ਰਾਮ-ਨਾਮ ਨਾਲ ਹੀ ਬੁਰੀਆਂ ਆਦਤਾਂ ਦਾ ਖ਼ਾਤਮਾ ਸੰਭਵ
ਬਰਨਾਵਾ | ਪੂਜਨੀਕ ਗੁਰੂ?ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇੇ ਫ਼ਰਮਾਇਆ, ਤੁਸੀਂ ਵੀ ਜ਼ਰਾ ਸੋਚ ਕੇ ਦੇਖੋ, ਜੇਕਰ ਚੁਗਲੀ-ਨਿੰਦਾ ਤੁਸੀਂ ਛੱਡ ਦਿਓਗੇ ਤਾਂ ਕਿਹੜੀ ਗੱਲ ਹੈ, ਜੋ ਤੁਸੀਂ ਕਰਦੇ ਹੋ ਰੈਗੂਲਰ, ਧਿਆਨ ਦੇ ਕੇ ਦੇਖੋ ਦੂਜੀ ਗੱਲ, ਈਰਖ਼ਾ, ਨਫ਼ਰਤ ਇਨਸਾਨ ਦੂਜਿਆਂ?ਨੂੰ ਸੁਖੀ ਦੇਖ ਕੇ ਸੁਖੀ ਨਹੀਂ?ਹੁੰਦਾ ਸਗੋਂ ਦੁਖੀ ਹੁੰਦਾ ਹੈ ਦੂਸਰੇ ਸ਼ਬਦਾਂ ਵਿਚ ਅੱਜ ਇਨਸਾਨ ਜ਼ਿਆਦਾਤਰ ਜੋ ਦੁਖੀ ਹਨ ਉਹ ਆਪਣੀ ਵਜ੍ਹਾ ਨਾਲ ਨਹੀਂ ਸਗੋਂ ਦੂਜਿਆਂ ਨੂੰ ਸੁਖੀ ਦੇਖ ਕੇ ਦੁਖੀ ਹਨ ਆਪਣੇ ਦੁੱਖ ਦੀ ਵਜ੍ਹਾ ਨਾਲ ਦੁਖੀ ਨਹੀਂ ਹਨ ਸਗੋਂ ਦੂਜਿਆਂ ਦਾ ਸੁਖ ਦੇਖ ਕੇ ਦੁਖੀ ਹਨ ਇਸ ਲਈ ਈਰਖ਼ਾ-ਨਫ਼ਰਤ ਨਾ ਕਰੋ ਕਿਸੇ ਦਾ ਬੁਰਾ ਨਾ ਸੋਚੋ ਕਿਸੇ ਦਾ ਵੀ ਬੁਰਾ ਸੋਚਣ ਨਾਲ ਇਨਸਾਨ ਦੇ ਅੰਦਰ ਨਫ਼ਰਤ ਹੀ ਪੈਦਾ ਹੁੰਦੀ ਹੈ ਇਨਸਾਨ ਅੰਦਰੋਂ ਮੱਚਦਾ ਰਹਿੰਦਾ ਹੈ
ਇਨਸਾਨ ਅੰਦਰੋਂ ਤੜਫ਼ਦਾ ਰਹਿੰਦਾ ਹੈ ਅਤੇ ਉਸ ਦੇ ਆਪਣੇ ਅੰਦਰ ਦੀਆਂ ਖੁਸ਼ੀਆਂ ਘੱਟ ਹੋ ਜਾਂਦੀਆਂ ਹਨ ਇਸ ਲਈ ਈਰਖ਼ਾ, ਨਫ਼ਰਤ ਕਦੇ ਨਾ ਕਰੋ ਪਰ ਅੱਜ ਦੇ ਦੌਰ ’ਚ ਹਰ ਜਗ੍ਹਾ ਇਸੇ ਦਾ ਬੋਲਬਾਲਾ ਹੈ ਚੁਗਲੀ-ਨਿੰਦਿਆ ਦਾ ਬੋਲਬਾਲਾ ਹੈ ਇਸ ਨੂੰ ਰੋਕਿਆ ਜਾ ਸਕਦਾ ਹੈ ਤਾਂ ਸਿਰਫ਼ ਅਤੇ ਸਿਰਫ਼ ਰਾਮ ਦੇ ਨਾਮ ਨਾਲ, ਪ੍ਰਭੂ ਦੇ ਨਾਮ ਨਾਲ ਹੋਰ ਕੋਈ ਤਰੀਕਾ ਨਹੀਂ ਹੈ, ਹੋਰ ਕੋਈ ਵੀ ਅਜਿਹੀ ਚੀਜ਼ ਨਹੀਂ, ਜਿਸ ਨਾਲ ਆਦਮੀ ਦੇ ਅੰਦਰ ਦੀ ਇਹ ਬੁਰੀ ਆਦਤ ਖ਼ਤਮ ਹੋ ਜਾਵੇ ਬੱਸ ਇੱਕ ਹੀ ਤਰੀਕਾ ਹੈ ਆਪਣੇ ਅੰਦਰ ਆਤਮਬਲ ਪੈਦਾ ਕਰੋ ਜੇਕਰ ਤੁਹਾਡੇ ਅੰਦਰ ਆਤਮਬਲ ਹੋਵੇਗਾ ਤਾਂ ਤੁਸੀਂ ਆਪਣੀਆਂ ਇਨ੍ਹਾਂ ਬੁਰਾਈਆਂ ’ਤੇ ਜਿੱਤ ਹਾਸਲ ਕਰ ਸਕਦੇ ਹੋ
ਬਿਮਾਰੀਆਂ ਤੇ ਪ੍ਰੇਸ਼ਾਨੀਆਂ ਨੂੰ ਸੱਦਾ ਦਿੰਦੀ ਹੈ ਚੁਗਲੀ-ਨਿੰਦਿਆ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਬਹੁਤ ਵਾਰ ਦੇਖਿਆ ਹੈ ਕਿ ਦੂਜਿਆਂ ਦੀ ਨਿੰਦਿਆ ਕਰਨ ਨਾਲ ਦੂਜਿਆਂ ਦੀ ਚੁਗਲੀ ਕਰਨ ਨਾਲ ਤੁਹਾਨੂੰ ਖੁਸ਼ੀ ਮਿਲਦੀ ਹੈ ਪਰ ਤੁਸੀਂ ਅਣਜਾਣ ਹੋ, ਅਸਲ ਵਿਚ ਤੁਸੀਂ ਦੁੱਖਾਂ ਦਾ ਕਾਰਨ ਬਣਦੇ ਜਾ ਰਹੇ ਹੋ ਆਪਣੇ ਲਈ ਈਰਖ਼ਾ ਕਰਨ ਨਾਲ ਬਹੁਤ ਸਾਰੀਆਂ ਬਿਮਾਰੀਆਂ ਵੀ ਤੁਹਾਨੂੰ ਹੋ ਜਾਂਦੀਆਂ?ਹਨ ਮੈਂਟਲੀ ਡਿਸਟਰਬ ਹੋ ਜਾਂਦੇ ਹੋ ਤੁਸੀਂ, ਦਿਮਾਗ ’ਤੇ ਬੋਝ ਜਿਹਾ ਬਣਿਆ ਰਹਿੰਦਾ ਹੈ ਕਿਉਂ? ਕਿਉਂਕਿ ਸਾਹਮਣੇ ਵਾਲਾ ਤੁਹਾਡੀ ਸੋਚ ਦੇ ਅਕਾਰਡਿੰਗ (ਅਨੁਸਾਰ) ਦੁਖੀ ਕਿਉਂ ਨਹੀਂ ਹੁੰਦਾ?
ਸਾਹਮਣੇ ਵਾਲਾ ਪ੍ਰੇਸ਼ਾਨ ਕਿਉਂ ਨਹੀਂ ਹੁੰਦਾ? ਇਸ ਲਈ ਈਰਖ਼ਾ, ਨਫ਼ਰਤ ਨੂੰ ਤਿਆਗੋ ਜਿਵੇਂ ਅਸੀਂ ਦੋਹਾ ਬੋਲਿਆ ਕਿ ਲੱਕੜ ਸੜ ਕੇ ਕੋਇਲਾ ਬਣ ਜਾਂਦੀ ਹੈ ਅਤੇ ਜੋ ਕੋਇਲਾ ਹੈ ਉਹ ਸੜ ਕੇ ਸੁਆਹ ਬਣ ਜਾਂਦਾ ਹੈ ਤੇ ਈਰਖ਼ਾ ਨਫ਼ਰਤ ’ਚ ਇਨਸਾਨ ਅਜਿਹਾ ਬਲ਼ਦਾ ਹੈ, ਅਜਿਹਾ ਬਲ਼ਦਾ ਹੈ, ਨਾ ਉਹ ਕੋਇਲਾ ਬਣਦਾ ਹੈ, ਨਾ ਉਹ ਸੁਆਹ ਬਣਦਾ ਹੈ ਸਗੋਂ ਗਿੱਲੀ ਲੱਕੜ ਵਾਂਗ ਧੁਖ਼ਦਾ ਰਹਿੰਦਾ ਹੈ ਇਹ ਬੁਰੀਆਂ ਆਦਤਾਂ ਜੇਕਰ ਸਮਾਜ ਵਿਚੋਂ ਹਟ ਜਾਣ, ਇਹ ਬੁਰੀਆਂ ਆਦਤਾਂ?ਜੇਕਰ ਸਮਾਜ ’ਚੋਂ ਦੂਰ ਹੋ ਜਾਣ ਤਾਂ ਸਾਨੂੰ ਲੱਗਦਾ ਹੈ ਬਹੁਤ ਸਾਰੀਆਂ ਲੜਾਈਆਂ ਖ਼ਤਮ ਹੋ ਜਾਣ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ