ਆਪਰੇਸ਼ਨ ਗੰਗਾ: 6 ਉਡਾਣਾਂ ਵਿੱਚ ਰਵਾਨਾ ਹੋਏ 1377 ਭਾਰਤੀ

Operation Ganga Sachkahoon

ਆਪਰੇਸ਼ਨ ਗੰਗਾ: 6 ਉਡਾਣਾਂ ਵਿੱਚ ਰਵਾਨਾ ਹੋਏ 1377 ਭਾਰਤੀ

ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਆਪਰੇਸ਼ਨ ਗੰਗਾ ਦੇ ਤਹਿਤ, 1377 ਭਾਰਤੀ ਪਿਛਲੇ 24 ਘੰਟਿਆਂ ਵਿੱਚ ਯੂਕਰੇਨ ਤੋਂ 6 ਉਡਾਣਾਂ ਰਾਹੀਂ ਘਰ ਲਈ ਰਵਾਨਾ ਹੋਏ ਹਨ, ਜਿਸ ਵਿੱਚ ਪੋਲੈਂਡ ਲਈ ਪਹਿਲੀ ਉਡਾਣ ਵੀ ਸ਼ਾਮਲ ਹੈ। ਵਿਦੇਸ਼ ਮੰਤਰੀ ਐਸ.ਜੈਸੰਕਰ ਨੇ ਬੁੱਧਵਾਰ ਨੂੰ ਇੱਕ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹਨਾਂ ਛੇ ਉਡਾਣਾਂ ਵਿੱਚ ਪੋਲੈਂਡ ਲਈ ਪਹਿਲੀਆਂ ਉਡਾਣਾਂ ਵੀ ਸ਼ਾਮਲ ਹਨ। ਉਹਨਾਂ ਕਿਹਾ, ਪਿਛਲੇ 24 ਘੰਟਿਆਂ ਵਿੱਚ, ਹੁਣ ਭਾਰਤ ਲਈ ਛੇ ਉਡਾਣਾਂ ਰਵਾਨਾ ਹੋਈਆਂ ਹਨ। ਇਸ ਵਿੱਚ ਪੋਲੈਂਡ ਤੋਂ ਪਹਿਲੀਆਂ ਉਡਾਣਾਂ ਵੀ ਸ਼ਾਮਲ ਹਨ। ਯੂਕਰੇਨ ਤੋਂ 1377 ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਂਦਾ ਗਿਆ। ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਮੰਗਲਵਾਰ ਸ਼ਾਮ ਨੂੰ ਕਿਹਾ ਸੀ ਕਿ ਅਗਲੇ ਤਿੰਨ ਦਿਨਾਂ ਵਿੱਚ ਭਾਰਤੀ ਨਾਗਰਿਕਾਂ ਨੂੰ ਲਿਆਉਣ ਲਈ 26 ਉਡਾਣਾਂ ਤੈਅ ਕੀਤੀਆਂ ਗਈਆਂ ਹਨ ਅਤੇ ਪੋਲੈਂਡ ਅਤੇ ਸਲੋਵਾਕ ਗਣਰਾਜ ਦੇ ਹਵਾਈ ਅੱਡਿਆਂ ਦੀ ਵੀ ਵਰਤੋਂ ਕੀਤੀ ਜਾਵੇਗੀ। ਭਾਰਤੀ ਹਵਾਈ ਸੈਨਾ ਦੇ 1 ਸੀ-17 ਗਲੋਬਮਾਸਟਰ ਵੀ ਭਾਰਤੀ ਨਾਗਰਕਿਾਂ ਨੂੰ ਵਾਪਸ ਲਿਆਉਣ ਲਈ ਰੋਮਾਨੀਆ ਲਈ ਉਡਾਣ ਭਰਨ ਵਾਲੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ