ਸਾਡੇ ਨਾਲ ਸ਼ਾਮਲ

Follow us

12.7 C
Chandigarh
Monday, February 2, 2026
More
    Home Breaking News Youtube ’ਤੇ S...

    Youtube ’ਤੇ Saint Dr. MSG ਦਾ ਜਲਵਾ, ਦਰਸ਼ਨ ਕਰਕੇ ਖੁਸ਼ੀ ’ਚ ਨੱਚੀ ਸਾਧ-ਸੰਗਤ

    (ਸੱਚ ਕਹੂੰ ਨਿਊਜ਼)
    ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਮੰਗਲਵਾਰ ਨੂੰ ਆਨਲਾਈਨ ਗੁਰੂਕੁਲ ਰਾਹੀਂ ਦੇਸ਼-ਵਿਦੇਸ਼ ਦੀ ਸਾਧ-ਸੰਗਤ ਨੂੰ ਦਰਸ਼ਨ ਦਿੱਤੇ। ਤੁਹਾਨੂੰ ਦੱਸ ਦੇਈਏ ਕਿ ਪੂਜਨੀਕ ਗੁਰੂ ਜੀ ਰੂਹਾਨੀ ਸਤਿਸੰਗ ਦੌਰਾਨ ਹਰ ਰੋਜ ਲੱਖਾਂ ਲੋਕਾਂ ਦਾ ਨਸ਼ਾ ਛੱੜਵਾ ਰਹੇ ਹਨ। ਆਓ ਸੁਣਦੇ ਹਾਂ ਪੂਜਨੀਕ ਗੁਰੂ ਜੀ ਦੇ ਰੂਹਾਨੀ ਬਚਨ….. 

    ਇਹ ਵੀ ਪੜ੍ਹੋ : ਜਾਣੋ ਘਰ ’ਚ ਰੋਜ਼ਾਨਾ ਦੀਵੇ ਜਗਾਉਣ ਦੇ ਫਾਇਦੇ । Saint MSG

    ਪਿੰਡ ’ਚ ਨਾ ਵੜਨ ਦਿਓ ਨਸ਼ੇ ਰੂਪੀ ਦੈਂਤ ਨੂੰ

    ਇਸ ਤੋਂ ਪਹਿਲਾਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਨਲਾਈਨ ਗੁਰੂਕੁਲ ਰਾਹੀਂ ਜੁੜੀ ਦੇਸ਼-ਵਿਦੇਸ਼ ਦੀ ਸਾਧ-ਸੰਗਤ ਨੂੰ ਨਸ਼ਾ ਛੜਵਾਉਣ ਦੀ ਮੁਹਿੰਮ ’ਚ ਸ਼ਾਮਲ ਹੋਣ ਅਤੇ ਮਾਨਵਤਾ ਭਲਾਈ ਦੇ ਕਾਰਜ਼ਾਂ ’ਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਸ਼ਾਹ ਸਤਿਨਾਮ ਜੀ ਆਸ਼ਰਮ, ਬਰਨਾਵਜ ਉੱਤਰ-ਪ੍ਰਦੇਸ਼ ਤੋਂ ਆਨਲਾਈਨ ਗੁਰੂਕੁਲ ਰਾਹੀਂ ਪੂਜਨੀਕ ਗੁਰੂ ਜੀ ਨੇ ਹਰਿਆਣਾ ਦੇ ਕੈਥਨ ਸਥਿਤ ਸ਼ਾਹ ਸਤਿਨਾਮ ਜੀ ਰਾਮ-ਏ-ਖੁਸ਼ਬੂ ਆਸ਼ਰਮ ਕੈਥਲ, ਰਾਜਸਥਾਨ ਦੇ ਘੜਸਾਣਾ ਨਾਮ ਚਰਚਾ ਘਰ ਅਤੇ ਹਿਮਾਚਲ-ਪ੍ਰਦੇਸ਼ ਦੇ ਜ਼ਿਲ੍ਹਾ ਸਿਰਮੌਰ ਵਾਲਾ ਸੁੰਦਰੀ ਪੈਲੇਸ ਕਾਲਾਅੰਬ ਸਮੇਤ ਹੋਰ ਥਾਵਾਂ ’ਤੇ ਹਜ਼ਾਰਾਂ ਲੋਕਾਂ ਦੀਆਂ ਸਮਾਜਿਕ ਬੁਰਾਈਆਂ ਛੁੜਵਾਉਂਦੇ ਹੋਏ ਉਨ੍ਹਾਂ ਨੂੰ ਨਾਮ-ਸ਼ਬਦ ਪ੍ਰਦਾਨ ਕੀਤਾ।

    ਇਸ ਮੌਕੇ ਆਨਲਾਈਨ ਜੁੜੀ ਸਾਧ-ਸੰਗਤ ਅਤੇ ਪਤਵੰਤਿਆਂ ਨੂੰ ਸੰਬੋਧਨ ਕਰਦਿਆਂ ਪੂਜਨੀਕ ਗੁਰੂ ਜੀ ਨੇ ਕਿਹਾ ਕਿ ਹਰ ਕੋਈ ਆਪਣੇ-ਆਪਣੇ ਖੇਤਰ ਦੇ ਪਿੰਡ-ਪਿੰਡ ’ਚ ਨਸ਼ਿਆਂ ਦੇ ਦੈਂਤ ਨੂੰ ਵੜਨ ਨਾ ਦੇਣ। ਇਸ ਲਈ ਜੇਕਰ ਪਿੰਡ ’ਚ ਠੀਕਰੀ ਪਹਿਰਾ ਲਾਉਣ ਦੀ ਲੋੜ ਪਈ ਤਾਂ ਪਤਵੰਤੇ ਅੱਗੇ ਆਏ। ਪੂਜਨੀਕ ਗੁਰੂ ਜੀ ਨੇ ਕਿਹਾ ਕਿ ਪੁਰਾਣੇ ਸਮਿਆਂ ’ਚ ਜਦੋਂ ਖੇਤਰ ’ਚ ਕੋਈ ਗਰੋਹ ਆਉਂਦਾ ਸੀ ਤਾਂ ਉਨ੍ਹਾਂ ਨੂੰ ਰੋਕਣ ਲਈ ਨੌਜਵਾਨ ਪਿੰਡ ’ਚ ਠੀਕਰੀ ਪਹਿਰੇ ਲਾ ਦਿੰਦੇ ਸਨ। ਤਾਂ ਜੋ ਕੋਈ ਸ਼ਰਾਰਤੀ ਅਨਸਰ ਪਿੰਡ ’ਚ ਨਾ ਵੜ ਸਕੇ। ਇਸੇ ਤਰ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਪਿੰਡ ’ਚ ਚੌਕੀਦਾਰੀ ਸ਼ੁਰੂ ਕੀਤੀ ਜਾਵੇ। ਤਾਂ ਜੋ ਪਿੰਡ ਵਿੱਚ ਨਸ਼ਾ ਨਾ ਵੜੇ, ਪਿੰਡ ਅਤੇ ਇਲਾਕੇ ਦੇ ਪਤਵੰਤੇ ਸੱਜਣ ਇਸ ’ਚ ਸਹਿਯੋਗ ਕਰਨ।

    ਪੂਜਨੀਕ ਗੁਰੂ ਜੀ ਨੇ ਕਿਹਾ ਕਿ ਸਾਡਾ ਇੱਕ ਹੀ ਉਦੇਸ਼ ਹੈ ਕਿ ਹਰ ਕੋਈ ਓਮ, ਹਰੀ, ਅੱਲ੍ਹਾ, ਵਾਹਿਗੁਰੂ ਦੇ ਨਾਮ ਨਾਲ ਜੁੜਨ । ਦੂਜੇ ਪਾਸੇ ਪੂਜਨੀਕ ਗੁਰੂ ਜੀ ਨੇ ਨਸ਼ਾ ਛੁਡਾੳਣੂ ਮੁਹਿੰਮ ’ਚ ਸ਼ਾਮਲ ਲੋਕਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸਮਾਜ ਦੇ ਲੋਕਾਂ ਨੂੰ ਨਸ਼ਾ ਮੁਕਤ ਕਰਨ ਲਈ ਪ੍ਰੇਰਿਤ ਕਰਨ ਵਾਲੇ ਘਰ-ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ। ਨਸ਼ਿਆਂ ਖਿਲਾਫ ਇਹ ਵੀ ਇੱਕ ਵੱਡੀ ਗੱਲ ਹੈ। ਇਸ ਵਿੱਚ ਲੱਗੇ ਹੋਏ ਸਾਰੇ ਸੇਵਕ ਦਿਨ-ਰਾਤ ਇਕ ਕਰ ਗਏ ਹਨ। ਪ੍ਰਮਾਤਮਾ ਤੁਹਾਡੇ ਘਰਾਂ ਵਿੱਚ ਬਰਕਤਾਂ ਦੇ ਢੇਰ ਲਾਵੇ, ਇਹੀ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ। ਪੂਜਨੀਕ ਗੁਰੂ ਜੀ ਨੇ ਕਿਹਾ ਕਿ ਜਿੰਨਾ ਜ਼ਿਆਦਾ ਤੁਸੀਂ ਨਸ਼ਾ ਛੜਾਂਵਾਂਗੇ ਅਤੇ ਸਮਾਜ ’ਚੋਂ ਜਿੰਨੀਆਂ ਬੁਰਾਈਆਂ ਦੂਰ ਕਰਂੋਗੇ, ਪ੍ਰਮਾਤਮਾ ਤੁਹਾਡੀਆਂ ਝੋਲੀਆਂ ਖੁਸੀਆਂ ਨਾਲ ਭਰੇਗਾ। ਪੂਜਨੀਕ ਗੁਰੂ ਜੀ ਨੇ ਕਿਹਾ ਕਿ ਹਰ ਕਿਸੇ ਨੂੰ ਪਰਮਾਤਮਾ ਦੇ ਨਾਮ ਨਾਲ ਜੋੜਨਾ ਹੈ। ਸਾਡਾ ਕੰਮ ਰਾਮ-ਨਾਮ ਬਾਰੇ ਦੱਸਣਾ ਹੈ ਅਤੇ ਜੋ ਇਸ ਨੂੰ ਸੁਣਦੇ ਹਨ ਉਹ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਖੁਦਾ, ਰੱਬ ਨਾਲ ਜੁੜ ਜਾਂਦੇ ਹਨ, ਉਹ ਭਾਗਸ਼ਾਲੀ ਬਣ ਜਾਂਦੇ ਹਨ ਅਤੇ ਆਉਣ ਵਾਲੇ ਸਮੇਂ ’ਚ ਉਨ੍ਹਾਂ ਦੀ ਕਿਸਮਤ ਬਦਲ ਜਾਂਦੀ ਹੈ। ਅਸੀਂ ਇਸ ਨੂੰ ਕਰੋੜਾਂ ਲੋਕਾਂ ’ਚ ਦੇਖਿਆ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here