ਬੈਂਕ ਦੇ ਖਾਤੇ ’ਚੋਂ ਵੱਖ-ਵੱਖ ਟਰਾਂਸਜੈਕਸ਼ਨਾਂ ਰਾਹੀਂ ਉੱਡ ਗਏ 1. 36 ਲੱਖ ਰੁਪਏ | online fraud complaint
ਲੁਧਿਆਣਾ (ਜਸਵੀਰ ਸਿੰਘ ਗਹਿਲ)। ਆਪਣੇ ਰੁਕੇ ਕੋਰੀਅਰ ਨੂੰ ਅੱਗੇ ਤੋਰਨ ਲਈ ਗੂਗਲ ਤੋਂ ਮਿਲੇ ਮੋਬਾਇਲ ਨੰਬਰ ਰਾਹੀਂ ਪ੍ਰਾਪਤ ਹੋਏ ਲਿੰਕ ’ਤੇ ਕਲਿੱਕ ਕਰਕੇ ਪੰਜ ਰੁਪਏ ਅਦਾ ਕਰਨੇ ਇੱਕ ਵਿਅਕਤੀ ਨੂੰ ਮਹਿੰਗੇ ਪੈ ਗਏ। ਵਿਅਕਤੀ ਦੇ ਬੈਂਕ ਖਾਤੇ ਵਿੱਚੋਂ ਵੱਖ-ਵੱਖ ਟਰਾਂਜੈਕਸ਼ਨਾਂ ਰਾਹੀਂ ਸਵਾ ਲੱਖ ਰੁਪਏ ਤੋਂ ਵੱਧ ਦੀ ਨਕਦੀ ਨਿਕਲ ਗਈ। ਪੁਲਿਸ ਨੇ 8 ਮਹੀਨਿਆਂ ਦੀ ਪੜਤਾਲ ਤੋਂ ਬਾਅਦ ਉੱਤਰ ਪ੍ਰਦੇਸ਼ ਵਾਸੀ ਇੱਕ ਮਹਿਲਾ ਸਮੇਤ ਦੋ ਜਣਿਆਂ ’ਤੇ ਧੋਖਾਧੜੀ ਦਾ ਮਾਮਲਾ ਦਰਜ਼ ਕੀਤਾ ਹੈ। (online fraud complaint)
ਪੁਲਿਸ ਨੂੰ 20 ਅਪਰੈਲ 2023 ਨੂੰ ਸ਼ਿਕਾਇਤ ਦਿੰਦਿਆਂ ਬਲੇਂਦਰਾ ਕੁਮਾਰ ਸ਼ਰਮਾ ਨੇ ਦੱਸਿਆ ਕਿ ਉਸ ਵੱਲੋਂ ਦਿੱਲੀ ਨੂੰ ਇੱਕ ਕੋਰੀਅਰ ਕੀਤਾ ਗਿਆ ਸੀ। ਕੋਰੀਅਰ ਕਿੱਥੇ ਕੁ ਪਹੰੁਚਿਆ, ਇਹ ਜਾਨਣ ਲਈ ਉਸਨੇ 17 ਅਪਰੈਲ ਨੂੰ ਗੂਗਲ ’ਤੇ ਸੰਪਰਕ ਨੰਬਰ ਖੋਜ ਕੀਤਾ। ਜਿੱਥੋਂ ਉਸ ਨੂੰ ਇੱਕ ਮੋਬਾਇਲ ਨੰਬਰ ਪ੍ਰਾਪਤ ਹੋਇਆ। ਮਿਲੇ ਮੋਬਾਇਲ ਨੰਬਰ ’ਤੇ ਜਿਉਂ ਹੀ ਉਸ ਨੇ ਫੋਨ ਕੀਤਾ ਤਾਂ ਅੱਗੋਂ ਉਸ ਨੂੰ ਦੱਸਿਆ ਗਿਆ ਕਿ ਉਸ ਦਾ ਕੋਰੀਅਰ ਉਨ੍ਹਾਂ ਕੋਲ ਰੁਕਿਆ ਹੋਇਆ ਹੈ।
ਜਿਸ ਨੂੰ ਅੱਗੇ ਤੋਰਨ ਲਈ ਉਸ ਨੂੰ (ਬਲੇਂਦਰਾ ਕੁਮਾਰ ਸ਼ਰਮਾ) 5 ਰੁਪਏ ਅਦਾ ਕਰਨੇ ਪੈਣਗੇ। ਉਸ ਵੱਲੋਂ ਪੰਜ ਰੁਪਏ ਅਦਾ ਕੀਤੇ ਜਾਣ ਦੀ ਸਹਿਮਤੀ ਜਤਾਏ ਜਾਣ ’ਤੇ ਫੋਨ ਸੁਣਨ ਵਾਲੇ ਵੱਲੋਂ ਉਸ ਨੂੰ ਇੱਕ ਲਿੰਕ ਭੇਜਿਆ ਗਿਆ। ਜਿਸ ’ਤੇ ਕਲਿੱਕ ਕਰਕੇ ਉਸ ਨੇ 5 ਰੁਪਏ ਅਦਾ ਕਰ ਦਿੱਤੇ। ਬਲੇਂਦਰਾ ਕੁਮਾਰ ਸ਼ਰਮਾ ਨੇ ਦੱਸਿਆ ਕਿ ਅਗਲੇ ਦਿਨ 18 ਅਪਰੈਲ ਨੂੰ ਉਸ ਦੇ ਐਸਬੀਆਈ ਦੇ ਬੈਂਕ ਖਾਤੇ ਵਿੱਚੋਂ ਵੱਖ-ਵੱਖ 4 ਟਰਾਂਜੈਕਸ਼ਨਾਂ ਰਾਹੀਂ 1,36, 494 ਲੱਖ ਰੁਪਏ ਨਿਕਲ ਗਏ। ਬਲੇਂਦਰਾ ਕੁਮਾਰ ਸ਼ਰਮਾ ਮੁਤਾਬਕ ਉਸਦੇ ਖਾਤੇ ’ਚ ਨਿਕਲੀ ਨਕਦੀ ਫੋਨ ਸੁਣਨ ਵਾਲਿਆਂ ਵੱਲੋਂ ਆਪਣੇ ਖਾਤੇ ’ਚ ਟਰਾਂਸਫ਼ਰ ਕੀਤੀ ਗਈ ਹੈ।
ਕਰੋੜਾਂ ਪੈਨਸ਼ਨਰਾਂ ਲਈ ਆਈ ਵੱਡੀ ਖ਼ਬਰ? ਕੇਂਦਰ ਸਰਕਾਰ ਦੇਣ ਜਾ ਰਹੀ ਐ ਇਹ ਵੱਡੀ ਖੁਸ਼ਖਬਰੀ!
ਇਸ ਲਈ ਉਸ ਨੇ ਸ਼ਿਕਾਇਤ ਦੇ ਕੇ ਨਾਮਲੂਮ ਦੋਸ਼ੀਆਂ ਖਿਲਾਫ਼ ਪੁਲਿਸ ਕੋਲ ਕਾਰਵਾਈ ਦੀ ਮੰਗ ਕੀਤੀ। ਥਾਣਾ ਡਵੀਜਨ ਨੰਬਰ 6 ਦੀ ਪੁਲਿਸ ਨੇ ਮਿਲੀ ਸ਼ਿਕਾਇਤ ’ਤੇ ਪੜਤਾਲ ਉਪਰੰਤ ਬਲੇਂਦਰ ਕੁਾਰ ਸ਼ਰਮਾ ਵਾਸੀ ਗਿਆਸਪੁਰਾ (ਲੁਧਿਆਣਾ) ਦੀ ਸ਼ਿਕਾਇਤ ’ਤੇ ਸ਼੍ਰੀਮਤੀ ਵਿੰਦੂ ਰਵਿੰਦਰ ਯਾਦਵ ਗਾਜ਼ੀਪੁਰ ਸੈਦਪੁਰ (ਮੱਧ ਪ੍ਰਦੇਸ਼) ਤੇ ਮਨੋਜ ਕੁਮਾਰ ਮਾਨਕਪੁਰ ਬਜ਼ਾਰ ਗੌਂਡਾ (ਉੱਤਰ ਪ੍ਰਦੇਸ਼) ਖਿਲਾਫ਼ ਧੋਖਾਧੜੀ ਕਰਨ ਦੇ ਦੋਸ਼ਾਂ ਹੇਠ ਮਾਮਲਾ ਦਰਜ ਕਰ ਲਿਆ ਹੈ। ਏਸੀਪੀ ਇੰਡਰਸਟਰੀਅਲ ਏਰੀਆ (ਬੀ) ਸੰਦੀਪ ਕੁਮਾਰ ਵਡੇਰਾ ਦਾ ਕਹਿਣਾ ਹੈ ਕਿ ਪੁਲਿਸ ਨੇ ਮਿਲੀ ਸ਼ਿਕਾਇਤ ’ਤੇ ਪੜਤਾਲ ਉਪਰੰਤ ਇੱਕ ਮਹਿਲਾ ਸਮੇਤ ਦੋ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ। ਉਨਾਂ ਦੱਸਿਆ ਕਿ ਜਲਦ ਹੀ ਲੋਕਾਂ ਨਾਲ ਆਨ ਲਾਇਨ ਧੋਖਾਧੜੀ ਕਰਨ ਵਾਲੇ ਪੁਲਿਸ ਦੇ ਸਿਕੰਜੇ ’ਚ ਹੋਣਗੇ।