ਬੱਚਿਆਂ ਦੀ ਖੇਡ ਨਹੀਂ ਹੈ ਆਨਲਾਈਨ ਸਿੱਖਿਆ
ਲਾਕਡਾਊਨ ਦੌਰਾਨ ਆਨਲਾਈਨ ਪੜ੍ਹਾਈ ਜ਼ਰੂਰੀ ਸੀ ਪਰ ਇਸ ਨੂੰ ਸਹੀ ਢੰਗ ਨਾਲ ਲਾਗੂ ਕਰਨ ਦੀ ਜ਼ਰੂਰਤ ਹੈ ਲਾਕਡਾਊਨ ਦਰਮਿਆਨ ਸ਼ੁਰੂ ਹੋਇਆ ਆਨਲਾਈਨ ਪੜ੍ਹਾਈ ਦਾ ਰੁਝਾਨ ਸਕੂਲੀ ਬੱਚਿਆਂ ‘ਤੇ ਭਾਰੀ ਪੈਣ ਲੱਗਾ ਹੈ ਨਤੀਜੇ ਵਜੋਂ ਉਨ੍ਹਾਂ ਨੂੰ ਕਈ-ਕਈ ਘੰਟੇ ਕੰਪਿਊਟਰ, ਲੈਪਟਾਪ ਅਤੇ ਮੋਬਾਇਲ ‘ਤੇ ਅੱਖਾਂ ਗੱਡਣੀਆਂ ਤੇ ਦਿਮਾਗ ‘ਤੇ ਜ਼ੋਰ ਪਾਉਣਾ ਪੈ ਰਿਹਾ ਹੈ ਇਸ ਨਾਲ ਵਿਦਿਆਰਥੀ ਬੇਲੋੜੇ ਰੂਪ ਨਾਲ ਇਕੱਲੇ ਤੇ ਚਿੰਤਤ ਦਿਖਾਈ ਦੇਣ ਲੱਗੇ ਹਨ ਆਪਣੇ ਬੱਚਿਆਂ ‘ਚ ਅਚਾਨਕ ਆਏ
ਇਨ੍ਹਾਂ ਲੱਛਣਾਂ ਦੀ ਸ਼ਿਕਾਇਤ ਕਈ ਮਾਪਿਆਂ ਨੇ ਮਨੁੱਖੀ ਵਸੀਲੇ ਵਿਕਾਸ ਮੰਤਰਾਲੇ ਅਤੇ ਕੇਂਦਰੀ ਸਕੂਲ ਸੰਗਠਨ ਨੂੰ ਕੀਤੀ ਹੈ ਹੁਣ ਬੱਚਿਆਂ ਨੂੰ ਇਸ ਮਾਨਸਿਕ ਤਣਾਅ ‘ਚੋਂ ਉਭਾਰਨ ਲਈ ਮੰਤਰਾਲੇ ਨੇ ‘ਮਾਨਕ ਕਿਰਿਆਸ਼ੀਲ ਪ੍ਰਕਿਰਿਆ: ਸਟੈਂਡਰਡ ਆਪਰੇਟਿਵ ਪ੍ਰੋਸੀਜ਼ਰ’ ਅਪਣਾਉਣ ਦਾ ਫੈਸਲਾ ਲਿਆ ਹੈ ਸੰਖੇਪ ‘ਚ ‘ਐਸਓਪੀ’ ਨਾਂਅ ਨਾਲ ਜਾਣੇ ਜਾਣ ਵਾਲੇ ਇਸ ਮੰਤਰ ਦਾ ਇਸਤੇਮਾਲ ਕੰਪਨੀਆਂ ‘ਚ ਨਾਕਾਮੀ ਨੂੰ ਘੱਟ ਕਰਦੇ ਹੋਏ ਮੁਹਾਰਤ ‘ਚ ਵਾਧਾ ਅਤੇ ਇੱਕਰੂਪਤਾ ਲਿਆਉਣ ਲਈ ਕੀਤਾ ਜਾਂਦਾ ਹੈ
ਹੁਣ ਪਹਿਲੀ ਗੱਲ ਤਾਂ ਇਹ ਕਿ ਬੱਚਿਆਂ ਦਾ ਦਿਮਾਗ ਕੋਈ ਕਾਰਖਾਨੇ ਦੀ ਭੱਠੀ ਨਹੀਂ ਹੈ ਕਿ ਤੁਸੀਂ ਗਿਣਤੀ ‘ਚ ਵਸਤੂ ਦਾ ਉਤਪਾਦਨ ਵਧਾਉਣ ਦਾ ਕੰਮ ਕਰ ਰਹੇ ਹੋਵੋ ਵਿਵੇਕਾਨੰਦ ਨੇ ਸਿੱਖਿਆ ਨੂੰ ਜੀਵਨ ਦੇ ਵਿਕਾਸ ਦਾ ਮੰਤਰ ਦੱਸਦੇ ਹੋਏ ਕਿਹਾ ਸੀ, ‘ਸਿਰਫ਼ ਸੂਚਨਾ ਪ੍ਰਾਪਤ ਕਰਨਾ, ਕਿਤਾਬਾਂ ਤੋਂ ਸਿੱਖਣਾ ਜਾਂ ਇੱਛਾਵਾਂ ‘ਤੇ ਬਲਪੂਰਵਕ ਰੋਕ ਲਾ ਕੇ ਯੰਤਰ ਬਣਾ ਦੇਣਾ ਸਿੱਖਿਆ ਨਹੀਂ ਹੈ ਸਿੱਖਿਆ ਉਹ ਹੈ, ਜੋ ਮਨੁੱਖ ਨੂੰ ਬਹਾਦਰ ਤੇ ਚਰਿੱਤਰਵਾਨ ਬਣਾਉਂਦੀ ਹੈ’ ਦੇਸ਼ ‘ਚ ਸਿੱਖਿਆ ਅਤੇ ਸਿੱਖਿਆ ਪ੍ਰਣਾਲੀ ਨੂੰ ਲੈ ਕੇ ਇੱਕ ਵਚਿੱਤਰ ਵਿਰੋਧਾਭਾਸ ਅਤੇ ਦੁਵਿਧਾ ਦੀ ਸਥਿਤੀ ਬਣੀ ਹੋਈ ਹੈ ਇੱਕ ਆਦਰਸ਼ ਅਤੇ ਗੁਣਕਾਰੀ ਸਿੱਖਿਆ ਵਿਵਸਥਾ ‘ਚ ਕਿਹੜੇ ਤੱਤ ਸ਼ਾਮਲ ਹੋਣੇ ਚਾਹੀਦੇ ਹਨ
ਇਸ ਸੰਦਰਭ ‘ਚ ਪਿਛਲੇ 72-73 ਸਾਲਾਂ ‘ਚ ਕੋਈ ਇੱਕ ਨਿਸ਼ਚਿਤ ਧਾਰਨਾ ਨਹੀਂ ਬਣ ਸਕੀ ਹੈ ਨਤੀਜੇ ਵਜੋਂ ਇਸ ਬੇਯਕੀਨੀ ਦੀ ਸਜ਼ਾ ਹਰ ਨਵੀਂ ਪੀੜ੍ਹੀ ਭੋਗਦੀ ਹੈ ਆਨਲਾਈਨ ਸਿੱਖਿਆ ਵਰਤਮਾਨ ਪੀੜ੍ਹੀ ਨੂੰ ਸਜ਼ਾ ਦੇ ਰੂਪ ‘ਚ ਮਾਨਸਿਕ ਪੀੜਾ ਝੱਲਣ ਦਾ ਸਬੱਬ ਬਣ ਰਹੀ ਹੈ ਮੰਤਰਾਲੇ ਨੂੰ ਮਾਪਿਆਂ ਦੀਆਂ ਜੋ ਥੋਕ ‘ਚ ਸ਼ਿਕਾਇਤਾਂ ਮਿਲੀਆਂ ਹਨ, ਉਨ੍ਹਾਂ ‘ਚ ਕਿਹਾ ਹੈ, ‘ਬੱਚਿਆਂ ਨੂੰ ਸਕੂਲ ਵੱਲੋਂ ਘੰਟੇਬੱਧੀ ਆਨਲਾਈਨ ਪੜ੍ਹਾਇਆ ਜਾ ਰਿਹਾ ਹੈ ਹੋਮਵਰਕ ਵੀ ਉਸੇ ਅਨੁਪਾਤ ‘ਚ ਦਿੱਤਾ ਜਾ ਰਿਹਾ ਹੈ ਨਤੀਜੇ ਵਜੋਂ ਬੱਚੇ ਦਿਨ-ਦਿਨ ਭਰ ਕੰਪਿਊਟਰ, ਲੈਪਟਾਪ ਅਤੇ ਮੋਬਾਇਲ ਨਾਲ ਚਿੰਬੜੇ ਰਹਿੰਦੇ ਹਨ
ਇਸ ਬੇਲੋੜੇ ਰੁਝੇਵੇਂ ਦੇ ਚੱਲਦਿਆਂ ਉਨ੍ਹਾਂ ਦਾ ਵਿਵਹਾਰ ਬਦਲ ਰਿਹਾ ਹੈ ਉਨ੍ਹਾਂ ‘ਚ ਚਿੜਚਿੜਾਪਨ ਵਧ ਰਿਹਾ ਹੈ ਉਹ ਜਿੱਦੀ ਅਤੇ ਗੁੱਸੇਖੋਰ ਵੀ ਹੋ ਰਹੇ ਹਨ ਮਾਨਸਿਕ ਬੋਝ ਨਾਲ ਜੁੜਿਆ ਇਹ ਇਕੱਲਾਪਣ ਨੇੜਲੇ ਭਵਿੱਖ ‘ਚ ਉਨ੍ਹਾਂ ਦੀ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ ਉਹ ਮਾਨਸਿਕ ਟੈਨਸ਼ਨ ‘ਚ ਆ ਕੇ ਪੁੱਠਾ-ਸਿੱਧਾ ਜਾਂ ਕੋਈ ਭਿਆਨਕ ਕਦਮ ਵੀ ਚੁੱਕ ਸਕਦੇ ਹਨ ਕਈ ਬੱਚੇ ਅਸ਼ਲੀਲ ਕਹਾਣੀ ਪੜ੍ਹਦੇ, ਸੁਣਦੇ ਜਾਂ ਦੇਖਦੇ ਵੀ ਮਾਪਿਆਂ ਨੇ ਫੜੇ ਹਨ ਹੁਣੇ ਕੁਝ ਦਿਨ ਹੋਏ ਜਦੋਂ ਦਿੱਲੀ ‘ਚ 27 ਦੋਸਤ ਵਿਦਿਆਰਥੀ-ਵਿਦਿਆਰਥਣਾਂ ਇੰਸਟਾਗ੍ਰਾਮ ‘ਤੇ ਇੱਕ ਗਰੁੱਪ ਬਣਾ ਕੇ ਅਸ਼ਲੀਲ ਫ਼ਿਲਮਾਂ ਦੇਖਦੇ ਹੋਏ ਆਪਣੇ ਜਮਾਤੀ ਵਿਦਿਆਰਥੀਆਂ ਨਾਲ ਦੁਰਾਚਾਰ ਦੀ ਸਾਜ਼ਿਸ਼ਕਾਰੀ ਯੋਜਨਾ ਬਣਾਉਂਦੇ ਹੋਏ ਫੜੇ ਗਏ ਸਨ
ਸ਼ਾਇਦ ਅਜਿਹੇ ਹੀ ਮਾਮਲਿਆਂ ਦੀ ਨਿਗ੍ਹਾ ‘ਚ ਹਾਈਕੋਰਟ ਦਿੱਲੀ ਦੇ ਜੱਜ ਡੀਐਨ ਪਟੇਲ ਅਤੇ ਹਰੀਸ਼ੰਕਰ ਨੇ ਕਿਹਾ ਹੈ ਕਿ ਆਨਲਾਈਨ ਸਿੱਖਿਆ ਕੋਈ ਬੱਚਿਆਂ ਦੀ ਖੇਡ ਨਹੀਂ ਹੈ ਇਹ ਦਲੀਲ ਲਾਕਡਾਊਨ ਦੌਰਾਨ ਇੱਕ ਜਨਹਿੱਤ ਪਟੀਸ਼ਨ ਦੀ ਵੀਡੀਓ ਕਾਨਫਰੈਂਸਿੰਗ ਜ਼ਰੀਏ ਸੁਣਵਾਈ ਕਰਦੇ ਹੋਏ ਦਿੱਤੀ ਗਈ
ਹਲਾਂਕਿ ਕੰਪਨੀਆਂ ਨੇ ਇਸ ਦਿਸ਼ਾ ‘ਚ ਪਹਿਲ ਪਹਿਲਾਂ ਤੋਂ ਹੀ ਕਰ ਦਿੱਤੀ ਹੈ ਨਤੀਜੇ ਵਜੋਂ ਕਈ ਆਨਲਾਈਨ ਖਰੜਿਆਂ ‘ਚ ਈ-ਲਰਨਿੰਗ ਸਮੱਗਰੀ ਬਜ਼ਾਰ ‘ਚ ਮੁਹੱਈਆ ਹੈ ਉਹ ਭਾਰਤ ਹੀ ਹੈ, ਜਿਸ ‘ਚ ਸਭ ਤੋਂ ਵਿਸ਼ਾਲ ਕੇ-12 ਸਿੱਖਿਆ ਪ੍ਰਣਾਲੀ ਇੱਕ ਦਹਾਕਾ ਪਹਿਲਾਂ ਵਿਕਸਿਤ ਹੋ ਚੁੱਕੀ ਹੈ ਇਸ ਨੂੰ ਕਿੰਡਰਗਾਰਡਨ ਅਤੇ 12 ਸਾਲਾ ਬੇਸਿਕ ਸਿੱਖਿਆ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ਕੇ-12 ਸਿੱਖਿਆ ਸਵੈਂਪ੍ਰਭਾ ਦੇ 32 ਚੈਨਲਾਂ ‘ਚੋਂ 12 ਚੈਨਲਾਂ ਜ਼ਰੀਏ ਸਕੂਲਾਂ ‘ਚ ਦਿੱਤੀ ਜਾਵੇਗੀ ਪੀਐਮ-ਈ-ਵਿੱਦਿਆ ਤਹਿਤ ਵਨ ਕਲਾਸ -ਵਨ ਚੈਨਲ ਯੋਜਨਾ ਹੈ
ਇਸ ‘ਚ ਪਹਿਲੀ ਜਮਾਤ ਤੋਂ ਬਾਰ੍ਹਵੀਂ ਜਮਾਤ ਤੱਕ ਲਈ ਵੱਖ-ਵੱਖ ਚੈਨਲ ਹੋਣਗੇ ਰੇਡੀਓ ‘ਤੇ ਵੀ ਜ਼ਮਾਤਾਂ ਚਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਨਾਲ ਦੂਰ-ਦੁਰਾਡੇ ਦੇ ਆਖ਼ਰੀ ਕੰਢੇ ‘ਤੇ ਰਹਿ ਰਹੇ ਵਿਦਿਆਰਥੀਆਂ ਨੂੰ ਸਿੱਖਿਆ ਮਿਲ ਸਕੇ ਇਹ ਸਮੱਗਰੀ ਸੀਡੀ ਐਪ ਅਤੇ ਸੀਬੀਐਸਈ ਪਾਠਕ੍ਰਮ ਦੀਆਂ ਵੈਬਸਾਈਟਾਂ ‘ਤੇ ਮੁਹੱਈਆ ਰਹੇਗੀ ਪਰ ਹਾਲੇ ਇਸ ਦਾ ਪ੍ਰਯੋਗ ਸੀਮਤ ਹੈ ਦਰਅਸਲ ਆਫ਼ਲਾਈਨ ਸਿੱਖਿਆ ਪ੍ਰਣਾਲੀ ‘ਚ ਵਿਦਿਆਰਥੀ ਦੀ ਬੁੱਧੀ ਦੀ ਪਰਖ ਦਾ ਪ੍ਰੀਖਿਆ ਇੱਕ ਤਰੀਕਾ ਹੈ, ਉਹੇ ਇਸ ਕੇ-12 ਸਿੱਖਿਆ ਪ੍ਰਣਾਲੀ ‘ਚ ਵੀ ਹੈ ਸਿਰਫ਼ ਕਿਤਾਬਾਂ ਦੇ ਪਾਠਕ੍ਰਮਾਂ ਨੂੰ ਡਿਜ਼ੀਟਲ ਰੂਪ ਵਿਚ ਬਦਲ ਦਿੱਤਾ ਗਿਆ ਹੈ ਇਸ ਲਈ ਇਹ ਪ੍ਰਣਾਲੀ ਵੀ ਵਿਦਿਆਰਥੀ ਦੇ ਮਨੋਵਿਗਿਆਨ ਅਤੇ ਮਨੋਸਥਿਤੀ ਨੂੰ ਸਮਝਣ ‘ਚ ਸਮਰੱਥ ਨਹੀਂ ਹੈ
ਦਰਅਸਲ ਹਰੇਕ ਵਿਦਿਆਰਥੀ ਦੀ ਬੌਧਿਕ ਸਮਰੱਥਾ ਅਤੇ ਰੁਚੀਆਂ ਵੱਖ-ਵੱਖ ਹੁੰਦੀਆਂ ਹਨ ਇਸ ਲਈ ਪੜ੍ਹਾਈ ਦਾ ਇੱਕ ਪਾਠਕ੍ਰਮ ਅਤੇ ਇੱਕੋ-ਜਿਹਾ ਤਰੀਕਾ ਹਰੇਕ ਵਿਦਿਆਰਥੀ ਦੇ ਬੌਧਿਕ ਵਿਕਾਸ ਦਾ ਅਧਾਰ ਨਹੀਂ ਹੋ ਸਕਦਾ ਦਰਅਸਲ ਭਾਰਤ ‘ਚ ਹੀ ਨਹੀਂ ਦੁਨੀਆ ‘ਚ ਵਿਦਿਆਰਥੀ ਨੂੰ ਪਹਿਲਾਂ ਤੋਂ ਯਕੀਨੀ ਕਰ ਦਿੱਤੇ ਗਏ ਅਧਿਐਨ-ਅਧਿਆਪਨ ਤੱਕ ਹੀ ਸੀਮਤ ਰੱਖਿਆ ਜਾਂਦਾ ਹੈ
ਅੱਜ ਦਾ ਅਧਿਆਪਕ ਹੋਵੇ ਜਾਂ ਫ਼ਿਰ ਪ੍ਰੋਫ਼ੈਸਰ ਉਹ ਵੀ ਵਿਭਿੰਨਤਾਪੂਰਨ ਅਧਿਐਨਸ਼ੀਲਤਾ ਤੋਂ ਦੂਰ ਹੈ ਇਸ ਲਈ ਅਧਿਆਪਕ ਅਤੇ ਵਿਦਿਆਰਥੀ ਨਿਰਧਾਰਿਤ ਸਿੱਖਿਆ ਤੋਂ ਅੱਗੇ ਦੀ ਗੱਲ ਸੋਚ ਹੀ ਨਹੀਂ ਸਕਦੇ ਉਂਜ ਇਹੀ ਮਾਨਸਿਕਤਾ ਮਾਪਿਆਂ ਦੀ ਹੈ ਉਹ ਵੀ ਆਪਣੀ ਔਲਾਦ ਨੂੰ ਮੈਡੀਕਲ, ਇੰਜੀਨੀਅਰ, ਕੰਪਨੀ ‘ਚ ਨੌਕਰ ਬਣਾ ਦੇਣ ਦਾ ਟੀਚਾ ਤੈਅ ਕਰ ਲੈਂਦੇ ਹਨ ਜਦੋਂ ਕਿ ਕਿਸਾਨ, ਫੌਜੀ, ਲੇਖਕ-ਪੱਤਰਕਾਰ ਅਤੇ ਆਦਰਸ਼ ਕਦਰਾਂ-ਕੀਮਤਾਂ ਦੇ ਪ੍ਰਵਚਨਕਰਤਾ ਵੀ ਦੇਸ਼ ਦੇ ਸਮਾਜਿਕ ਤਾਣੇ-ਬਾਣੇ ਲਈ ਜ਼ਰੂਰੀ ਹੁੰਦੇ ਹਨ
ਅੱਧੀ ਸਦੀ ਬੀਤਣ ਤੋਂ ਬਾਅਦ ਇਹ ਅਸਲੀਅਤ ਇੱਕ ਵਾਰ ਫ਼ਿਰ ਸਥਾਪਿਤ ਹੋਈ ਹੈ ਕਿ ਕੋਰੋਨਾ ਸੰਕਟ ਕਾਲ ‘ਚ ਅਰਥਵਿਵਸਥਾ ਨੂੰ ਅਧਾਰ ਕੇਵਲ ਖੇਤੀ-ਕਿਸਾਨੀ ਦੇ ਬਲ ‘ਤੇ ਮਿਲਿਆ ਹੈ ਜਦੋਂ ਕਿ ਬੀਤੇ ਪੰਜਾਹ ਸਾਲਾਂ ‘ਚ ਸਭ ਤੋਂ ਜ਼ਿਆਦਾ ਤ੍ਰਿਸਕਾਰ ਅਤੇ ਘਾਣ ਇਸੇ ਕਾਰੋਬਾਰ ਦਾ ਹੋਇਆ ਹੈ ਅੱਜ ਆਪਣੇ ਬੱਚੇ ਨੂੰ ਅੰਨਦਾਤਾ ਬਣਾਉਣ ਦੀ ਗੱਲ ਅਧਿਆਪਕ ਤੇ ਮਾਪਿਆਂ ‘ਚੋਂ ਕੋਈ ਨਹੀਂ ਕਰਦਾ ਸਿੱਖਿਆ ਦੇ ਖੇਤਰ ‘ਚ ਆਨਲਾਈਨ ਦੁਆਰ ਖੋਲ੍ਹਣ ਦੀ ਵੱਡੀ ਤਿਆਰੀ ਹੈ ਪਰ ਸਿੱਖਿਆ ਦੀਆਂ ਸਥਾਪਿਤ ਕਰ ਦਿੱਤੀਆਂ ਗਈਆਂ ਜਟਿਲਤਾਵਾਂ ਅਤੇ ਸੌੜੇਪਣ ਨੂੰ ਤੋੜਨ ਦਾ ਕੋਈ ਉਪਾਅ ਨਹੀਂ ਹੈ ਕੀ ਗੁਰੂ ਤੋਂ ਦੂਰ ਇੱਕ ਨੁੱਕਰੇ ਮੋਬਾਇਲ ਸਕ੍ਰੀਨ ਦੇ ਸਾਹਮਣੇ ਬੈਠੇ ਸ਼ਿਸ਼ ਦੇ ਦਿਲ-ਦਿਮਾਗ ‘ਚ ਕੀ ਹੈ
ਇਹ ਜਦੋਂ ਠੀਕ ਤਰ੍ਹਾਂ ਅੱਜ ਦਾ ਅਧਿਆਪਕ ਨਹੀਂ ਸਮਝ ਰਿਹਾ ਤਾਂ ਤਕਨੀਕ ਕਿਵੇਂ ਸਮਝੇਗੀ ਕਿਉਂਕਿ ਤਕਨੀਕੀ ਸਿੱਖਿਆ ‘ਚ ਨਾ ਤਾਂ ਮੌਲਿਕਤਾ ਹੈ ਅਤੇ ਨਾ ਹੀ ਪਹਿਲਾਂ ਤੋਂ ਹੀ ਲੋਡ ਕਰਕੇ ਦਿੱਤੀ ਸਿੱਖਿਆ ਤੋਂ ਅੱਗੇ ਜਾਣ ਦੀ ਸਮਰੱਥਾ ਇਸ ਲਈ, ਬਣਾਉਟੀ ਤਰੀਕੇ ਨਾਲ ਦਿੱਤੀ ਗਈ ਸਿੱਖਿਆ ਸੁਚੱਜੀ ਜਾਂ ਜਗਿਆਸੂ ਪ੍ਰਤਿਭਾ ਦੀ ਥਾਂ ਲੈ ਸਕੇਗੀ ਜਾਂ ਫ਼ਿਰ ਸੁਚੱਜੀ ਸਿੱਖਿਆ ਨੂੰ ਕੁਠਿੰਤ ਕਰਨ ਦਾ ਕੰਮ ਕਰੇਗੀ
ਦਰਅਸਲ ਕਿਸੇ ਉਪਕਰਨ ਨਾਲ ਭਰ ਦਿੱਤੇ ਗਏ ਗਿਆਨ ਦੀ ਇੱਕ ਸੀਮਾ ਹੁੰਦੀ ਹੈ ਅਤੇ ਉਹ ਤੈਅ ਕਰ ਦਿੱਤੇ ਗਏ ਪ੍ਰੋਗਾਮਿੰਗ ਦੇ ਅਨੁਸਾਨ ਚੱਲਦੀ ਹੈ ਉਸ ‘ਚ ਕੋਈ ਲਚਕੀਲਾਪਣ ਨਹੀਂ ਹੁੰਦਾ ਜਦੋਂਕਿ ਵਿਦਿਆਰਥੀ ਦੀ ਬੁੱਧੀ ਦੇ ਵਿਕਾਸ ਦਾ ਕ੍ਰਮ ਕੋਈ ਇੱਕ ਸਿੱਧੀ ਰੇਖਾ ‘ਚ ਨਹੀਂ ਚੱਲਦਾ ਗਿਆਨ ਨਦੀ ਦੀ ਧਾਰਾ ਵਾਂਗ ਚਲਾਏਮਾਨ ਹੈ ਉਸ ‘ਚ ਨਵੇਂ-ਨਵੇਂ ਰੂਪ ਲੈਂਦੇ ਤੇ ਜੀਵਨ-ਮੁੱਲਾਂ ਨੂੰ ਦੇਖਦੇ ਹੋਏ ਵਿਚਾਰਿਕ ਬਦਲਾਅ ਆਉਂਦਾ ਹੈ ਸੋਚ ਵਿਕਸਿਤ ਹੁੰਦੀ ਹੈ ਇਹ ਬਦਲਾਅ ਪ੍ਰਤਿਭਾ ਦੇ ਸੁਚੱਜੇ ਵਿਕਾਸ ਦਾ ਮੂਲ ਆਧਾਰ ਹੈ
ਦਰਅਸਲ ਕਿਸੇ ਉਪਕਰਨ ‘ਚ ਸੋਚ ਜਾਂ ਵਿਚਾਰ ਪੈਦਾ ਕਰਨ ਦੀ ਸ਼ਕਤੀ ਨਹੀਂ ਹੁੰਦੀ ਉਪਰੋਕਤ ਕਥਨ ਦੇ ਸੱਤਿਆਪਣ ਲਈ ਦੁਨੀਆ ਦੇ ਅਤਿਅੰਤ ਸਫ਼ਲ ਅਤੇ ਖੋਜੀ ਵਿਅਕਤੀ ਬਿਲ ਗੇਟਸ ਦੇ ਜੀਵਨ ‘ਤੇ ਨਜ਼ਰ ਮਾਰਦੇ ਹਾਂ ਅਸੀਂ ਸਾਰੇ ਜਾਣਦੇ ਹਾਂ ਕਿ ਅੱਜ ਬਿਲ ਗੇਟਸ ਦੁਨੀਆ ਦੇ ਅਮੀਰ ਲੋਕਾਂ ‘ਚੋਂ ਇੱਕ ਹਨ ਬਿਲ ਨੇ ਉੱਚ ਸਿੱਖਿਆ ਲਈ ਕਾਲਜ ‘ਚ ਦਾਖ਼ਲਾ ਤਾਂ ਲਿਆ ਸੀ ਪਰ ਸਿੱਖਿਆ ਪੂਰੀ ਨਹੀਂ ਕਰ ਸਕੇ ਸਨ ਉਹ ਕਾਲਜ ਤੋਂ ਆ ਕੇ ਆਪਣੇ ਘਰ ਦੇ ਗੈਰੇਜ਼ ‘ਚ ਵੜ ਜਾਂਦੇ ਸਨ ਅਤੇ ਕੋਰੇ ਕਾਗਜ਼ਾਂ ‘ਤੇ ਵਿੰਗੀਆਂ-ਟੇਢੀਆਂ ਲਕੀਰਾਂ ਖਿੱਚ ਕੇ ਕਿਸੇ ਦਾਰਸ਼ਨਿਕ ਦੇ ਲਹਿਜ਼ੇ ‘ਚ ਗੰਭੀਰ ਵਿਚਾਰਾਂ ‘ਚ ਲੱਗ ਜਾਂਦੇ ਸਨ
ਉਨ੍ਹਾਂ ਦੀ ਪ੍ਰੇਸ਼ਾਨ ਮਾਂ ਕਦੇ ਸਕੂਲ ਦੇ ਕੱਪੜੇ ਬਦਲਣ ਲਈ ਅਵਾਜ਼ ਮਾਰਦੀ, ਤਾਂ ਕਦੇ ਖਾਣੇ ਲਈ ਸੱਦਦੀ ਪਰ ਬਿਲ ਆਪਣੀ ਹੀ ਧੁਨ ‘ਚ ਗੁਆਚੇ ਰਹਿੰਦੇ ਆਖ਼ਰ ‘ਚ ਗੈਰੇਜ਼ ਦੀ ਦਹਿਲੀਜ਼ ‘ਤੇ ਆ ਕੇ ਡਾਂਟਦੇ ਹੋਏ ਮਾਂ ਪੁੱਛਦੀ, ਆਖ਼ਰ ਤੂੰ ਕਰ ਕੀ ਰਿਹਾ ਹੈਂ? ਬਿਲ ਕਹਿੰਦਾ, ਸੋਚ ਰਿਹਾ ਹਾਂ ਮਾਂ! ਮਮਤਾਮਈ ਮਾਂ ਸਹਿਮ ਗਈ ਮਹਿਸੂਸ ਕੀਤਾ, ਬੇਟਾ ਟੈਨਸ਼ਨ ‘ਚ ਆ ਰਿਹਾ ਹੈ, ਕਿਤੇ ਪਾਗਲ ਨਾ ਹੋ ਜਾਵੇ, ਸੋ ਮਨੋ-ਵਿਗਿਆਨੀ ਨੂੰ ਦਿਖਾਇਆ ਪਰ ਬੇਟਾ ਬਿਮਾਰ ਹੁੰਦਾ ਹੈ, ਤਾਂ ਤੇ ਕੋਈ ਬਿਮਾਰੀ ਨਿੱਕਲਦੀ ਮਾਂ ਹਾਰ ਗਈ ਤੇ ਬੇਟਾ ਵਿੰਗੀਆਂ-ਟੇਢੀਆਂ ਲਕੀਰਾਂ ਖਿੱਚਣ ‘ਚ ਲੱਗਾ ਰਿਹਾ
ਇਸ ਗੈਰੇਜ਼ ‘ਚ ਕੰਪਿਊਟਰ ਨਹੀਂ, ਪਰ ਜਗਿਆਸਾ ਸੀ, ਸੋਚ ਸੀ ਆਖ਼ਰਕਾਰ ਬਿਲ ਦੀ ਸੋਚ ਨੇ ਆਕਾਰ ਲਿਆ ਅਤੇ ਕੰਪਿਊਟਰ ਦਾ ਵਾਧਾ ਅਰਥਾਤ ਸਾਫ਼ਟਵੇਅਰ ਦੀ ਖੋਜ ਕਰ ਦਿੱਤੀ ਭਾਵ ਅਸਲ ਬੁੱਧੀ ਨੇ ਬਣਾਉਟੀ ਬੁੱਧੀ ਦੀ ਸੁਰਜੀਤ ਰਚਨਾ ਕਰ ਦਿੱਤੀ ਪਰ ਅਸੀਂ ਹਾਂ ਕਿ ਆਨਲਾਈਨ ਸਿੱਖਿਆ ਬਹਾਨੇ ਅਸਲ ਬੁੱਧੀ ‘ਤੇ ਰੋਕ ਲਾਉਣ ਦੇ ਉਪਾਅ ਲੱਭ ਰਹੇ ਹਾਂ, ਡਿਜੀਟਲ ਸਿੱਖਿਆ ਨਾਲ ਜੁੜਿਆ ਇਹ ਇੱਕ ਵੱਡਾ ਸਵਾਲ ਹੈ, ਜੋ ਵਿਚਾਰਨਯੋਗ ਹੈ
ਪ੍ਰਮੋਦ ਭਾਰਗਵ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ