ਦੋ ਪਿਸਟਲ ਤੇ ਦੋ ਰੌਂਦ ਸਮੇਤ ਇੱਕ ਵਿਅਕਤੀ ਕਾਬੂ
(ਗੁਰਤੇਜ ਜੋਸ਼ੀ) ਮਾਲੇਰਕੋਟਲਾ। ਮਲੇਰਕੋਟਲਾ ਜ਼ਿਲ੍ਹਾ ਸੀਆਈਏ ਸਟਾਫ਼ ਮਾਹੇਰਾਣਾ ਦੀ ਟੀਮ ਨੇ ਇੱਕ ਵਿਅਕਤੀ ਪਾਸੋਂ 2 ਪਿਸਟਲ ਅਤੇ ਦੋ ਜਿੰਦਾ ਰੌਂਦ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ ਜਿਸ ਦੀ ਪਹਿਚਾਣ ਮੁਨੀਸ਼ ਕੁਮਾਰ ਪੁੱਤਰ ਹਰਿੰਦਰ ਸਿੰਘ ਵਾਸੀ ਪਿਪਾਲਾ ਥਾਣਾ ਔਰੰਗਾਬਾਦ ਤਹਿ ਬੁਲੰਦ ਸ਼ਹਿਰ ਉੱਤਰ ਪ੍ਰਦੇਸ਼ ਵਜੋਂ ਹੋਈ ਹੈ ਜਿਸ ਨੂੰ ਪੁਲਿਸ ਨੇ ਮੌਕੇ ਤੋਂ ਹੀ ਗ੍ਰਿਫਤਾਰ (Arrested) ਕਰ ਲਿਆ। ਸੀਨੀਅਰ ਕਪਤਾਨ ਪੁਲਿਸ ਮਾਲੇਰਕੋਟਲਾ ਦਫ਼ਤਰ ਵਿੱਚ ਰੱਖੀ ਪਰੈਸ ਕਾਨਫਰੰਸ ਦੌਰਾਨ ਰਣਜੀਤ ਸਿੰਘ ਡੀਐਸਪੀ (ਡੀ) ਮਾਲੇਰਕੋਟਲਾ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸ਼ਰਾਰਤੀ ਅਨਸਰਾਂ ਅਤੇ ਗੈਰ ਕਾਨੂੰਨੀ ਕੰਮ ਕਰਨ ਵਾਲਿਆਂ ਖ਼ਿਲਾਫ਼ ਵਿੱਢੀ ਮੁਹਿੰਮ ਉਸ ਵੇਲੇ ਸਾਰਥਕ ਸਿੱਧ ਹੋਈ ਜਦੋ ਇੰਸਪੈਕਟਰ ਗੁਰਪ੍ਰੀਤ ਸਿੰਘ ਭਿੰਡਰ ਇੰਚਾਰਜ ਸੀਆਈਏ ਸਟਾਫ਼ ਦੀ ਟੀਮ ਵੱਲੋਂ ਕੋਰਟ ਕੰਪਲੈਕਸ ਨੂੰ ਜਾਂਦੇ ਰਸਤੇ ’ਤੇ ਨਾਕਾ ਲਾਇਆ ਹੋਇਆ ਸੀ ਤਾਂ ਮੁਲਜ਼ਮ ਮੁਨੀਸ਼ ਕੁਮਾਰ ਪੁੱਤਰ ਹਰਿੰਦਰ ਸਿੰਘ ਵਾਸੀ ਪਿਪਾਲਾ ਥਾਣਾ ਔਰੰਗਾਬਾਦ ਤਹਿ ਬੁਲੰਦ ਸ਼ਹਿਰ ਉੱਤਰ ਪ੍ਰਦੇਸ਼ ਆਪਣੇ ਗਲ ਵਿੱਚ ਝੋਲਾ ਕੱਪੜਾ ਪਾ ਕੇ ਮੋਟਰਸਾਈਕਲ ਨੰਬਰ ਪੀਬੀ-11ਏਜੈਡ-7259 ਆ ਰਿਹਾ ਸੀ। ਜਿਸ ਨੂੰ ਸ਼ੱਕ ਪੈਣ ’ਤੇ ਚੈੱਕ ਕੀਤਾ ਤਾਂ ਉਸ ਕੋਲੋਂ ਨਜਾਇਜ਼ ਇੱਕ ਪਿਸਟਲ 30 ਬੋਰ, ਇੱਕ ਪਿਸਟਲ 32 ਬੋਰ, 2 ਰੌਂਦ ਜਿੰਦਾ 32 ਬੋਰ ਬਰਾਮਦ ਹੋਏ। ਜਿਨ੍ਹਾਂ ਨੂੰ ਰੱਖਣ ਸਬੰਧੀ ਮੁਲਜ਼ਮ ਕੋਲ ਕੋਈ ਲਾਇਸੰਸ ਨਹੀਂ ਸੀ। ਮੁਲਜ਼ਮ ਮੁਨੀਸ਼ ਕੁਮਾਰ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ।
ਮਨੀਸ਼ ਕੁਮਾਰ, ਪੀਪੀਐੱਸ ਕਪਤਾਨ ਪੁਲਿਸ (ਇਨਵੈਸਟੀਗੇਸਨ) ਮਾਲੇਰਕੋਟਲਾ ਅਤੇ ਸੌਰਭ ਜਿੰਦਲ ਪੀ.ਪੀ.ਐਸ ਉਪ ਕਪਤਾਨ ਪੁਲਿਸ (ਇਨਵੈਸਟੀਗੇਸਨ) ਦੀ ਅਗਵਾਈ ਥਾਣੇਦਾਰ ਗੁਰਮੀਤ ਸਿੰਘ ਇੰਚਾਰਜ ਪੀਓ ਅਤੇ ਸਟਾਫ਼ ਵੱਲੋਂ ਭਗੌੜਾ ਕਰਾਰ ਦਿੱਤੇ ਵਿਅਕਤੀਆਂ ਨੂੰ ਫੜਨ ਲਈ ਇੱਕ ਵਿਸ਼ੇਸ ਮੁਹਿੰਮ ਚਲਾਈ ਹੋਈ, ਜਿਸ ਦੇ ਤਹਿਤ ਥਾਣਾ ਸਿਟੀ-2 ਮਾਲੇਰਕੋਟਲਾ ਵਿਖੇ ਫਿਰੋਜ ਆਲਮ ਖਾਂ ਪੁੱਤਰ ਸ਼ੇਰ ਆਲਮ ਖਾਂ ਵਾਸੀ ਮੁਹੱਲਾ ਸੇਖਾ ਵਾਲਾ ਮਾਲੇਰਕੋਟਲਾ, ਹਾਕਮ ਅਲੀ ਪੁੱਤਰ ਸਬਾਨ ਅਲੀ ਵਾਸੀ ਭੇਡਪੁਰ ਥਾਣਾ ਭਗਵਾਨਪੁਰ ਜ਼ਿਲ੍ਹਾ ਹਰੀਦੁਆਰ (ਉਤਰਾਖੰਡ) ਤੇ ਮੁਹੰਮਦ ਅਜ਼ਾਦ ਉਰਫ ਸਹਿਜਾਦ ਪੁੱਤਰ ਸ਼ੌਕਤ ਅਲੀ ਵਾਸੀ ਬਹੇੜੀ ਥਾਣਾ ਰੁਹਾਣਾ ਜ਼ਿਲ੍ਹਾ ਮੁਜੱਫਰ ਨਗਰ (ਯੂ.ਪੀ) ਦੇ ਖ਼ਿਲਾਫ਼ ਮਾਮਲਾ ਦਰਜ ਹੋਇਆ ਸੀ, ਜਿਨ੍ਹਾਂ ਪਾਸੋਂ 200 ਸ਼ੀਸ਼ੀਆਂ ਨਸ਼ੀਲੀਆਂ ਬਰਾਮਦ ਕਰਵਾਈਆਂ ਗਈਆਂ ਸਨ। ਇਸ ਮੁਕੱਦਮੇ ’ਚ ਅਡੀਸ਼ਨਲ ਸੈਸ਼ਨ ਜੱਜ ਸੰਗਰੂਰ ਵੱਲੋਂ ਉੱਕਤ ਮੁਲਜ਼ਮਾਂ ਨੂੰ 12 ਅਗਸਤ 2016 ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਪੀ.ਓ ਸਟਾਫ ਵੱਲੋਂ ਭਗੌੜਿਆ ਨੂੰ ਗਿ੍ਰਫ਼ਤਾਰ ਕਰਨ ਲਈ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਹੁਣ ਤੱਕ 15 ਭਗੌੜਿਆਂ ਨੂੰ ਗਿ੍ਰਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਹੋਰ ਭਗੌੜਿਆਂ ਨੂੰ ਗਿਫਤਾਰ ਕਰਨ ਸਬੰਧੀ ਖੂਫੀਆ ਵਿਅਕਤੀ ਲਾਏ ਗਏ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ