90 ਫੁੱਟ ਡੂੰਘੇ ਖੂਹ ’ਚ ਡਿੱਗੀ ਬਿੱਲੀ ਨੂੰ ਬਚਾਉਣ ਲਈ ਇੰਜ ਚੱਲਿਆ ਆਪਰੇਸ਼ਨ

Amritsar News

ਅੰਮ੍ਰਿਤਸਰ। ਜ਼ਿਲ੍ਹਾ ਅੰਮ੍ਰਿਤਸਰ ’ਚ ਦੇ ਇੱਕ ਪੁਰਾਣੇ ਖੂਹ ’ਚ ਬਿੱਲੀ ਦਾ ਬੱਚਾ ਡਿੱਗ ਗਿਆ। ਬਿੱਲੀ ਦੇ ਬੱਚੇ ਨੂੰ ਕੱਢਣ ਲਈ ਤਿੰਨ ਘੰਟੇ ਦਾ ਬਚਾਅ ਅਭਿਆਨ ਚਲਾਇਆ ਗਿਆ। ਬਿੱਲੀ ਦੇ ਬੱਚੇ ਨੂੰ ਜਿਉਂਦਾ ਖੂਹ ’ਚੋਂ ਬਾਹਰ ਕੱਢ ਲਿਆ ਗਿਆ। ਕੁਝ ਮਹੀਨਿਆਂ ਦਾ ਇਹ ਬੱਚਾ ਖੂਹ ਵਿੱਚ ਡਿੱਗ ਗਿਆ ਸੀ। ਬਿੱਲੀ ਦੇ ਰੋਣ ਦੀ ਆਵਾਜ਼ ਆਉਣ ‘ਤੇ ਲੋਕਾਂ ਨੂੰ ਇਸ ਦਾ (Amritsar News) ਪਤਾ ਲੱਗਾ ਅਤੇ ਗਊ ਰਕਸ਼ਾ ਦਲ ਦੇ ਕੁਝ ਸੇਵਾਦਾਰ ਇਸ ਲਈ ਅੱਗੇ ਆਏ। ਬੰਦ ਖੂਹ ਨੂੰ ਖੋਲ੍ਹਿਆ ਗਿਆ ਅਤੇ ਬਿੱਲੀ ਦੇ ਬੱਚੇ ਨੂੰ ਬਚਾਇਆ ਗਿਆ।

ਇਹ ਵੀ ਪੜ੍ਹੋ : Monsoon Update : ਦਿੱਲੀ ਪਹੁੰਚਿਆ ਮੌਨਸੂਨ, ਪੰਚਕੂਲਾ ‘ਚ ਕਾਰ ਸਮੇਤ ਮਹਿਲਾ ਵਹੀ

ਸਮਾਜ ਸੇਵੀ ਸ਼ਿਵਮ ਮਹਿਤਾ ਅਤੇ ਪੰਕਜ ਨੇ ਬੰਦ ਖੂਹ ਦੇ ਅੰਦਰ ਜਾਣ ਦਾ ਫੈਸਲਾ ਕੀਤਾ, ਜਿਸ ਉੱਪਰ ਸਿਰਫ਼ ਤਿੰਨ ਫੁੱਟ ਦੀ ਛੱਤ ਪਾਈ ਗਈ ਸੀ। ਅੰਦਰ ਵੇਖਿਆ ਤਾਂ ਇੱਕ ਛੋਟਾ ਜਿਹਾ ਬਿੱਲੀ ਦਾ ਬੱਚਾ ਖੂਹ ਅੰਦਰ ਡਿੱਗਿਆ ਹੋਇਆ ਸੀ।

ਇੰਜ ਕੱਢਿਆ ਬਿੱਲੀ ਦੀ ਬੱਚੇ ਨੂੰ ਬਾਹਰ (Amritsar News)

ਖੂਹ ਦੇ ਅੰਦਰ ਰੱਸੀ ਨਾਲ ਬੰਨ੍ਹ ਕੇ ਇੱਕ ਵੱਡੀ ਜਿਹੀ ਟੋਕਰੀ ਭੇਜੀ ਗਈ ਸੀ। ਪਹਿਲਾਂ ਤਾਂ ਬਿੱਲੀ ਉਸ ‘ਤੇ ਨਹੀਂ ਚੜ੍ਹੀ। ਪਰ ਕੁਝ ਸਮੇਂ ਬਾਅਦ ਜਦੋਂ ਉਸ ਨੇ ਸੁਰੱਖਿਅਤ ਮਹਿਸੂਸ ਕੀਤਾ ਤਾਂ ਉਹ ਟੋਕਰੀ ‘ਚ ਬੈਠ ਗਈ। ਜਿਸ ਤੋਂ ਬਾਅਦ ਉਸ ਨੂੰ ਖੂਹ ‘ਚੋਂ ਬਾਹਰ ਕੱਢਿਆ ਗਿਆ। ਬਿੱਲੀ ਦਾ ਬੱਚਾ ਜਿਉਂਦਾ ਸੁਰੱਖਿਆ ਬਾਹਰ ਕੱਢੇ ਜਾਣ ਤੋਂ ਬਾਅਦ ਉਸ ਨੂੰ ਭੋਜਨ ਦਿੱਤਾ ਗਿਆ ਤੇ ਉਸ ਤੋਂ ਬਾਅਦ ਬਿੱਲੀ ਦਾ ਬੱਚਾ ਦੌੜ ਗਿਆ। ਇਸ ਮੌਕੇ ਲੋਕਾਂ ਨੇ ਨੌਜਵਾਨਾਂ ਦੇ ਇਸ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ।