ਬੇਅਦਬੀ ਮਾਮਲੇ ’ਚ ਸਿਰਫ ਰਾਜਨੀਤੀ ਹੋ ਰਹੀ ਐ : ਬਰਾੜ

ਬੇਅਦਬੀ ਮਾਮਲੇ ’ਚ ਸਿਰਫ ਰਾਜਨੀਤੀ ਹੋ ਰਹੀ ਐ : ਬਰਾੜ

(ਸੱਚ ਕਹੂੰ ਨਿਊਜ਼) ਸਰਸਾ। ਬੇਅਦਬੀ ਮਾਮਲੇ ’ਚ ਪੰਜਾਬ ਪੁਲਿਸ ਦੀ ਸਪੈਸ਼ਲ ਜਾਂਚ ਟੀਮ (ਸਿਟ) ਅੱਜ ਡੇਰਾ ਸੱਚਾ ਸੌਦਾ ਵਿਖੇ ਡੇਰੇ ਦੀ ਚੇਅਰਪਰਸਨ ਵਿਪਾਸਨਾ ਇੰਸਾਂ ਤੇ ਸੀ. ਵਾਈਸ ਚੇਅਰਮੈਨ ਡਾ. ਪੀਆਰ ਨੈਨ ਤੋਂ ਪੁੱਛਗਿੱਛ ਮਾਮਲੇ ’ਚ ਆਈ ਸੀ। ਇਸ ਸਬੰਧੀ ਐਡਵੋਕੇਟ ਕੇਵਲ ਬਰਾੜ ਨੇ ਦੱਸਿਆ ਕਿ ਡਾ. ਨੈਨ ਵੱਲੋਂ ਕੱਲ੍ਹ ਹੀ ਮੈਡੀਕਲ ਭੇਜ ਦਿੱਤਾ ਗਿਆ ਸੀ ਤੇ ਵਿਪਾਸਨਾ ਇੰਸਾਂ ਮੈਡੀਕਲ ਛੁੱਟੀ ’ਤੇ ਚੱਲ ਰਹੇ ਹਨ ਜਿਸ ਕਾਰਨ ਦੋਵੇਂ ਅਹੁਦੇਦਾਰ ਪੁੱਛਗਿੱਛ ਲਈ ਮੌਜ਼ੂਦ ਨਹੀਂ ਸਨ।

ਉਹਨਾਂ ਇਹ ਵੀ ਦੱਸਿਆ ਕਿ ਇਸ ਦੌਰਾਨ ਜਾਂਚ ਟੀਮ ਨੇ ਪ੍ਰਬੰਧਕੀ ਕਮੇਟੀ ਦੇ ਹੋਰ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਕੇਵਲ ਬਰਾੜ ਨੇ ਆਖਿਆ ਕਿ ਬੇਅਦਬੀ ਮਾਮਲੇ ’ਚ ਸਿਰਫ ਰਾਜਨੀਤੀ ਹੋ ਰਹੀ ਹੈ। ਪੂਜਨੀਕ ਗੁਰੂ ਜੀ ਤੇ ਡੇਰਾ ਸ਼ਰਧਾਲੂਆਂ ਦਾ ਇਸ ਨਾਲ ਕੋਈ ਸਬੰਧ ਨਹੀਂ ਉਨ੍ਹਾਂ ਕਿਹਾ ਕਿ ਬੇਅਦਬੀ ਦਾ ਦੋਸ਼ ਪੂਜਨੀਕ ਗੁਰੂ ਜੀ ’ਤੇ ਲਾਉਣਾ ਤਾਂ ਦੂਰ ਦੀ ਗੱਲ, ਇਹ ਦੋਸ਼ ਡੇਰਾ ਸ਼ਰਧਾਲੂਆਂ ’ਤੇ ਵੀ ਨਹੀਂ ਬਣਦਾ ਕੇਵਲ ਬਰਾੜ ਨੇ ਆਖਿਆ ਕਿ ਡੇਰਾ ਸ਼ਰਧਾਲੂ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨਾ ਤਾਂ ਦੂਰ ਇਸ ਬਾਰੇ ਸੋਚ ਵੀ ਨਹੀਂ ਸਕਦੇ। ਉਨ੍ਹਾਂ ਆਖਿਆ ਕਿ ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆਉਣ ਕਰਕੇ ਬੇਅਦਬੀ ਮਾਮਲੇ ’ਚ ਸਿਰਫ ਰਾਜਨੀਤੀ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਆਪਣੇ ਸਿਆਸੀ ਅਕਾਵਾਂ ਨੂੰ ਖੁਸ਼ ਕਰਨ ਲਈ ਡੇਰਾ ਸੱਚਾ ਸੌਦਾ ਨੂੰ ਬਦਨਾਮ ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ