ਓਨਟਾਰੀਓ ਫਰੈਂਡਜ਼ ਕਲੱਬ ਕੈਨੇਡਾ ਵੱਲੋਂ ‘ਫਲਕ’ ਰਿਲੀਜ਼

Ontario-Friends-Club

ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਵਿਖੇ ਹੋਇਆ ਪ੍ਰੋਗਰਾਮ

ਫਤਹਿਗੜ੍ਹ ਸਾਹਿਬ (ਸੱਚ ਕਹੂੰ ਨਿਊ਼ਜ਼)। ਅੰਤਰਰਾਸ਼ਟਰੀ ਸੰਸਥਾ ਓਨਟਾਰੀਓ ਫਰੈਂਡਜ਼ ਕਲੱਬ (Ontario Friends Club) ਕੈਨੇਡਾ ਵੱਲੋਂ ਸ਼ਨਿੱਚਰਵਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਟੈਕਨੀਕਲ ਬਲਾਕ ਸਥਿਤ ਸੈਮੀਨਾਰ ਹਾਲ ਵਿੱਚ ਅੰਤਰਰਾਸ਼ਟਰੀ ਪੱਧਰ ਦਾ ਪੰਜਾਬੀ ਸਾਹਿਤਕ ਪ੍ਰੋਗਰਾਮ ਕਰਵਾਇਆ ਗਿਆ।

ਇਸ ਪ੍ਰੋਗਰਾਮ ਵਿੱਚ ਦੇਸ਼-ਵਿਦੇਸ਼ ਤੋਂ ਲੇਖਕਾਂ, ਸਾਹਿਤਕਾਰਾਂ, ਗਾਇਕਾਂ, ਕਵੀਆਂ, ਖੋਜਾਰਥੀਆਂ ਅਤੇ ਪੱਤਰਕਾਰਾਂ ਨੇ ਸ਼ਮੂਲੀਅਤ ਕੀਤੀ। ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਸੁਰਜੀਤ ਸਿੰਘ ਕੰਗ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਕਮੇਟੀ ਕਾਰਜਕਾਰਨੀ ਮੈਂਬਰ ਸ਼੍ਰੋਮਣੀ ਅਕਾਲੀ ਦਲ ਰਾਜਸਥਾਨ, ਵਿਸ਼ੇਸ਼ ਮਹਿਮਾਨ ਡਾ: ਪ੍ਰਿਤਪਾਲ ਸਿੰਘ ਵਾਈਸ ਚਾਂਸਲਰ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ, ਵਿਸ਼ੇਸ਼ ਮਹਿਮਾਨ ਐਸ.ਐਸ.ਤੇਵਤੀਆ, ਵਾਈਸ ਚਾਂਸਲਰ ਨੀਲਮ ਯੂਨੀਵਰਸਿਟੀ ਕੈਥਲ, ਡਾ. ਸਰਵਜੀਤ ਕੌਰ ਸੋਹਲ ਪ੍ਰਧਾਨ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ, ਡਾ: ਹਰੀ ਸਿੰਘ ਜਾਚਕ ਪ੍ਰਧਾਨ ਦੀਪ ਵੈਲਫੇਅਰ ਸੁਸਾਇਟੀ, ਡਾ: ਅਜਾਇਬ ਸਿੰਘ ਚੱਢਾ ਓ.ਐਫ.ਸੀ. ਮੌਜੂਦ ਰਹੇ।

Ontario-Friends-Club

ਪੰਜਾਬੀ ਅੰਤਰਰਾਸ਼ਟਰੀ ਲੇਖਕਾਂ ਦੀਆਂ ਕਹਾਣੀਆਂ ਨੂੰ ਵੀ ਕੀਤਾ ਗਿਆ ਸ਼ਾਮਲ 

ਇਸ ਮੌਕੇ ਸਮਾਗਮ ਦੇ ਪ੍ਰਬੰਧਕ ਰਵਿੰਦਰ ਸਿੰਘ ਕੰਗ ਪ੍ਰਧਾਨ ਓਨਟਾਰੀਓ ਫਰੈਂਡਜ਼ ਕਲੱਬ (Ontario Friends Club) ਕੈਨੇਡਾ ਨੇ ‘ਫਲਕ’ ਮਿੰਨੀ ਕਹਾਣੀ ਸੰਗ੍ਰਹਿ 2022 ਪ੍ਰਕਾਸ਼ਿਤ ਕੀਤਾ, ਜਿਸ ਵਿਚ ਪੰਜਾਬੀ ਅੰਤਰਰਾਸ਼ਟਰੀ ਲੇਖਕਾਂ ਦੀਆਂ ਕਹਾਣੀਆਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਵਿਚ ਅਮਰੀਕਾ, ਕੈਨੇਡਾ, ਗ੍ਰੀਸ, ਪਾਕਿਸਤਾਨ, ਭਾਰਤ, ਇਟਲੀ, ਫਰਾਂਸ, ਦੁਬਈ ਆਦਿ ਕਈ ਦੇਸ਼ਾਂ ਵਿੱਚ ਵਸਦੇ ਪੰਜਾਬੀ ਲੇਖਕਾਂ ਦੀ ਸੂਚੀ ਵਿੱਚ 700-800 ਕਹਾਣੀਆਂ ਵਿੱਚੋਂ 61 ਵਧੀਆ ਕਹਾਣੀਆਂ ਨੂੰ ਥਾਂ ਮਿਲੀ ਹੈ।

ਇਸ ਪ੍ਰੋਗਰਾਮ ਦੌਰਾਨ ਪ੍ਰੋ. ਨਾਇਬ ਸਿੰਘ ਮੰਡੇਰ, ਡਾ. ਕੰਵਲਜੀਤ ਕੌਰ ਕੋਚਰ, ਗੀਤਕਾਰ ਅਤੇ ਪੰਜਾਬ ਤੋਂ ਓ.ਐਫ.ਸੀ ਦੇ ਪ੍ਰਧਾਨ ਦੀਪ ਰੱਤੀ ਹਾਜ਼ਰ ਸਨ। ਡਾ: ਅਮਨਪ੍ਰੀਤ ਕੌਰ ਕੰਗ ਨੇ ਮੰਚ ਸੰਚਾਲਨ ਕੀਤਾ। ਫਲਕ ਕਹਾਣੀ ਸੰਗ੍ਰਹਿ ’ਚ ਫਤਿਆਬਾਦ ਤੋਂ ਆਏ ਐਡਵੋਕੇਟ ਅਮਨਦੀਪ ਸਿੰਘ ਦੀ ਕਹਾਣੀ ‘ਸਮਰਪਣ’ ਨੇ ਵੀ ਮਿੰਨੀ ਕਹਾਣੀ ਵਜੋਂ ਥਾਂ ਬਣਾਈ ਹੈ, ਜਿਸ ਦੇ ਲਈ ਉਨ੍ਹਾਂ ਦਾ ਮੰਚ ’ਤੇ ਸਨਮਾਨ ਵੀ ਕੀਤਾ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ