ਫੈਸ਼ਨ ਡਿਜ਼ਾਇਨਿੰਗ ਨੂੰ ਆਮ ਤੌਰ ‘ਤੇ ਕਰੀਅਰ ਦਾ ਇੱਕ ਆਪਸ਼ਨ ਮਾਤਰ ਮੰਨਿਆ ਜਾਂਦਾ ਹੈ, ਜਦੋਂਕਿ ਅਜਿਹਾ ਨਹੀਂ ਹੈ ਦਰਅਸਲ ਇਹ ਇੱਕ ਅਜਿਹੀ ਕਲਾ ਹੈ ਜੋ ਡਰੈੱਸ ਅਤੇ ਐਕਸੈੱਸਰੀਜ਼ ਦੀ ਮੱਦਦ ਨਾਲ ਕਿਸੇ ਇਨਸਾਨ ਦੇ ਲਾਈਫ਼ ਸਟਾਈਲ ਨੂੰ ਸਾਹਮਣੇ ਲਿਆਉਂਦੀ ਹੈ
ਕੀ ਹੈ ਫ਼ੈਸ਼ਨ ਡਿਜ਼ਾਇਨਿੰਗ?
ਮਾਡਰਨ ਫੈਸ਼ਨ ਦੇ ਅੰਤਰਗਤ ਦੋ ਮੂਲ ਵਿਭਾਗ ਹਨ ਪਹਿਲਾ ਵਰਗ ਹੈ, ਕੱਪੜਿਆਂ ਨੂੰ ਡਿਜ਼ਾਇਨ ਕਰਨਾ ਅਤੇ ਦੂਜਾ, ਰੇਡੀ-ਟੂ-ਵੀਅਰ ਜਾਂ ਤਿਆਰ ਪੋਸ਼ਾਕਾਂ ਇਨ੍ਹਾਂ ਦੋਵਾਂ ਵਰਗਾਂ ‘ਚੋਂ ਫੈਸ਼ਨ ਡਿਜ਼ਾਇਨਿੰਗ ਦਾ ਇਸਤੇਮਾਲ ਪਹਿਲੇ ਵਰਗ ਵਿਚ ਕੀਤਾ ਜਾਂਦਾ ਹੈ ਵਰਤਮਾਨ ਸਮੇਂ ਵਿਚ ਫੈਸ਼ਨ ਸ਼ੋਅ ਇਸੇ ‘ਤੇ ਚੱਲ ਰਹੇ ਹਨ ਇਨ੍ਹਾਂ ਸ਼ੋਜ਼ ਦੇ ਜ਼ਰੀਏ ਹੀ ਫੈਸ਼ਨ ਡਿਜ਼ਾਇਨਰਜ਼ ਦੀ ਸਿਰਜਣਾਤਮਕਤਾ ਅਤੇ ਰਚਨਾਤਮਕਤਾ ਦਾ ਪਤਾ ਲੱਗਦਾ ਹੈ
ਅਹਿਮੀਅਤ ਰੰਗ ਅਤੇ ਬੁਣਾਈ ਦੀ:
ਜੇਕਰ ਕਿਸੇ ਨੂੰ ਟੈਕਸਟਾਈਲ, ਪੈਟਰਨ, ਕਲਰ ਕੋਡਿੰਗ, ਟੈਕਸਚਰ ਆਦਿ ਦਾ ਚੰਗਾ ਗਿਆਨ ਹੋਵੇ ਤਾਂ ਫੈਸ਼ਨ ਡਿਜ਼ਾਇਨਿੰਗ ਨੂੰ ਕਰੀਅਰ ਦੇ ਰੂਪ ਵਿਚ ਅਪਣਾਉਣ ਵਿਚ ਉਸਨੂੰ ਬਿਲਕੁਲ ਝਿਜਕਣਾ ਨਹੀਂ ਚਾਹੀਦਾ ਉਸਦੀ ਅਸਫ਼ਲਤਾ ਦੀ ਕੋਈ ਗੁੰਜਾਇਸ਼ ਨਹੀਂ ਰਹਿ ਜਾਂਦੀ ਤੇ ਉਸਦਾ ਨਾਂਅ ਫੈਸ਼ਨ ਇੰਡਸਟ੍ਰੀ ਵਿਚ ਤਹਿਲਕਾ ਮਚਾ ਸਕਦਾ ਹੈ ਖਾਸ ਕਰਕੇ ਭਾਰਤ ਵਰਗੇ ਦੇਸ਼ ਵਿਚ, ਜਿੱਥੋਂ ਦੇ ਫੈਸ਼ਨ ਵਿਚ ਪੱਛਮੀ ਸੱਭਿਅਤਾ ਦਾ ਵੀ ਸੰਗਮ ਹੈ, ਅਤੇ ਇਸੇ ਮਿਲਾਣ ਨੇ ਫੈਸ਼ਨ ਇੰਡਸਟ੍ਰੀ ਨੂੰ ਇੱਕ ਨਵੀਂ ਦਿਸ਼ਾ ਅਤੇ ਪਹਿਚਾਣ ਦਿੱਤੀ ਹੈ ਫੈਸ਼ਨ ਡਿਜ਼ਾਇਨਿੰਗ ਵਿਚ ਰੰਗਾਂ ਦੇ ਸੰਯੋਜਨ ਅਤੇ ਕੱਪੜੇ ਦੇ ਆਧਾਰ ‘ਤੇ ਉਸਦੀ ਬੁਣਾਈ ਦਾ ਬੜਾ ਮਹੱਤਵ ਹੈ
ਇੱਕ ਤਰ੍ਹਾਂ ਨਾਲ ਇਹ ਹੀ ਫੈਸ਼ਨ ਡਿਜ਼ਾਇਨਿੰਗ ਦਾ ਸਾਰ ਹੈ ਇਨ੍ਹਾਂ ਦੇ ਆਸਰੇ ‘ਤੇ ਹੀ ਲੁਕਸ ਸੰਭਵ ਹੋ ਸਕਦੇ ਹਨ ਇਸ ਤੋਂ ਬਾਅਦ ਕਾਰੋਬਾਰੀ ਮੁਹਾਰਤ, ਕੱਟ, ਡਿਜ਼ਾਇਨ, ਸਹਾਇਕ ਸਮੱਗਰੀ ਮਿਲ ਕੇ ਹੀ ਪੋਸ਼ਾਕ ਦਾ ਮੂਲ ਡਿਜ਼ਾਇਨ ਤੈਅ ਕਰ ਸਕਦੇ ਹਨ
ਮੌਸਮ ਦੇ ਨਾਲ ਬਦਲਦਾ ਹੈ ਫੈਸ਼ਨ ਦਾ ਮਿਜਾਜ਼:
ਇਹ ਵੀ ਜ਼ਰੂਰੀ ਹੈ ਕਿ ਇਸਨੂੰ ਪੂਰੀ ਵਿਧੀ ਦੇ ਨਾਲ ਪੂਰਾ ਕੀਤਾ ਜਾਵੇ ਪਲਾਨ ਤਿਆਰ ਕਰਕੇ, ਬਲੂ ਪ੍ਰਿੰਟ ਡ੍ਰਾ ਕਰਨ ਤੋਂ ਬਾਅਦ ਹੀ ਫਾਈਨਲ ਆਊਟਕਮ ਪ੍ਰਾਪਤ ਹੋਵੇਗਾ ਡਿਜ਼ਾਇਨ ਦੀ ਸਫ਼ਲਤਾ ਸੁਭਾਵਿਕ ਰੂਪ ਨਾਲ ਉਸਦੀ ਫਿਨੀਸ਼ਿੰਗ, ਫੈਸ਼ਨ ਡਿਜ਼ਾਇਨਿੰਗ ਦਾ ਸਭ ਤੋਂ ਮਹੱਤਵਪੂਰਨ ਪਹਿਲੂ ਹੈ ਫੈਸ਼ਨ ਕਿਸੇ ਨਾ ਕਿਸੇ ਥੀਮ ‘ਤੇ ਨਿਰਭਰ ਕਰਦਾ ਹੈ, ਜਿਵੇਂ ਮੌਸਮ, ਲੋਕਾਂ ਦੀ ਪਸੰਦ ਵਿਸ਼ੇਸ਼ ਆਦਿ ਜੇਕਰ ਤੁਸੀਂ ਗੌਰ ਕੀਤਾ ਹੋਵੇ ਤਾਂ ਫੈਸ਼ਨ ਮੁੱਖ ਤੌਰ ‘ਤੇ ਮੌਸਮ ਦੇ ਅਨੁਸਾਰ ਹੁੰਦਾ ਹੈ
ਉਦਾਹਰਨ ਲਈ ਠੰਢ ਦੇ ਮੌਸਮ ਵਿਚ ਤੁਹਾਨੂੰ ਉਸੇ ਦੇ ਅਨੁਸਾਰ ਰੰਗ ਅਤੇ ਫੈਬਰਿਕ ਦੇਖਣ ਨੂੰ ਮਿਲੇਗਾ ਇਸ ਦੇ ਨਾਲ ਹੀ ਊਨੀ ਕੱਪੜੇ, ਪੋਲੋ ਨੇਕ, ਨੀਲੇ ਅਤੇ ਬ੍ਰਾਊਨ ਦੇਖਣ ਨੂੰ ਮਿਲਣਗੇ ਇਸਦੇ ਉਲਟ ਗਰਮੀਆਂ ਵਿਚ ਤੁਹਾਨੂੰ ਕੈਜ਼ੁਅਲ, ਕਾਟਨ ਅਤੇ ਸਫੇਦ ਰੰਗ ਮਿਲਣਗੇ
ਚੌਕੰਨੇ ਰਹੋ: ਕੀ ਹੈ ਇਨ ਤੇ ਕੀ ਹੈ ਆਊਟ:
- ਫੈਸ਼ਨ ਕਦੇ ਵੀ ਸਥਾਈ ਨਹੀਂ ਹੁੰਦਾ ਸਮੇਂ ਦੇ ਨਾਲ ਇਸ ਵਿਚ ਬਦਲਾਅ ਹੁੰਦੇ ਰਹਿੰਦੇ ਹਨ
- ਇਸ ਲਈ ਵਰਤਮਾਨ ਗਤੀ ਨੂੰ ਦੇਖਦੇ ਹੋਏ ਇਸ ਫੀਲਡ ਵਿਚ ਆਉਣ ਵਾਲੇ ਹਰ ਇਨਸਾਨ ਨੂੰ ਚੌਕੰਨਾ ਰਹਿਣਾ ਹੋਵੇਗਾ, ਇਸ ਗੱਲ ਲਈ ਕਿ ਕੀ ਪਹਿਨਿਆ ਜਾਣਾ ਚਾਹੀਦਾ ਹੈ ਤੇ ਕੀ ਨਹੀਂ?
- ਫੈਸ਼ਨ ਦਾ ਮੁੱਖ ਕੇਂਦਰ ਸੈਲੀਬ੍ਰਿਟੀਜ਼, ਸੋਸ਼ਲਾਈਟਸ, ਮਾਡਲਜ਼ ਆਦਿ ਰਹੇ ਹਨ ਗਲੈਮਰ ਹੈ ਤਾਂ ਚੁਣੌਤੀ ਵੀ ਘੱਟ ਨਹੀਂ ਕੁੱਲ ਮਿਲਾ ਕੇ ਫੈਸ਼ਨ ਡਿਜ਼ਾਇਨਿੰਗ ਬਹੁਤ ਹੀ ਚੁਣੌਤੀ ਭਰਿਆ ਅਤੇ ਗਲੈਮਰ ਨਾਲ ਭਰਪੂਰ ਕਾਰੋਬਾਰ ਹੈ ਜਿਸ ਵਿਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਪ੍ਰੋਗਰਾਮ ਹੁੰਦੇ ਹਨ, ਜਿਵੇਂ ਆਈਐਮਜੀ ਫੈਸ਼ਨ ਵੀਕ, ਲੈਕਮੇ ਫੈਸ਼ਨ ਵੀਕ ਆਦਿ
- ਬਹੁਤ ਸਾਰੇ ਫੈਸ਼ਨ ਡਿਜ਼ਾਇਨਿੰਗ ਇੰਸਟੀਚਿਊਟ ਜਿਵੇਂ ਨੈਸ਼ਨਲ ਇੰਸਟੀਚਿਊਟ ਆਫ਼ ਡਿਜ਼ਾਇਨ, ਅਹਿਮਦਾਬਾਦ, ਨੈਸ਼ਨਲ ਇੰਸਟੀਚਿਊਟ ਆਫ਼ ਫੈਸ਼ਨ ਟੈਕਨਾਲੋਜੀ, ਸੋਫੀਆ ਪੋਲੀਟੈਕਨਿਕ ਆਦਿ ਆਉਂਦੇ ਹਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ