ਲਸਣ 200 ਰੁਪਏ, ਪਿਆਜ 100 ਰੁਪਏ ਤੇ ਆਲੂ ਵਿਕ ਰਿਹੈ 25 ਰੁਪਏ ਕਿੱਲੋ
ਕੋਹਰਾ ਵਧਣ ਦੇ ਨਾਲ ਵਧਣਗੇ ਆਲੂਆਂ ਦੇ ਭਾਅ
ਅਬੋਹਰ (ਸੁਧੀਰ ਅਰੋੜਾ) ਪਿਆਜ ਅਤੇ ਲਸਣ ਤੋਂ ਬਾਅਦ ਹੁਣ ਆਲੂਆਂ ਦੇ ਭਾਅ ਵੀ ਅਸਮਾਨ ਛੂਹਣ ਲੱਗੇ ਹਨ ਆਮ ਆਦਮੀ ਦੀ ਰਸੋਈ ਦਾ ਸਵਾਦ ਵਧਾਉਣ ਵਾਲੇ ਆਲੂ, ਪਿਆਜ ਅਤੇ ਲਸਣ ਸਮੇਤ ਹੋਰ ਸਬਜੀਆਂ ਮਹਿੰਗੀ ਹੋਣ ਨਾਲ ਆਮ ਆਦਮੀ ਦੀ ਰਸੋਈ ਦਾ ਬਜਟ ਵਿਗੜ ਗਿਆ ਹੈ ਪਿਛਲੇ ਇੱਕ ਮਹੀਨੇ ਵਿੱਚ ਲਸਣ, ਪਿਆਜ, ਆਲੂ ਦੇ ਭਾਅ ਲੱਗਭੱਗ ਦੁੱਗਣੇ ਹੋ ਗਏ ਹਨ ਤਾਂ ਉਥੇ ਹੀ ਗੋਭੀ, ਗਾਜਰ, ਖੀਰਾ, ਪੱਤਾ ਗੋਭੀ, ਭਿੰਡੀ ਅਤੇ ਟਮਾਟਰ ਦੇ ਭਾਅ ਉਥੇ ਦੇ ਉਥੇ ਹੀ ਹਨ ਜਦੋਂ ਕਿ ਮਟਰ ਦੇ ਭਾਅ ਘੱਟ ਹੀ ਹਨ
ਪਿਛਲੇ ਇੱਕ ਮਹੀਨੇ ਵਿੱਚ ਸਭ ਤੋਂ ਜ਼ਿਆਦਾ ਪਿਆਜ, ਭਿੰਡੀ, ਅਰਬੀ, ਕਰੇਲਾ, ਆਲੂ ਅਤੇ ਲਸਣ ਦੇ ਰੇਟਾਂ ਵਿੱਚ ਉਤਾਰ-ਚੜਾਵ ਆਇਆ ਹੈ ਸਬਜੀ ਵਿਕਰੇਤਾ ਗੌਰਵ ਅਰੋੜਾ ਨੇ ਦੱਸਿਆ ਕਿ ਪਿਆਜ ਕੁਝ ਸਮਾਂ ਪਹਿਲਾਂ 30 ਰੁਪਏ ਕਿੱਲੋ ਸੀ ਜੋ ਕਿ ਅੱਜ 100 ਰੁਪਏ ਕਿੱਲੋ ਹੋ ਗਿਆ ਹੈ ਇਸੇ ਤਰ੍ਹਾਂ ਲਸਣ ਦੇ ਭਾਅ ਕੁੱਝ ਸਮੇਂ ਪਹਿਲਾਂ 120 ਰੁਪਏ ਪ੍ਰਤੀ ਕਿੱਲੋ ਸਨ ਜੋ ਵਧਕੇ 200 ਰੁਪਏ ਪ੍ਰਤੀ ਕਿੱਲੋ ਹੋ ਗਏ ਹਨ ਪਿਛਲੇ 3 ਮਹੀਨਿਆਂ ਤੋਂ ਲਗਾਤਾਰ ਪਿਆਜ ਅਤੇ ਲਸਣ ਦੇ ਭਾਅ ਵਿੱਚ ਉਤਾਰ ਚੜਾਵ ਆ ਰਿਹਾ ਹੈ ਲੋਕਾਂ ਦੀ ਸਮਝ ਵਿੱਚ ਨਹੀਂ ਆ ਰਿਹਾ ਕਿ ਆਲੂ ਅਤੇ ਪਿਆਜ ਦੀ ਨਵੀਂ ਫਸਲ ਆਉਣ ਦੇ ਬਾਅਦ ਵੀ ਰੇਟਾਂ ਵਿੱਚ ਤੇਜੀ ਜਾਰੀ ਹੈ ਤੇ ਇਹਨਾਂ ‘ਚ ਕਮੀ ਕਦੋਂ ਆਵੇਗੀ ਆਲੂ ਦੀ ਫਸਲ ਵਾਲੇ ਖੇਤਰ ਵਿੱਚ 10-12 ਦਿਨ ਪਹਿਲਾਂ ਗੜੇਮਾਰੀ ਹੋਣ ਕਾਰਨ ਫਸਲ ਖ਼ਰਾਬ ਹੋ ਗਈ ਜਿਸ ਕਰਕੇ ਆਲੂਆਂ ਦੇ ਰੇਟਾਂ ਵਿੱਚ ਕਮੀ ਆਉਣਾ ਸੰਭਵ ਨਹੀਂ ਹੈ
ਰੇਟਾਂ ਵਿੱਚ ਤੇਜੀ ਕਾਰਨ ਹੋਟਲਾਂ ਅਤੇ ਢਾਬਿਆਂ ਵਿੱਚ ਵੀ ਸਲਾਦ ਵਿੱਚੋਂ ਪਿਆਜ ਗਾਇਬ
ਇਸੇ ਤਰ੍ਹਾਂ ਪਿਆਜ ਬੀਜਣ ਵਾਲੇ ਖੇਤਰ ਜੋਧਪੁਰ ਅਤੇ ਝਾਲਾਵਾੜ ਵਿੱਚ ਵੀ ਗੜੇਮਾਰੀ ਹੋਣ ਕਾਰਨ ਫਸਲ ਖ਼ਰਾਬ ਹੋ ਗਈ ਜਦੋਂ ਕਿ ਹੋਰ ਕਈ ਥਾਵਾਂ ਤੋਂ ਆਉਣ ਵਾਲੇ ਪਿਆਜ ਵਿੱਚ ਅਜੇ ਸਮਾਂ ਲੱਗੇਗਾ, ਇਸ ਕਾਰਨ ਪਿਆਜ ਦੇ ਰੇਟਾਂ ਵਿੱਚ ਵੀ ਅਜੇ ਤੇਜੀ ਜਾਰੀ ਰਹੇਗੀ ਬਾਜ਼ਾਰ ਵਿੱਚ ਭਾਅ ਵਿੱਚ ਤੇਜੀ ਨੂੰ ਵੇਖਦੇ ਹੋਏ ਅਤੇ ਆਉਣ ਵਾਲੀ ਨਵੀਂ ਫਸਲ ਵਿੱਚ ਵੀ ਦੇਰੀ ਦੇ ਚਲਦੇ ਸਟਾਕਿਸਟ ਵੀ ਆਪਣਾ ਸਟਾਕ ਬਾਜ਼ਾਰ ਵਿੱਚ ਥੋੜ੍ਹੀ-ਥੋੜ੍ਹੀ ਮਾਤਰਾ ਵਿੱਚ ਵੇਚਣ ਲਈ ਕੱਢ ਰਹੇ ਹਨ ਇਸ ਕਾਰਨ ਵੀ ਬਾਜ਼ਾਰ ਵਿੱਚ ਤੇਜੀ ਬਣੀ ਹੋਈ ਹੈ ਰੇਟਾਂ ਵਿੱਚ ਤੇਜੀ ਕਾਰਨ ਹੋਟਲਾਂ ਅਤੇ ਢਾਬਿਆਂ ਵਿੱਚ ਵੀ ਸਲਾਦ ਵਿੱਚੋਂ ਪਿਆਜ ਗਾਇਬ ਹੋ ਗਿਆ ਹੈ ਇੱਕ ਕਹਾਵਤ ਹੈ ਕਿ ਗਰੀਬ ਗੰਢੇ ਨਾਲ ਰੋਟੀ ਖਾਕੇ ਹੀ ਕੰਮ ਚਲਾ ਲਵੇਗਾ ਪਰ ਹੁਣ ਕਾਰਨ ਜੋ ਵੀ ਹੋਵੇ ਗਰੀਬ ਦੀ ਥਾਲੀ ‘ਚ ਹੁਣ ਰੋਟੀ ਨਾਲ ਪਿਆਜ ਨਹੀਂ ਰਿਹਾ ਸਗੋਂ ਹੁਣ ਪਿਆਜ ਸ਼ਾਹੀ ਘਰਾਣਿਆਂ ਦੀ ਥਾਲੀ ਦੀ ਸ਼ੋਭਾ ਵਧਾਉਣ ਲਈ ਹੀ ਰਹਿ ਗਿਆ ਹੈ
ਸਬਜੀਆਂ ਦੇ ਵਧੇ ਰੇਟਾਂ ਨੇ ਵਿਗਾੜਿਆ ਰਸੋਈ ਦਾ ਬਜਟ
ਇਸ ਸਬੰਧੀ ਕੁਝ ਔਰਤਾਂ ਪੂਜਾ, ਸੁਮਨ, ਰਮਨ, ਨੀਰੂ, ਰਾਜਰਾਣੀ, ਮਮਤਾ, ਪਿੰਕੀ, ਕੈਲਾਸ਼, ਕਸ਼ਿਸ਼, ਪ੍ਰੇਮਲਤਾ, ਸਿਮਰਨ, ਜੋਤੀ ਆਦਿ ਨੇ ਕਿਹਾ ਕਿ ਸਬਜੀਆਂ ਦੇ ਦਿਨੋ-ਦਿਨ ਵੱਧਦੇ ਰੇਟਾਂ ਨੇ ਰਸੋਈ ਦਾ ਬਜਟ ਵਿਗਾੜ ਰੱਖਿਆ ਹੈ ਪਹਿਲਾਂ ਪਿਆਜ, ਲਸਣ ਅਤੇ ਹੁਣ ਆਲੂ ਦੇ ਰੇਟਾਂ ਵਿੱਚ ਵਾਧਾ ਹੋਣ ਨਾਲ ਰਸੋਈ ਦੀ ਮਹਿਕ ‘ਤੇ ਅਸਰ ਪਵੇਗਾ ਉਹਨਾਂ ਕਿਹਾ ਕਿ ਆਲੂ ਤਾਂ ਹਰ ਸਬਜੀ ਦੇ ਨਾਲ ਬਣਦਾ ਹੈ ਤੇ ਉਂਜ ਵੀ ਆਲੂ ਬੱਚਿਆਂ ਦੀ ਪਹਿਲੀ ਪਸੰਦ ਹੁੰਦੀ ਹੈ ਪਰ ਵਧਦੇ ਰੇਟਾਂ ਨੇ ਇਸ ਦੀ ਵੀ ਸਬਜੀ ਤੋਂ ਦੂਰੀ ਬਣਾ ਦਿੱਤੀ ਹੈ
ਸਬਜੀਆਂ ਦੇ ਥੋਕ ਅਤੇ ਰਿਟੇਲ ਭਾਅ
ਸਬਜੀ ਥੋਕ ਰਿਟੇਲ
ਆਲੂ 20 25
ਪਿਆਜ 95 100
ਗਾਜਰ 17 20
ਮਟਰ 23 30
ਬੰਦਗੋਭੀ 15 20
ਫੁੱਲਗੋਭੀ 15 20
ਲਸਣ 180 200
ਸ਼ਿਮਲਾ ਮਿਰਚ 27 35
ਮਿਰਚ 23 30
ਅਰਬੀ 50 60
ਭਿੰਡੀ 55 60
ਹਰਾ ਪਿਆਜ 42 50
ਮੂਲੀ 5 10
ਪਾਲਕ 8 10
ਮੇਥੀ 8 10
ਸ਼ਕਰਚੰਗੀ 22 30
ਖੀਰਾ 32 40
ਤੋਰੀ 40 50
ਲੋਕੀ 20 30
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।