ਸਾਡੇ ਨਾਲ ਸ਼ਾਮਲ

Follow us

10.9 C
Chandigarh
Thursday, January 22, 2026
More
    Home Breaking News ਮੁਫ਼ਤ ਸੀ.ਏ.ਟੀ ...

    ਮੁਫ਼ਤ ਸੀ.ਏ.ਟੀ ਦੀ ਕੋਚਿੰਗ ਲਈ ਆਨਲਾਈਨ ਟੈਸਟ 28 ਜੁਲਾਈ ਨੂੰ

    Free CAT Coaching
    ਮੁਫ਼ਤ ਸੀ.ਏ.ਟੀ ਦੀ ਕੋਚਿੰਗ ਲਈ ਆਨਲਾਈਨ ਟੈਸਟ 28 ਜੁਲਾਈ ਨੂੰ

    (ਸੱਚ ਕਹੂੰ ਨਿਊਜ) ਪਟਿਆਲਾ। ਜ਼ਿਲ੍ਹਾ ਬਿਊਰੋ ਆਫ਼ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਦੇ ਡਿਪਟੀ ਡਾਇਰੈਕਟਰ ਹਰਪ੍ਰੀਤ ਸਿੰਘ ਮਾਨਸ਼ਾਹੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਹੁਨਰ ਵਿਕਾਸ ਮਿਸ਼ਨ ਅਤੇ ਐਨ.ਜੀ.ਓ ਪੰਜਾਬ 100 ਵੱਲੋਂ ਸਾਂਝੇ ਤੌਰ ’ਤੇ ਸੂਬੇ ਦੀਆਂ 100 ਲੜਕੀਆਂ ਨੂੰ ਸੀ.ਏ.ਟੀ ਦੀ ਮੁਫ਼ਤ ਕੋਚਿੰਗ ਕਰਵਾਈ ਜਾਣੀ ਹੈ। ਜਿਸ ਦਾ ਮੁੱਖ ਮਕਸਦ ਆਉਣ ਵਾਲੇ 10 ਸਾਲਾਂ ਅੰਦਰ ਪੰਜਾਬ ਵਿੱਚ 100 ਤੋਂ ਜ਼ਿਆਦਾ ਮਹਿਲਾਵਾਂ ਨੂੰ ਕੰਪਨੀਆਂ ਦੀ ਸੀ.ਈ.ਓ ਬਣਾਉਣਾ ਹੈ। Free CAT Coaching

    ਉਨ੍ਹਾਂ ਦੱਸਿਆ ਕਿ ਇਸ ਮੁਫ਼ਤ ਕੋਚਿੰਗ ਲਈ ਪ੍ਰੀ ਫਾਈਨਲ, ਫਾਈਨਲ ਅਤੇ ਗਰੇਜੂਏਟ ਕਰ ਰਹੇ ਪੱਛੜੇ ਵਰਗ, ਐਸ.ਸੀ., ਐਸ.ਟੀ., ਓ.ਬੀ.ਸੀ., ਈ.ਡਬਲਿਊ.ਐਸ ਲਈ ਯੋਗ ਹਨ। ਇਸ ਮੁਫ਼ਤ ਕੋਚਿੰਗ ਲਈ ਲਈ ਆਨਲਾਈਨ ਦਾਖਲਾ ਟੈਸਟ 28 ਜੁਲਾਈ ਨੂੰ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵਿਦਿਆਰਥੀਆਂ ਵੱਲੋਂ ਟੈਸਟ ਲਈ ਅਪਲਾਈ ਕੀਤਾ ਗਿਆ ਹੈ, ਉਹ ਆਪਣਾ ਆਨਲਾਈਨ ਟੈਸਟ ਦੇ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਨਾਲ ਸੰਪਰਕ ਕੀਤਾ ਜਾ ਸਕਦਾ ਹੈ। Free CAT Coaching

    LEAVE A REPLY

    Please enter your comment!
    Please enter your name here