New Ward Division: ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਖਿਲਾਫ ਕੀਤੀ ਨਾਅਰੇਬਾਜੀ
New Ward Division: ਲੌਂਗੋਵਾਲ (ਹਰਪਾਲ ਸਿੰਘ)। ਸਥਾਨਕ ਨਗਰ ਕੌਂਸਲ ਦਫਤਰ ਅੱਗੇ ਕਸਬੇ ਦੇ ਵਿਰੋਧੀ ਧਿਰ ਦੇ ਕੌਂਸਲਰਾਂ ਵੱਲੋਂ ਲੌਂਗੋਵਾਲ ਦੀ ਨਵੀਂ ਵਾਰਡਬੰਦੀ ਖਿਲਾਫ ਜਬਰਦਸਤ ਰੋਸ ਪ੍ਰਦਰਸ਼ਨ ਕਰਦੇ ਹੋਏ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਖਿਲਾਫ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਗੁਰਤੇਗ ਸਿੰਘ ਲੌਂਗੋਵਾਲ, ਕੌਂਸਲਰ ਗੁਰਮੀਤ ਸਿੰਘ ਲੱਲੀ, ਕੌਂਸਲਰ ਰਣਜੀਤ ਸਿੰਘ ਸਿੱਧੂ, ਕੌਂਸਲਰ ਸੁਕਰਪਾਲ ਸਿੰਘ ਬਟੂਹਾ, ਕੌਂਸਲ ਦੇ ਸਾਬਕਾ ਪ੍ਰਧਾਨ ਸ੍ਰੀਮਤੀ ਰੀਤੂ ਰਾਣੀ ਦੇ ਪਤੀ ਅਤੇ ਬੀਜੇਪੀ ਦੇ ਜਿਲ੍ਹਾ ਮੀਤ ਪ੍ਰਧਾਨ ਵਿਜੇ ਗੋਇਲ, ਕਾਂਗਰਸ ਦੇ ਸੀਨੀਅਰ ਆਗੂ ਗੁਰਮੇਲ ਸਿੰਘ ਚੋਟੀਆਂ, ਸ੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਸਰਪੰਚ ਸੁਖਵਿੰਦਰ ਸਿੰਘ ਚਹਿਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਤੇ ਪੰਜਾਬ ਸਰਕਾਰ ਵੱਲੋਂ ਲੌਂਗੋਵਾਲ ਦੇ ਜਿਨ੍ਹਾਂ ਵਾਰਡਾਂ ਆਬਾਦੀ ਐਸ.ਸੀ. ਭਾਈਚਾਰੇ ਗਿਣਤੀ 90% ਤੋਂ ਵੀ ਜਿਆਦਾ ਹੈ,ਉਹਨਾਂ ਨੂੰ ਜਰਨਲ ਜਾ ਬੀ.ਸੀ. ਵਾਰਡਾਂ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ ਅਤੇ ਜੋ ਜਰਨਲ ਵਾਰਡ ਹਨ ਉਹਨਾਂ ਨੂੰ ਐਸ.ਸੀ. ਜਾਂ ਬੀ.ਸੀ. ਵਾਰਡਾਂ ਵਿੱਚ ਬਦਲਿਆ ਜਾ ਰਿਹਾ ਹੈ ਜੋ ਕਿ ਬਿਲਕੁਲ ਗਲਤ ਹੈ।
Read Also : ਬੇਰੁਜਗਾਰਾਂ ਨੇ ਸੰਗਰੂਰ ਆਉਂਦੀਆਂ ਸੜਕਾਂ ਦਾ ਆਸਾ-ਪਾਸਾ ਆਪਣੇ ਹੱਕ ’ਚ ਬੋਲਣ ਲਾਇਆ
ਵਿਰੋਧੀ ਧਿਰ ਦੇ ਕੌਂਸਲਰਾਂ ਨੇ ਦੋਸ ਲਾਇਆ ਕਿ ਇਹ ਸਭ ਆਮ ਆਦਮੀ ਪਾਰਟੀ ਦੇ ਸਥਾਨਕ ਆਗੂ ਆਪਣੇ ਚੇਤਿਆਂ ਨੂੰ ਅਗਲੀਆਂ ਨਗਰ ਕੌਂਸਲ ਦੀਆਂ ਚੋਣਾਂ ਜਿਤਾਉਣ ਲਈ ਕਰ ਰਹੇ ਹਨ ਕਿਉਂਕਿ ਕਿ ਆਪ ਆਗੂਆਂ ਨੂੰ ਪਤਾ ਲੱਗ ਚੁੱਕਿਆ ਹੈ ਕਿ ਜਨਤਾ ਉਨ੍ਹਾਂ ਨੂੰ ਅਗਲੀਆਂ ਚੋਣਾਂ ਵਿੱਚ ਮੂੰਹ ਨਹੀਂ ਲਗਾਵੇਗੀ।
New Ward Division
ਇਸ ਲਈ ਚੋਣਾਂ ਜਿੱਤਣ ਵਾਸਤੇ ਅਜਿਹੇ ਹੱਥਕੰਡੇ ਅਪਨਾਏ ਰਹੇ ਹਨ ,ਪਰ ਅਸੀਂ ਲੌਂਗੋਵਾਲ ਦੀਆਂ ਸਮੁੱਚੀਆਂ ਵਿਰੋਧੀ ਧਿਰਾਂ ਅਤੇ ਇਨਸਾਫ ਪਸੰਦ ਲੋਕ ਆਪ ਸਰਕਾਰ ਅਤੇ ਆਮ ਆਦਮੀ ਪਾਰਟੀ ਦੇ ਆਗੂਆ ਦੀ ਧੱਕੇਸਾਹੀ ਨਹੀਂ ਚੱਲਣ ਦੇਵਾਂਗੇ ਤੇ ਇਸ ਖਿਲਾਫ ਜੋਰਦਾਰ ਸੰਘਰਸ ਆਰੰਭ ਕੀਤਾ ਜਾਵੇਗਾ, ਜੇਕਰ ਲੋੜ ਪਈ ਤਾਂ ਮਾਣਯੋਗ ਕੋਰਟ ਦਾ ਦਰਵਾਜਾ ਵੀ ਖੜਕਾਇਆ ਜਾਵੇਗਾ। ਉਨਾਂ ਪੁਰਾਣੀ ਵਾਰਡਬੰਦੀ ਨੂੰ ਲਾਗੂ ਰੱਖਣ ਦੀ ਮੰਗ ਵੀ ਕੀਤੀ। ਇਸ ਮੌਕੇ ਸ੍ਰੋਮਣੀ ਅਕਾਲੀ ਦਲ ਦੇ ਬਜੁਰਗ ਆਗੂ ਜਥੇਦਾਰ ਉਦੇ ਸਿੰਘ, ਸਾਬਕਾ ਇੰਸਪੈਕਟਰ ਗੁਰਮੀਤ ਸਿੰਘ ਸਿੱਧੂ, ਕਾਂਗਰਸ ਦੇ ਸੀਨੀਅਰ ਆਗੂ ਸ੍ਰੀ ਸੰਜੇ ਸੈਨ ਆਦਿ ਮੌਜ਼ੂਦ ਸਨ।














