ਵੈਲਡਿੰਗ ਕਰਦੇ ਸਮੇਂ ਤੇਲ ਵਾਲੀ ਟੈਂਕੀ ਫ਼ੱਟਣ ਨਾਲ ਵਿਅਕਤੀ ਦੀ ਮੌਤ

Tractor Tank Blast

(ਵਿਜੈ ਹਾਂਡਾ) ਗੁਰੂਹਰਸਹਾਏ। ਗੁਰੂਹਰਸਹਾਏ ਦੇ ਕੁਟੀ ਮੋੜ ਵਿਖੇ ਤੇਲ ਵਾਲੀ ਟੈਂਕੀ ਫ਼ੱਟਣ ਨਾਲ ਇਕ ਵਿਅਕਤੀ ਦੀ ਮੌਕੇ ’ਤੇ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਈ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਕੁਟੀ ਮੋੜ ’ਤੇ ਖੇਤੀਬਾੜੀ ਦੇ ਸੰਦ ਬਣਾਉਣ ਵਾਲੇ ਮਿਸਤਰੀ ਤੇਲ ਵਾਲੀ ਟੈਂਕੀ ਨੂੰ ਵੈਲਡਿੰਗ ਕਰ ਰਿਹਾ ਸੀ ਤਾਂ ਟੈਂਕੀ ਵਿਚ ਗੈਸ ਬਣਨ ਨਾਲ ਟੈਂਕੀ ਫੱਟ ਗਈ ਜਿਸ ਨਾਲ ਵੈਲਡਿੰਗ ਕਰ ਰਹੇ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ । ਮ੍ਰਿਤਕ ਦੀ ਪਛਾਣ ਸ਼ਿੰਦਰ ਸਿੰਘ(55) ਪੁੱਤਰ ਨਿਰੰਜਨ ਸਿੰਘ ਵਾਸੀ ਕੁਟੀ ਮੋੜ ਗੁਰੂਹਰਸਹਾਏ ਵਜੋਂ ਹੋਈ ਹੈ।

ਇਹ ਵੀ ਪੜ੍ਹੋ : ਪਟਿਆਲਾ ਪੁਲਿਸ ਵੱਲੋਂ ਇੱਕ ਵਿਅਕਤੀ ਅਫੀਮ ਸਮੇਤ ਗ੍ਰਿਫਤਾਰ 

LEAVE A REPLY

Please enter your comment!
Please enter your name here