ਓਟੂ ਹੈੱਡ ਖੋਲ੍ਹਿਆ, ਰਾਜਸਥਾਨ ਵੱਲ ਛੱਡਿਆ ਪਾਣੀ (Sirsa Ghaggar)
ਸਰਸਾ। ਪਿਛਲੇ ਤਿੰਨ-ਚਾਰ ਦਿਨਾਂ ਤੋਂ ਪੰਜਾਬ, ਹਰਿਆਣਾ, ਦਿੱਲੀ ਸਮੇਤ ਕਈ ਸੂਬਿਆਂ ’ਚ ਹੋ ਰਹੀ ਭਾਰੀ ਬਰਸਾਤ ਕਾਰਨ ਤਿੰਨੋਂ ਰਾਜਾਂ ਵਿੱਚੋਂ ਲੰਘਦੀ ਘੱਗਰ ਦਰਿਆ ਪੂਰੇ ਊਫਾਨ ’ਤੇ ਹੈ। ਘੱਗਰ ਨਦੀ ਹਰਿਆਣਾ ਦੇ ਸਰਸਾ ਜ਼ਿਲ੍ਹੇ ਦੇ ਓਟੂ ਹੈੱਡ ਰਾਹੀਂ ਰਾਜਸਥਾਨ ਵਿੱਚ ਦਾਖਲ ਹੁੰਦੀ ਹੈ। ਨਦੀ ਦੇ ਵਧਦੇ ਪਾਣੀ ਦੇ ਪੱਧਰ ਨੂੰ ਵੇਖਦਿਆਂ ਸਰਸਾ ਜ਼ਿਲ੍ਹਾ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਓਟੂ ਹੈੱਡ ਖੋਲ੍ਹ ਦਿੱਤੇ ਹਨ। ਹੁਣ ਸਾਰਾ ਪਾਣੀ ਰਾਜਸਥਾਨ ਵੱਲ ਛੱਡ ਦਿੱਤਾ ਗਿਆ ਹੈ।
(Sirsa Ghaggar) ਓਟੂ ਹੈੱਡ ਦੇ ਸਾਰੇ ਗੇਟ ਖੋਲ੍ਹ ਦਿੱਤੇ ਗਏ। ਓਟੂ ਹੈੱਡ ‘ਤੇ ਘੱਗਰ ‘ਚ ਪਿਛਲੇ 12 ਘੰਟਿਆਂ ‘ਚ 12 ਹਜ਼ਾਰ ਕਿਊਸਿਕ ਪਾਣੀ ਦਾ ਵਾਧਾ ਹੋਇਆ ਹੈ। ਘੱਗਰ ’ਚ ਪਾਣੀ ਦਾ ਲਗਾਤਾਰ ਪੱਧਰ ਵੱਧਦਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਲੋਕਾਂ ’ਚ ਡਰ ਦਾ ਮਾਹੌਲ ਹੈ। ਪਾਣੀ ਦਾ ਪੱਧਰ ਤੇਜ਼ੀ ਨਾਲ ਵਧਣ ਤੋਂ ਬਾਅਦ ਸਰਸਾ ਪ੍ਰਸ਼ਾਸਨ ਨੇ ਚੌਕਸੀ ਵਜੋਂ ਓਟੂ ਹੈੱਡ ਦੇ ਸਾਰੇ ਗੇਟ ਖੋਲ੍ਹ ਦਿੱਤੇ ਅਤੇ ਸਾਰਾ ਪਾਣੀ ਰਾਜਸਥਾਨ ਵੱਲ ਮੋੜ ਦਿੱਤਾ ਗਿਆ। ਅਜਿਹਾ ਇਸ ਲਈ ਕੀਤਾ ਗਿਆ ਹੈ ਤਾਂ ਜੋ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਡੈਮਾਂ ਨੂੰ ਕੋਈ ਨੁਕਸਾਨ ਨਾ ਹੋਵੇ।
ਇਹ ਵੀ ਪੜ੍ਹੋ : ਹੜ੍ਹਾਂ ਦੌਰਾਨ ਸਤਲੁਜ ਦਾ ਹਾਲ : ਜਦ ਪਾਕਿਸਤਾਨ ਵੱਲ ਨੂੰ ਤੁਰ ਪਿਆ ਕਿਸਾਨਾਂ ਦਾ ਭਰਿਆ ਬੇੜਾ
ਘੱਗਰ ਨਦੀ ਦੇ ਵਧਦੇ ਪਾਣੀ ਦੇ ਪੱਧਰ ਨੂੰ ਲੈ ਕੇ ਹਰਿਆਣਾ ਸਰਕਾਰ ਨੇ ਅਲਰਟ ਜਾਰੀ ਕੀਤਾ ਹੈ। ਘੱਗਰ ਨਦੀ ਹਰਿਆਣਾ ਦੇ ਪੰਚਕੂਲਾ, ਅੰਬਾਲਾ, ਕੈਥਲ, ਫਤਿਹਾਬਾਦ ਅਤੇ ਸਿਰਸਾ ਜ਼ਿਲ੍ਹਿਆਂ ਰਾਹੀਂ ਰਾਜਸਥਾਨ ਵਿੱਚ ਦਾਖਲ ਹੁੰਦੀ ਹੈ। ਸਰਸਾ ਦਾ ਓਟੂ ਹੈੱਡ ਹਰਿਆਣਾ ਵਿੱਚ ਇਸ ਨਦੀ ਦਾ ਆਖਰੀ ਬਿੰਦੂ ਹੈ। ਸਰਸਾ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਓਟੂ ਹੈੱਡ ‘ਤੇ ਅਲਰਟ ਐਲਾਨ ਦਿੱਤਾ ਅਤੇ ਸਾਰੇ ਗੇਟ ਖੋਲ੍ਹ ਦਿੱਤੇ।਼
ਸਰਸਾ ਦੇ ਡੀਸੀ ਪਾਰਥ ਗੁਪਤਾ ਨੇ ਕੀਤਾ ਓਟੂ ਹੈੱਡ ਦਾ ਮੁਆਇਨਾ (Sirsa Ghaggar)
ਘੱਗਰ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਸਰਸਾ ਦੇ ਡੀਸੀ ਪਾਰਥ ਗੁਪਤਾ ਨੇ ਸੋਮਵਾਰ ਨੂੰ ਨਦੀ ਦੇ ਕੰਢੇ ਵਸੇ ਪਿੰਡਾਂ ਦਾ ਦੌਰਾ ਕੀਤਾ। ਸਰਸਾ ਨਦੀ ’ਚ ਪਾਣੀ ਦੇ ਪੱਧਰ ਨੂੰ ਵੇਖਦਿਆ ਕਰੀਬ 39 ਪਿੰਡਾਂ ਨੂੰ ਅਲਰਟ ਦਾ ਵੀ ਐਲਾਨ ਦਿੱਤਾ ਹੈ। ਡੀਸੀ ਨੇ ਖੁਦ ਓਟੂ ਹੈੱਡ ਦਾ ਮੁਆਇਨਾ ਕੀਤਾ। ਰਾਤ ਸਮੇਂ ਸਿਰ ’ਤੇ ਪੁਲੀਸ ਤਾਇਨਾਤ ਕੀਤੀ ਗਈ ਹੈ ।