ਅਗਨੀਪਥ ਦਾ ਵਿਰੋਧ : ਸੰਗਰੂਰ ’ਚ ਸੜਕਾਂ ’ਤੇ ਉਤਰੇ ਨੌਜਵਾਨ

agnipati

ਸਰਕਾਰ ਨੇ ਜੇਕਰ ਫੈਸਲਾ ਵਾਪਸ ਨਾ ਲਿਆ ਤਾਂ ਕਿਸਾਨ ਮੋਰਚੇ ਵਾਂਗ ਪੱਕਾ ਮੋਰਚਾ ਲਾਵਾਂਗੇ

(ਸੱਚ ਕਹੂੰ ਨਿਊਜ਼) ਸੰਗਰੂਰ। ਫੌਜ ’ਚ ਭਰਤੀ ਦੀ ਅਗਨੀਪਥ ਯੋਜਨਾ ਖਿਲਾਫ਼ ਦੇਸ਼ ਭਰ ’ਚ ਗੁੱਸਾ ਦੇਖਿਆ ਜਾ ਰਿਹਾ ਹੈ। ਇਸ ਦਾ ਅਸਰ ਪੰਜਾਬ ’ਚ ਵੇਖਣ ਨੂੰ ਮਿਲਿਆ। ਅੱਜ ਵੱਡੀ ਗਿਣਤੀ ’ਚ ਨੌਜਵਾਨ ਸੰਗਰੂਰ ਦੀਆਂ ਸੜਕਾਂ ’ਤੇ ਉਤਰ ਆਏ ਤੇ ਕੇਂਦਰ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦਾ ਚਾਰ ਸਾਲਾਂ ਦੀ ਭਰਤੀ ਵਾਲਾ ਫਾਰਮੂਲਾ ਸਾਨੂੰ ਮਨਜ਼ੂਰ ਨਹੀਂ ਹੈ। ਸਰਕਾਰ ਇਸ ਨੂੰ ਤੁਰੰਤ ਵਾਪਸ ਲਵੇ ਤੇ ਪਹਿਲਾਂ ਵਾਂਗ ਰੈਗੂਲਰ ਭਰਤੀ ਕਰੇ।  (Opposition to Agneepath)

ਉਨ੍ਹਾਂ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਇਸ ਫੈਸਲੇ ਨੂੰ ਤਰੁੰਤ ਵਾਪਸ ਲਵੇ ਨਹੀਂ ਤਾਂ ਕਿਸਾਨ ਅੰਦੋਲਨ ਵਾਂਗ ਦਿੱਲੀ ਜਾ ਕੇ ਪੱਕਾ ਮੋਰਚਾ ਲਾ ਦੇਵਾਂਗੇ। ਜਿਵੇਂ ਕਿਸਾਨਾਂ ਨੇ ਸੰਘਰਸ਼ ਕੀਤਾ ਸੀ ਪੰਜਾਬ ਦੇ ਨੌਜਵਾਨ ਵੀ ਇਸ ਤਰ੍ਹਾਂ ਕੇਂਦਰ ਖਿਲਾਫ ਸੰਘਰਸ਼ ਵਿੱਢਣਗੇ। ਕੇਂਦਰ ਸਰਕਾਰ ਖਿਲਾਫ ਪ੍ਰਰਦਰਸ਼ਨ ਕਰ ਰਹੇ ਨੌਜਵਾਨਾਂ ਨੇ ਕਿਹਾ ਕਿ ਉਹ ਦੋ ਸਾਲਾਂ ਤੋਂ ਤਿਆਰੀ ਕਰ ਰਹੇ ਹਨ। ਇਸ ਸਮੇਂ ਦੌਰਾਨ ਫੌਜ ’ਚ ਭਰਤੀ ਨਹੀਂ ਹੋਈ। ਕੋਵਿਡ ਦਾ ਹਵਾਲਾ ਦੇ ਕੇ ਸਾਨੂੰ ਟਾਲ ਦਿੱਤਾ ਗਿਆ ਹੈ। ਅਸੀਂ ਫਿਜੀਕਲ ਤੇ ਮੈਡੀਕਲ ਟੈਸਟ ਪਾਸ ਕਰ ਚੁੱਕੇ ਹਾਂ। ਹੁਣ ਪ੍ਰੀਖਿਆ ਰੱਦ ਕਰ ਦਿੱਤੀਆਂ ਗਈਆਂ ਹਨ। ਹੁਣ ਸਰਕਾਰ ਅਗਨੀਪਥ ਦੀ ਸਕੀਮ ਲਿਆ ਕੇ ਨੌਜਵਾਨਾਂ ਨੂੰ ਗੁੰਮਰਾਹ ਕਰ ਰਹੀ ਹੈ।

ਨੌਜਵਾਨਾਂ ਚਾਰ ਸਾਲਾਂ ਬਾਅਦ ਕਿੱਥੇ ਜਾਣਗੇ

ਨੌਜਵਾਨਾਂ ਦਾ ਕਹਿਣਾ ਹੈ ਕਿ ਚਾਰ ਸਾਲਾਂ ਬਾਅਦ ਫੌਜ ’ਚੋਂ ਛੁੱਟੀ ਹੋ ਜਾਵੇਗੀ ਫਿਰ ਉਹ ਕਿੱਥੇ ਜਾਣਗੇ। ਨੌਜਵਾਨਾਂ ਕੋਲ ਕਿਸੇ ਕਾਰਪੋਰੇਟ ਕੰਪਨੀ ਕੋਲ ਸਿਕਿਊਰਿਟੀ ਗਾਰਡ ਦੀ ਨੌਕਰੀ ਰਹਿ ਜਾਵੇਗੀ ਤੇ ਨੌਜਵਾਨਾਂ ਨੂੰ ਵੱਡੇ ਘਰਾਣਿਆਂ ਦੀ ਗੁਲਾਮੀ ਕਰਨੀ ਪਵੇਗੀ। ਨੌਜਵਾਨਾਂ ਦਾ ਕਹਿਣਾ ਹੈ ਸਰਕਾਰ ਇਸ ਫੈਸਲੇ ਨੂੰ ਤੁਰੰਤ ਵਾਪਸ ਲਵੇ ਨਹੀਂ ਤਾਂ ਸੰਘਰਸ਼ ਹੋਰ ਵੀ ਤਿੱਖਾ ਹੋਵੇਗਾ।

ਅਗਨੀਪਥ ਯੋਜਨਾ ਦੀ ਅੱਗ ’ਚ ਝੁਲਸਣ ਲੱਗਿਆ ਹਰਿਆਣਾ

ਰੋਹਤਕ। ਕੇਂਦਰ ਦੀ ਅਗਨੀਪਥ ਯੋਜਨਾ ਦੇ ਖਿਲਾਫ ਹਰਿਆਣਾ ’ਚ ਨੌਜਵਾਨਾਂ ਦਾ ਹੰਗਾਮਾ ਸ਼ੁਰੂ ਹੋ ਗਿਆ ਹੈ। ਹਰਿਆਣਾ ਦੇ ਪਲਵਲ ’ਚ ਨੌਜਵਾਨਾਂ ਨੇ ਯੋਜਨਾ ਦੇ ਵਿਰੋਧ ’ਚ ਨੈਸ਼ਨਲ ਹਾਈਵੇਅ ’ਤੇ ਜਾਮ ਲਗਾ ਦਿੱਤਾ। ਇਸ ਤੋਂ ਬਾਅਦ ਨੌਜਵਾਨਾਂ ਦੀ ਪੁਲਿਸ ਨਾਲ ਝੜਪ ਹੋ ਗਈ। ਨੈਸ਼ਨਲ ਹਾਈਵੇ ’ਤੇ ਸਥਿਤ ਰੈਸਟ ਹਾਊਸ ਦੇ ਸਾਹਮਣੇ ਨੌਜਵਾਨਾਂ ਨੇ ਪੁਲਿਸ ਦੀਆਂ 4 ਗੱਡੀਆਂ ਦੀ ਭੰਨਤੋੜ ਕੀਤੀ ਅਤੇ 3 ਨੂੰ ਅੱਗ ਲਗਾ ਦਿੱਤੀ। ਪੁਲਿਸ ’ਤੇ ਭਾਰੀ ਪਥਰਾਅ ਕੀਤਾ ਗਿਆ।

ਪੁਲਿਸ ਨੇ ਸਥਿਤੀ ’ਤੇ ਕਾਬੂ ਪਾਉਣ ਲਈ ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਹਵਾ ਵਿੱਚ ਗੋਲੀਆਂ ਚਲਾਈਆਂ। ਇੱਥੇ ਹਾਲਾਤ ਬਹੁਤ ਤਣਾਅਪੂਰਨ ਹੋ ਗਏ ਹਨ। ਪਲਵਲ ’ਚ ਅਗਨੀਪਥ ਯੋਜਨਾ ਨੂੰ ਲੈ ਕੇ ਨੌਜਵਾਨ ਕਾਫੀ ਗੁੱਸੇ ’ਚ ਹਨ। ਚਾਰ ਗੱਡੀਆਂ ਨੂੰ ਅੱਗ ਲਾਉਣ ਤੋਂ ਬਾਅਦ ਹੁਣ ਨੌਜਵਾਨਾਂ ਨੇ ਡੀਸੀ ਦੀ ਰਿਹਾਇਸ਼ ’ਤੇ ਪਥਰਾਅ ਸ਼ੁਰੂ ਕਰ ਦਿੱਤਾ ਹੈ। ਪਲਵਲ ’ਚ ਪੁਲਿਸ ਦੀਆਂ 3 ਗੱਡੀਆਂ ਦੀ ਭੰਨਤੋੜ ਕੀਤੀ ਗਈ ਅਤੇ ਅੱਗ ਲਗਾ ਦਿੱਤੀ ਗਈ। ਡੀਸੀ ਦੀ ਰਿਹਾਇਸ਼ ’ਤੇ ਭਾਰੀ ਪਥਰਾਅ ਕੀਤਾ ਗਿਆ ਹੈ। ਪੁਲਿਸ ਅਤੇ ਡੀਸੀ ਰਿਹਾਇਸ਼ ਦੇ ਮੁਲਾਜ਼ਮਾਂ ਨੇ ਭੱਜ ਕੇ ਜਾਨ ਬਚਾਈ।

ਨੌਜਵਾਨ ਅਜੇ ਵੀ ਗੁੱਸੇ ਵਿੱਚ ਹਨ ਤੇ ਜ਼ੋਰਦਾਰ ਪਥਰਾਅ ਕਰ ਰਹੇ ਹਨ। ਪੁਲਿਸ ਦੀਆਂ ਗੱਡੀਆਂ ’ਚ ਅੱਗ ਬੁਝਾਉਣ ਲਈ ਆਈ ਫਾਇਰ ਬਿ੍ਰਗੇਡ ਦੀ ਗੱਡੀ ਵੀ ਨੌਜਵਾਨਾਂ ਦੇ ਰੋਹ ਨੂੰ ਦੇਖਦਿਆਂ ਵਾਪਸ ਪਰਤ ਗਈ। ਨੌਜਵਾਨ ਅਜੇ ਵੀ ਗੁੱਸੇ ਵਿਚ ਹਨ ਅਤੇ ਸੜਕ ’ਤੇ ਭਾਰੀ ਪਥਰਾਅ ਕੀਤਾ ਜਾ ਰਿਹਾ ਹੈ। ਅੱਧੀ ਦਰਜਨ ਤੋਂ ਵੱਧ ਯਾਤਰੀ ਵਾਹਨਾਂ ਦੀ ਭੰਨਤੋੜ ਕੀਤੀ ਗਈ ਹੈ। ਗੁੱਸੇ ’ਚ ਆਏ ਨੌਜਵਾਨਾਂ ਨੇ ਮੀਡੀਆ ਸੈਂਟਰ ’ਤੇ ਪਥਰਾਅ ਕਰਕੇ ਸ਼ੀਸ਼ੇ ਵੀ ਤੋੜ ਦਿੱਤੇ ਹਨ। ਨੈਸ਼ਨਲ ਹਾਈਵੇ ’ਤੇ ਪੁਰਾਣੀ ਕਚਹਿਰੀ ਦੇ ਸਾਹਮਣੇ ਰੈਸਟ ਹਾਊਸ ਨੇੜੇ ਨੌਜਵਾਨਾਂ ਦਾ ਜ਼ੋਰਦਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਡੀਐਸਪੀ ਯਸ਼ਪਾਲ ਖਟਾਣਾ ਸਮੇਤ ਅੱਧੀ ਦਰਜਨ ਤੋਂ ਵੱਧ ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here