ਮੋਗਾ ਦੇ ਪਿੰਡ ਮਾੜੀ ਮੁਸਤਫ਼ਾ ’ਚ ਚੱਲੀ ਗੋਲੀ, ਇਕ ਵਿਅਕਤੀ ਦੀ ਮੌਤ

moga

ਮੋਗਾ ਦੇ ਪਿੰਡ ਮਾੜੀ ਮੁਸਤਫ਼ਾ ’ਚ ਚੱਲੀ ਗੋਲੀ, ਇਕ ਵਿਅਕਤੀ ਦੀ ਮੌਤ

(ਵਿੱਕੀ ਕੁਮਾਰ) ਮੋਗਾ । ਮੋਗਾ ਦੇ ਪਿੰਡ ਮਾੜੀ ਮੁਸਤਫ਼ਾ (Mari Mustafa) ‘ਚ ਅਣਪਛਾਤੇ ਵਿਅਕਤੀਆਂ ਵੱਲੋਂ ਫਾਇਰਿੰਗ ਕਰਨ ਦੀ ਖ਼ਬਰ ਮਿਲੀ ਹੈ। ਇਸ ਫਾਇਰਿੰਗ ਵਿਚ ਮੋਟਰਸਾਈਕਲ ਸਵਾਰ 31 ਸਾਲਾਂ ਇਕ ਨੌਜਵਾਨ ਜਿਸ ਦਾ ਨਾਮ ਪੇਂਟਾ ਬਰਾੜ ਦੱਸਿਆ ਜਾ ਰਿਹਾ ਹੈ ਜੋ ਕਿ ਇੱਥੋਂ ਦੇ ਪੰਚਾਇਤ ਮੈਂਬਰ ਦਾ ਭਰਾ ਦੱਸਿਆ ਜਾ ਰਿਹਾ ਹੈ ਦੀ ਮੌਕੇ ’ਤੇ ਮੌਤ ਹੋ ਗਈ ਹੈ ਤੇ ਇਕ ਨੌਜਵਾਨ ਦੇ ਗੋਲੀ ਵੱਜਣ ਕਾਰਨ ਜਖ਼ਮੀ ਹੋ ਗਿਆ ਹੈ ਜਿਸਨੂੰ ਬਾਘਾ ਪੁਰਾਣਾ ਦੇ ਹਸਪਤਾਲ ਵਿੱਚ ਜੇਰੇ ਇਲਾਜ ਲਈ ਭੇਜ ਦਿੱਤਾ ਗਿਆ ਹੈ। ਇਸ ਮੌਕੇ ਮੋਗਾ ਦੇ ਕਾਫ਼ੀ ਪੁਲਿਸ ਅਧਿਕਾਰੀ ਪੁੱਜ ਗਏ ਹਨ। ਮੌਕੇ ’ਤੇ ਪੁੱਜੇ ਬਾਘਾਪੁਰਾਣਾ ਦੇ ਡੀਐੱਸਪਪੀ ਸਮਸ਼ੇਰ ਸਿੰਘ ਸ਼ੇਰਗਿੱਲ ਨੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ। ਇਕੱਤਰ ਕੀਤੀ ਜਾਣਕਾਰੀ ‘ਚ ਪਤਾ ਲੱਗਾ ਹੈ ਕਿ ਇਹ ਫਾਇਰਿੰਗ ਗੈਂਗਵਾਰ ਦੌਰਾਨ ਹੋਈ ਹੈ।

ਜ਼ਿਕਰਯੋਗ ਹੈ ਕਿ ਪਿੰਡ ਮਾੜੀ ਮੁਸਤਫ਼ਾ ਵਿਚ ਹਾਦਸੇ ਵਾਲੀ ਥਾਂ ਤੋਂ ਕੁੱਝ ਦੂਰੀ ਤੇ ਸਾਲਾਨਾ ਮੇਲਾ ਵੀ ਚੱਲ ਰਿਹਾ ਸੀ। ਇਸ ਦੌਰਾਨ ਕਬੱਡੀ ਟੂਰਨਾਮੈਂਟ ਵਾਲੀ ਥਾਂ ਤੋਂ ਕੁਝ ਹੀ ਦੂਰੀ ‘ਤੇ ਫਾਇਰਿੰਗ ਦੌਰਾਨ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਜਿਸ ਉਪਰੰਤ ਪੁਲਿਸ ਵੱਲੋਂ ਸਾਰੇ ਪਿੰਡ ਦੀ ਨਾਕਾ ਬੰਦੀ ਕਰ ਕੇ ਅਗਲੇਰੀ ਛਾਣਬੀਣ ਕੀਤੀ ਜਾ ਰਹੀ ਹੈ ਤੇ ਵੱਡੇ ਪੱਧਰ ਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here