ਸਾਡੇ ਨਾਲ ਸ਼ਾਮਲ

Follow us

10.2 C
Chandigarh
Sunday, January 18, 2026
More
    Home Breaking News ਪੂਜਨੀਕ ਗੁਰੂ ਜ...

    ਪੂਜਨੀਕ ਗੁਰੂ ਜੀ ਨੇ ਪੂਜਨੀਕ ਪਰਮ ਪਿਤਾ ਜੀ ਦੀ ਗੁਰੂਗੱਦੀਨਸ਼ੀਨੀ ਦਿਵਸ ਵਾਲੀ ਤਸਵੀਰ ਦਿਖਾਈ

    Saint dr Msg

    ਬਰਨਾਵਾ (ਸੱਚ ਕਹੂੰ ਨਿਊਜ਼)। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੇ ਪਵਿੱਤਰ ਐੱਮਐੱਸਜੀ ਮਹਾਂ ਰਹਿਮੋ ਕਰਮ ਦਿਵਸ ਮੌਕੇ ਅੱੈਮਐੱਸਜੀ ਭੰਡਾਰੇ ਦੌਰਾਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਆਨਲਾਈਨ ਗੁਰੂਕੁਲ ਰਾਹੀਂ ਕਰੋੜਾਂ ਦੀ ਗਿਣਤੀ ’ਚ ਸਾਧ-ਸੰਗਤ ਨੂੰ ਅਨਮੋਲ ਬਚਨ ਫਰਮਾ ਰਹੇ ਹਨ। ਪੂਜਨੀਕ ਗੁਰੂ ਜੀ ਨੇ ਸਾਰੀ ਸਾਧ-ਸੰਗਤ ਨੂੰ ਐੱਮਐੱਸਜੀ ਮਹਾਂ ਰਹਿਮੋ ਕਰਮ ਦਿਵਸ ਦੀ ਵਧਾਈ ਦਿੱਤੀ। ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਭਗਵਾਨ ਖੁਸ਼ੀਆਂ ਦੇਣ।

    ਸਭ ਨੂੰ ਬਹੁਤ-ਬਹੁਤ ਆਸ਼ੀਰਵਾਦ। ਮਾਲਕ ਸਭ ਨੂੰ ਖੁਸ਼ੀਆਂ ਨਾਲ ਨਵਾਜੇ। ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਇਸ ਦਿਨ 28 ਫਰਵਰੀ ਨੂੰ ਸਾਈਂ ਦਾਤਾ ਰਹਿਬਰ ਕੁੱਲ ਮਾਲਕ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਦਾਤਾ ਰਹਿਬਰ ਨੂੰ ਗੁਰੂਗੱਦੀ ’ਤੇ ਬਿਠਾਇਆ ਅਤੇ ਤੁਸੀਂ ਉਹ ਤਸਵੀਰ ਦੇਖ ਸਕਦੇ ਹੋ। ਅੱਜ ਉਹ ਹੀ ਦਿਨ ਹੈ ਅਤੇ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਦਾਤਾ ਰਹਿਬਰ ਨੇ ਸਾਡੇ ’ਤੇ ਉਪਕਾਰ ਕੀਤੇ।

    Saint dr Msg

    ਪੂਜਨੀਕ ਪਰਮ ਪਿਤਾ ਜੀ ਨੇ ਫਰਮਾਇਆ ਅਸੀਂ ਸੀ, ਅਸੀਂ ਹਾਂ, ਅਸੀਂ ਹੀ ਰਹਾਂਗੇ। ਇਹ ਆਪਣੇ ਮੁਰੀਦਾਂ ਲਈ ਆਪਣੇ ਸ਼ਿਸ਼ ਲਈ ਗੱਲ ਕਹੀ ਗਈ ਅਤੇ ਅੱਜ ਵੀ ਫਿਰ ਤੋਂ ਉਹ ਹੀ ਗੱਲ ਜੋ ਸੱਚੇ ਸੌਦੇ ਦੇ ਸਾਢੇ 6 ਕਰੋੜ ਲੋਕ ਰਾਮ-ਨਾਮ ਨਾਲ ਜੁੜੇ ਹਨ, ਨਸ਼ੇ ਛੱਡ ਚੁੱਕੇ ਹਨ, ਬੁਰਾਈਆਂ ਛੱਡ ਚੁੱਕੇ ਹਨ, ਭਗਤੀ ਨਾਲ ਜੁੜ ਗਏ ਹਨ। ਅੱਜ ਫਿਰ ਉਹੀ ਗੱਲ ਫਿਰ ਤੋਂ ਦੁਹਰਾ ਰਹੇ ਹਾਂ ਅਤੇ ਕਹਿੰਦੇ ਹਾਂ ਕਿ ਬੇਪਰਵਾਹ ਜੀ ਨੇ ਇਹ ਹੀ ਫਰਮਾਇਆ ਸੀ ਕਿ ਅਸੀਂ ਸੀ, ਅਸੀਂ ਹਾਂ ਤੇ ਅਸੀਂ ਹੀ ਰਹਾਂਗੇ। ਅੱਜ ਵੀ ਜਿਉਂ ਦਾ ਤਿਉਂ ਬਰਕਰਾਰ ਹੈ। (Saint dr Msg)

    ਉਨ੍ਹਾਂ ਵੱਲੋਂ ਕੀਤਾ ਹੋਇਆ ਇੱਕ-ਇੱਕ ਬਚਨ ਆਪਣੇ ਮਰੀਦਾਂ ਨੂੰ ਸਾਢੇ 6 ਕਰੋੜ ਲੋਕ ਜੋ ਸੱਚੇ ਸੌਦੇ ਦੇ ਮੁਰੀਦ ਹਨ, ਭਗਤ ਹਨ ਭਾਵ ਉਨ੍ਹਾਂ ਨੇ ਨਸ਼ੇ ਛੱਡੇ ਹਨ, ਬੁਰਾਈਆਂ ਛੱਡੀਆਂ ਹਨ ਤਾਂ ਅੱਜ ਦਾ ਦਿਨ ਵਿਸ਼ੇਸ਼ ਹੋ ਜਾਂਦਾ ਹੈ ਕਿ ਅੱਜ ਦੇ ਦਿਨ ਦਾਤਾ ਰਹਿਬਰ ਨੇ ਸ਼ਰ੍ਹੇਆਮ ਜਾਹਿਰ ਕੀਤਾ ਕਿ ਅਸੀਂ ਸ਼ਾਹ ਸਤਿਨਾਮ ਜਿਸ ਨੂੰ ਦੁਨੀਆਂ ਲੱਭਦੀ ਹੈ। ਅੱਜ ਤੁਹਾਡੇ ਸਾਹਮਣੇ ਉਨ੍ਹਾਂ ਨੂੰ ਬਿਠਾ ਰਹੇ ਹਨ। ਮੁਰਸ਼ਿਦੇ ਕਾਮਿਲ ਦਾਤਾ ਦਾ ਜੋ ਰਹਿਮੋਕਰਮ ਹੈ ਸਾਡੇ ਸਾਰਿਆਂ ’ਤੇ ਬੇਇੰਤਹਾ ਹੈ। ਉਹ ਪਿੰਡਾਂ-ਪਿੰਡਾਂ ’ਚ ਸ਼ਹਿਰਾਂ ’ਚ ਕਸਬਿਆਂ ’ਚ ਜਾ ਸਕਣ ਨਸ਼ਾ ਛੁਡਵਾਇਆ। ਬੁਰਾਈਆਂ ਛੁਡਵਾਈਆਂ ਅਤੇ ਨਰਕ ਵਰਗੇ ਘਰਾਂ ਨੂੰ ਸਵਰਗ ਬਣਾ ਦਿੱਤਾ ਤਾਂ ਉਸ ਦਾਤਾ ਨੂੰ ਅਰਬਾਂ-ਖਰਬਾਂ ਵਾਰ ਸੱਜਦਾ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here