ਆਨਲਾਈਨ ਗੁਰੂਕੁਲ : ਸ਼ਰਧਾ ਤੇ ਉਤਸ਼ਾਹ ਨਾਲ ਬਠਿੰਡਾ ’ਚ ਪੁੱਜੀ ਸਾਧ-ਸੰਗਤ
(ਸੁਖਜੀਤ ਮਾਨ/ਸੁਖਨਾਮ) ਬਠਿੰਡਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਸ੍ਰਿਸ਼ਟੀ ਦੀ ਭਲਾਈ ਅਤੇ ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਬਰਨਾਵਾ ਆਸ਼ਰਮ ’ਚੋਂ ਆਨਲਾਈਨ ਹੋ ਕੇ ਸਾਧ ਸੰਗਤ ਨੂੰ ਆਪਣੇ ਪਵਿੱਤਰ ਬਚਨਾਂ ਨਾਲ ਨਿਹਾਲ ਕੀਤਾ ਜਾ ਰਿਹਾ ਹੈ। ਇਸੇ ਕੜੀ ਤਹਿਤ ਅੱਜ ਬਠਿੰਡਾ ਜ਼ਿਲਾ ਦੀ ਸਾਧ ਸੰਗਤ ਮਲੋਟ ਰੋਡ ’ਤੇ ਸਥਿਤ ਨਾਮ ਚਰਚਾ ਘਰ ’ਚ ਹੁੰਮ ਹੁੰਮਾ ਕੇ ਪੁੱਜੀ।
ਸਾਧ ਸੰਗਤ ਦੀ ਸਹੂਲਤ ਲਈ ਭਾਵੇਂ ਹੀ ਸਥਾਨਕ ਸੇਵਾਦਾਰਾਂ ਵੱਲੋਂ ਆਪਣੇ ਪੱਧਰ ’ਤੇ ਪੂਰੇ ਇੰਤਜਾਮ ਕੀਤੇ ਗਏ ਸੀ ਪਰ ਸਾਧ ਸੰਗਤ ਦਾ ਉਤਸ਼ਾਹ ਹੀ ਐਨਾਂ ਜ਼ਿਆਦਾ ਹੈ ਕਿ ਆਨਲਾਈਨ ਗੁਰੂਕੁਲ ਦੀ ਸ਼ੁਰੂਆਤ ਦੇ ਪਹਿਲੇ ਅੱਧੇ ਘੰਟੇ ’ਚ ਹੀ ਸਭ ਪੰਡਾਲ ਪੂਰੀ ਤਰਾਂ ਭਰ ਗਏ। ਸਾਧ ਸੰਗਤ ਵੱਲੋਂ ਇੱਕ ਦੂਜੇ ਨੂੰ ਪਵਿੱਤਰ ਨਾਅਰਾ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਲਗਾ ਕੇ ਪੂਜਨੀਕ ਗੁਰੂ ਜੀ ਦੇ ਇਸ ਪਵਿੱਤਰ ਪਰਉਪਕਾਰ ਲਈ ਵਧਾਈ ਦਿੱਤੀ ਜਾ ਰਹੀ ਹੈ। ਅੱਜ ਦੇ ਇਸ ਰੂਹਾਨੀ ਪ੍ਰੋਗਰਾਮ ਦੀ ਖਾਸੀਅਤ ਇਹ ਹੈ ਕਿ ਪੁੱਜੀ ਹੋਈ ਸਾਧ ਸੰਗਤ ’ਚ ਜ਼ਿਆਦਾਤਰ ਨਵੇਂ ਜੀਵ ਹਨ, ਜੋ ਪੂਜਨੀਕ ਗੁਰੂ ਜੀ ਤੋਂ ਪਵਿੱਤਰ ਨਾਮ ਦੀ ਅਨਮੋਲ ਦਾਤ ਹਾਸਿਲ ਕਰਕੇ ਬੁਰਾਈਆਂ ਦਾ ਤਿਆਗ ਕਰਨਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ