ਮਿੱਟੀ ਦੀ ਢਿੱਗ ਥੱਲੇ ਆਉਣ ਨਾਲ ਦੋ ਸਕੇ ਭਰਾਵਾਂ ’ਚੋਂ ਇੱਕ ਦੀ ਮੌਤ, ਦੂਜਾ ਗੰਭੀਰ

Sunam News
ਸੁਨਾਮ: ਘਟਨਾ ਸਥਾਨ ’ਤੇ ਇਕੱਤਰ ਹੋਏ ਲੋਕ। ਤਸਵੀਰ : ਸੁਨਾਮ

(ਕਰਮ ਥਿੰਦ) ਸੁਨਾਮ ਊਧਮ ਸਿੰਘ ਵਾਲਾ। ਅੱਜ ਸੁਨਾਮ ਬਲਾਕ ਦੇ ਪਿੰਡ ਚੱਠਾ ਨਨਹੇੜਾ ਵਿਖੇ ਮਜ਼ਦੂਰੀ ਦਾ ਕੰਮ ਕਰਦੇ ਦੋ ਮਜ਼ਦੂਰਾਂ ਦੀ ਮਿੱਟੀ ਦੀ ਢਿਗ ਥੱਲੇ ਆਉਣ ਕਾਰਨ ਇੱਕ ਦੀ ਮੌਤ ਹੋ ਗਈ ਜਦੋਂਕਿ ਦੂਜਾ ਗੰਭੀਰ ਦੱਸਿਆ ਜਾ ਰਿਹਾ ਹੈ। ਇਹ ਘਟਨਾ ਹੁੰਦੇ ਸਾਰ ਪਿੰਡ ਅਤੇ ਆਸ ਪਾਸ ਦੇ ਇਲਾਕੇ ਤੋਂ ਵੱਡੀ ਗਿਣਤੀ ਦੇ ਵਿੱਚ ਲੋਕ ਇਕੱਤਰ ਹੋ ਗਏ। ਮੌਕੇ ’ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਹੋਇਆ ਸੀ ਅਤੇ ਐਂਬੂਲੈਂਸ ਵੀ ਮੌਜੂਦ ਸੀ। Sunam News

ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 5ਵੀਂ, 8ਵੀਂ, 10ਵੀਂ ਅਤੇ 12 ਜਮਾਤ ਦੀ ਡੇਟਸ਼ੀਟ ਜਾਰੀ

ਇਸ ਸਬੰਧੀ ਪਿੰਡ ਚੱਠਾ ਨਨਹੇੜਾ ਦੇ ਗਗਨਦੀਪ ਸਿੰਘ ਅਤੇ ਹੋਰਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਸਰਕਾਰੀ ਟੋਭੇ ਦਾ ਕੰਮ ਚੱਲ ਰਿਹਾ ਸੀ ਅਤੇ ਠੇਕੇਦਾਰ ਵੱਲੋਂ ਕੰਮ ਲਈ ਮਜ਼ਦੂਰ ਲਾਏ ਹੋਏ ਸਨ। ਕੰਮ ਕਰਦੇ ਸਮੇਂ ਮਿੱਟੀ ਦੀ ਢਿੱਗ ਦੋ ਮਜ਼ਦੂਰਾਂ ਦੇ ਉੱਪਰ ਡਿੱਗ ਗਈ ਅਤੇ ਇਹ ਦੋਵੇਂ ਮਜ਼ਦੂਰ 15-20 ਫੁੱਟ ਮਿੱਟੀ ਦੇ ਥੱਲੇ ਦੱਬ ਗਏ ਅਤੇ ਪੂਰੀ ਮਸੱਕਤ ਨਾਲ ਇਹਨਾਂ ਨੂੰ ਜਦੋਂ ਮਿੱਟੀ ਤੋਂ ਬਾਹਰ ਕੱਢਿਆ ਗਿਆ ਤਾ ਇਨ੍ਹਾਂ ਦੋਵਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਅਤੇ ਦੂਸਰਾ ਗੰਭੀਰ ਹੈ ਜਿਸ ਨੂੰ ਪਟਿਆਲਾ ਵਿਖੇ ਇਲਾਜ ਲਈ ਭੇਜਿਆ ਗਿਆ ਹੈ। Sunam News

ਉਹਨਾਂ ਦੱਸਿਆ ਕਿ ਇਹ ਦੋਵੇਂ ਮਜ਼ਦੂਰ ਸਕੇ ਭਰਾ ਸਨ ਅਤੇ ਇਹ ਪਿੰਡ ਰਾਮਗੜ੍ਹ ਜਵੰਧੇ ਦੇ ਰਹਿਣ ਵਾਲੇ ਸਨ। ਉਹਨਾਂ ਦੱਸਿਆ ਕਿ ਮਜ਼ਦੂਰਾਂ ਦੀ ਉਮਰ ਕਰੀਬ 28-30 ਸਾਲ ਸੀ ਇਸ ਹਾਦਸੇ ਤੋਂ ਬਾਅਦ ਦੋਵਾਂ ਪਿੰਡਾਂ ਤੋਂ ਇਲਾਵਾ ਇਲਾਕੇ ਵਿੱਚ ਸੋਗ ਦੀ ਲਹਿਰ ਹੈ।

 

LEAVE A REPLY

Please enter your comment!
Please enter your name here