ਜੀ ਐਸ ਟੀ ਦੇ ਵਿਰੋਧ ‘ਚ ਕੱਪੜਾ ਵਪਾਰੀਆਂ ਨੇ ਕੀਤਾ ਰੋਸ਼ ਮਾਰਚ | GST
ਪਾਤੜਾਂ (ਸੱਚ ਕਹੂੰ ਨਿਊਜ਼)। ਸਮੁੱਚੇ ਦੇਸ਼ ਅੰਦਰ ਲਾਗੂ ਹੋਣ ਜਾ ਰਹੇ ਜੀ ਐਸ ਟੀ ਬਿਲ ਦੇ ਵਿਰੋਧ ‘ਚ ਸ਼ਥਾਨਕ ਸ਼ਹਿਰ ਦੇ ਕੱਪੜਾ ਵਪਾਰੀਆਂ ਵੱਲੋਂ ਆਪਣੀਆਂ ਦੁਕਾਨਾਂ ਨੂੰ ਬੰਦ ਕਰਕੇ ਸ਼ਹਿਰ ਅੰਦਰ ਰੋਸ਼ ਮਾਰਚ ਕੀਤਾ ਅਤੇ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੇ ਖਿਲਾਫ ਨਾਅਰੇਬਾਜੀ ਵੀ ਕੀਤੀ ਗਈ। ਇਸ ਮੌਕੇ ਕਲਾਥ ਐਸੋਸੀਏਸ਼ਨ ਦੇ ਪ੍ਰਧਾਨ ਪ੍ਰੇਮ ਚੰਦ ਪੱਪੂ ਨੇ ਬੋਲਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕੱਪੜੇ ‘ਤੇ ਲਾਏ ਜਾ ਰਹੇ ਟੈਕਸ ਕਾਰਨ ਆਮ ਲੋਕਾਂ ਦੀਆਂ ਜੇਬਾਂ ‘ਤੇ ਭਾਰ ਵਧੇਗਾ। (GST)
ਕਿਉਕਿ ਕੱਪੜਾ ਜਰੂਰੀ ਵਸਤਾਂ ਵਿੱਚ ਆਉਦਾ ਹੈ ਅਤੇ ਹਰ ਗਰੀਬ ਅਮੀਰ ਦੀ ਜਰੂਰਤ ਵਾਲੀ ਵਸਤੂ ਹੈ। ਜਿਸ ਕਰਕੇ ਜੀ.ਐਸ.ਟੀ. ਦਾ ਨਵਾਂ ਪੰਗਾ ਪੈਣ ਨਾਲ ਵਪਾਰੀਆਂ ਨੂੰ ਹਿਸਾਬ ਕਿਤਾਬ ਰੱਖਣ ਅਤੇ ਸਾਰਾ ਕੁਝ ਕੰਪਿਟਊਰਾਈਜ਼ ਕਰਨ ਲਈ ਲੋੜੀਂਦੇ ਪ੍ਰਬੰਧ ਕਰਨ ਪੈਣਗੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜਿੰਦਰ ਕੁਮਾਰ ਗਰਗ,ਰਾਮੇਸਵਰ ਦਾਸ,ਵੇਦ ਪ੍ਰਕਾਸ਼,ਗੋਬਿੰਦ ਰਾਮ,ਸੰਜੀਵ ਕੁਮਾਰ,ਜਨਕ ਰਾਜ,ਪਵਨ ਕੁਮਾਰ, ਪ੍ਰਕਾਸ਼ ਚੰਦ, ਸਿਵਜੀ ਰਾਮ,ਰਾਜੇਸ ਗੋਇਲ ਆਦਿ ਹਾਜਰ ਸਨ। (GST)