਾਨ ਦੀ ਹੱਤਕ ਤੇ ਲੋਕਤੰਤਰ ਨੂੰ ਸ਼ਰਮਸਾਰ ਕਰਨ ਵਾਲਾ ਹੈ। ਬੇਹੱਦ ਦੁੱਖਦ।” ਜ਼ਿਕਰਯੋਗ ਹੈ ਕਿ ਪਿਛਲੇ ਐਤਵਾਰ ਨੂੰ ਰਾਜ ਸਭਾ ‘ਚ ਕਿਸਾਨ ਬਿੱਲ ਪਾਸ ਕਰਾਉਣ ਦੌਰਾਨ ਵਿਰੋਧੀ ਪਾਰਟੀਆਂ ਦੇ ਸਾਂਸਦਾਂ ਨੇ ਕਾਫ਼ੀ ਸ਼ੌਰ-ਸ਼ਰਾਬਾ ਤੇ ਹੰਗਾਮਾ ਕੀਤਾ ਸੀ। ਬਾਅਦ ‘ਚ ਸਭਾਪਤੀ ਐਮ ਵੈਂਕੱਇਆ ਨਾਇਡੂ ਨੇ ਅੱਠ ਵਿਰੋਧੀ ਪਾਰਟੀਆਂ ਦੇ ਸਾਂਸਦਾਂ ਨੂੰ ਸਦਨ ‘ਚੋਂ ਬਰਖਾਸਤ ਕਰ ਦਿੱਤਾ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.