ਪੈਟਰੋਲ ਪੰਪ ਦੇ ਮੈਨੇਜਰ ’ਤੇ ਤੇਜ਼ ਤਰਾਰ ਹਥਿਆਰਾਂ ਨਾਲ ਕੀਤਾ ਸੀ ਹਮਲਾ
ਸ੍ਰੀ ਮੁਕਤਸਰ ਸਾਹਿਬ (ਰਾਜ ਕੁਮਾਰ)। ਜ਼ਿਲ੍ਹਾ ਪੁਲਿਸ ਕਪਤਾਨ ਹਰਮਨਬੀਰ ਸਿੰਘ ਗਿੱਲ ਸ੍ਰੀ ਮੁਕਤਸਰ ਸਾਹਿਬ ਵੱਲੋਂ ਕਰਾਇਮ ਕਰਨ ਵਾਲੇ ਮਾੜੇ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਥਾਣਾ ਲੱਖੇਵਾਲੀ ਪੁਲਿਸ ਵਲੋਂ ਪਿਛਲੇ ਦਿਨੀਂ ਫਿਲਿੰਗ ਸਟੇਸ਼ਨ (ਪੈਟਰੋਲ ਪੰਪ) ਲੱਖੇਵਾਲੀ ਵਿਖੇ ਹੋਈ 03 ਲੱਖ ਰੁਪਏ ਦੀ ਡਕੈਤੀ ਕਰਨ ਵਾਲੇ 5 ਮੁਲਜ਼ਮਾਂ ਨੂੰ ਟਰੇਸ ਕਰਕੇ 1 ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ । (Petrol Pump)
ਇਹ ਵੀ ਪੜ੍ਹੋ : RBI New Guidelines : ਜ਼ਰੂਰੀ ਸੂਚਨਾ ! 2000 ਦੇ ਨੋਟ ਜਮ੍ਹਾਂ ਕਰਵਾਉਣ ਵਾਲੇ ਧਿਆਨ ਦੇਣ…
ਐਸ ਐਸ ਪੀ ਹਰਮਨਬੀਰ ਸਿੰਘ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 03.05.2023 ਨੂੰ ਜਸਕਰਨ ਸਿੰਘ ਪੁੱਤਰ ਅੰਗਰੇਜ਼ ਸਿੰਘ ਵਾਸੀ ਲਖਵਾਲੀ ਨੇ ਬਿਆਨ ਦਿੱਤਾ ਕਿ ਮੇਰੇ ਫਿਲਿੰਗ ਸਟੇਸ਼ਨ (ਪੈਟਰੋਲ ਪੰਪ) ਜੋ ਨੰਦਗੜ ਰੋਡ ਲੱਖੇਵਾਲੀ ਵਿਖੇ ਹੈ ਅਤੇ ਮਿਤੀ 02/05/2023 ਨੂੰ ਤਕਰੀਬਨ ਰਾਤ 09 ਵਜੇ ਪੈਟਰੋਲ ਪੰਪ ’ਤੇ 2 ਮੋਟਸਾਇਕਲਾਂ ’ਤੇ ਨੌਜਵਾਨ ਆਏ ਜਿੰਨ੍ਹਾ ਦੇ ਮੂੰਹ ਬੰਨ੍ਹੇ ਹੋਏ ਸਨ ਉਨਾਂ ਦੇ ਹੱਥਾਂ ’ਚ ਤੇਜ਼ ਹਥਿਆਰਾਂ, ਬੇਸਬਾਲ, ਰਾਡ ਸਨ ਜਿਨ੍ਹਾਂ ਨੇ ਪੰਪ ਦੇ ਮੈਨੇਜਰ ’ਤੇ ਹਮਲਾ ਕਰਕੇ ਬੁਰੀ ਤਰ੍ਹਂ ਕੁੱਟਮਾਰ ਕਰਕੇ 03 ਲੱਖ ਰੁਪਏ ਖੋਹ ਕੇ ਫਰਾਰ ਹੋ ਗਏ। ਜਿਸ ’ਤੇ ਪੁਲਿਸ ਵੱਲੋਂ ਮੁਕੱਦਮਾ ਨੰਬਰ 20 ਮਿਤੀ 03.05.2023 ਅਧੀ 395,397 506 ਤਹਿਤ ਥਾਣਾ ਲੱਖੋਵਾਲੀ ਵਿਖੇ ਦਰਜ਼ ਰਜਿਸਟਰ ਕਰਕੇ ਤਫਤੀਸ਼ ਸ਼ੁਰੂ ਕੀਤੀ ਗਈ। (Petrol Pump)
ਤਫਤੀਸ਼ ਦੌਰਾਨ ਇੰਚਾਰਜ ਸੀ.ਆਈ.ਏ ਸਟਾਫ ਕਰਮਜੀਤ ਸਿੰਘ, ਐਸ.ਆਈ ਰਮਨ ਕੁਮਾਰ ਐਸ.ਐਚ.ਓ ਥਾਣਾ ਲੱਖੇਵਾਲੀ, ਗੁਰਮੀਤ ਸਿੰਘ ਇੰ: ਸਪੈਸ਼ਲ ਸਟਾਫ ਅਤੇ ਐਸ.ਆਈ ਰਾਵਿੰਦਰ ਕੌਰ ਇੰਚਾਰਜ ਟਕਲੀਕਲ ਸੈੱਲ ਅਤੇ ਪੁਲਿਸ ਪਾਰਟੀ ਵੱਲੋਂ ਸੀ.ਸੀ.ਟੀ.ਵੀ ਕੈਮਰਿਆਂ, ਟੈਕਨੀਕਲ ਅਤੇ ਖੁਫ਼ੀਆ ਸੋਰਸਾਂ ਦੀ ਮੱਦਦ ਨਾਲ ਉਕਤ ਵਾਰਦਤ ਨੂੰ ਟਰੇਸ ਕਰਦਿਆਂ ਇਸ ਵਿੱਚ ਮੁਲਜ਼ਮ ਪ੍ਰਿੰਸਪਾਲ ਉਰਫ ਪ੍ਰਿੰਸ ਪੁੱਤਰ ਜਸਵੰਤ ਸਿੰਘ ਵਾਸੀ ਲੱਖੇਵਾਲੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਨੇ ਮੰਨਿਆ ਹੈ ਕਿ ਮੈਂ ਆਪਣੇ ਸਾਥੀਆਂ 1. ਪਰਮਜੀਤ ਸਿੰਘ ਉਰਫ ਬਾਬਾ ਪੁੱਤਰ ਗੁਰਜੰਟ ਸਿੰਘ ਵਾਸੀ ਲੱਖੇਵਾਲੀ, (12 ਜਤਿੰਦਰ ਸਿੰਘ ਉਰਫ ਜਤਿੰਦਰੀ ਪੁੱਤਰ ਸ਼ੇਰ ਸਿੰਘ ਵਾਸੀ ਗੁਰੂਹਰਸਹਾਏ, 3 ਮੋਹਰ ਸਿੰਘ ਉਰਫ ਗੁਰਵਿੰਦਰ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਫਿਰੋਜ਼ਪੁਰ ਕੱਟ ਅਤੇ 04 ਗੁਰਜੰਟ ਸਿੰਘ ਉਰਫ ਜਸ਼ਨ ਪੁੱਤਰ ਬਲਬੀਰ ਸਿੰਘ ਵਾਸੀ ਲੇਖ ਕੇ ਬਹਿਰਾਮ ਨਾਲ ਮਿਲ ਵਾਰਦਾਤ ਨੂੰ ਅੰਜਾਮ ਦਿੱਤਾ ਸੀ।
ਵਾਰਦਾਤ ਦੌਰਾਨ ਵਰਤਿਆ ਮੋਟਰਸਾਇਕਲ ਬਰਾਮਦ (Petrol Pump)
ਮੁਲਜ਼ਮ ਪ੍ਰਿੰਸਪਾਲ ਨੇ ਪੁੱਛਗਿੱਛ ਦੌਰਾਨ ਇਕ ਮੋਟਰਸਾਇਕਲ ਬਰਾਮਦ ਹੋਇਆ ਜੋ ਕੇ ਉਸ ਨੇ ਵਾਰਦਾਤ ਵਿਚ ਵਰਤਿਆ ਸੀ ਉਹਨਾਂ ਨੇ ਵਾਰਦਾਤ ਸਮੇਂ ਵਰਤੀ ਇਕ ਦੇਸੀ ਪਿਸਤੌਲ ਦੀ ਵਰਤੋਂ ਕੀਤੀ ਗਈ ਸੀ ਜਿਸ ’ਤੇ ਮੁਕੱਦਮਾ ਜ਼ੁਰਮ 25/54/59 ਆਰਮ ਐਕਟ ਅਤੇ 120 ਬੀ ਆਈ.ਪੀ.ਸੀ ਦਾ ਵਾਧਾ ਕੀਤਾ ਗਿਆ ਹੈ ਅਤੇ ਇਸ ਦੇ ਬਾਕੀ ਸਾਥੀਆਂ ਦੀ ਗ੍ਰਿਫਤਾਰੀ ਸਬੰਧੀ ਰੇਡ ਕਰਕੇ ਕਾਬੂ ਕੀਤਾ ਜਾਵੇਗਾ। ਦੋਸ਼ੀ ਪ੍ਰਿੰਸਪਾਲ ਉਰਫ ਪ੍ਰਿੰਸ ’ਤੇ ਪਹਿਲਾ ਵੀ ਦਰਜ ਮੁਕੱਦਮੇ ਮੁਕੱਦਮਾ ਨੰਬਰ 38 ਮਿਤੀ 09/03/2021 ਅੱਧ 379 ਬੀ, 341, 120 ਬੀ ਥਾਣਾ ਧਰਮਕੋਟ ਮੋਗਾ ਤੋਂ 22000 ਰੁਪਏ ਦੀ ਕਿਸ਼ਤਾਂ ਇਕੱਠੀਆਂ ਕਰਨ ਵਾਲੇ ਤੋਂ ਲੁੱਟ ਕੀਤੀ।
ਮੁਕਦਮਾ ਨੰਬਰ 59 ਮਿਤੀ 26.06.2021 ਅਧ 399, 402 ਵਾਧਾ ਜੁਰਮ 379,411 ਹਿੰਦੀ ਰਪਟ ਨੰਬਰ 26 ਮਿਤੀ 21/09/2021 ਥਾਣਾ ਥਾਣਾ ਲੱਖੋ ਕੇ ਬਹਿਰਾਮ ਫਿਰੋਜ਼ਪੁਰ ਤੋਂ ਪੈਟਰੋਲ ਪੰਪ 44000 ਰੁਪਏ ਦੀ ਲੁੱਟ ਕੀਤੀ ਗਈ ਮੁਕੱਦਮਾ ਨੰਬਰ 33 ਮਿਤੀ 11/02/2021 ਅੱਧ 394,452, 25 ਅਸਲਾ ਐਕਟ ਥਾਣਾ ਸਿਟੀ ਕਪੂਰਥਲਾ ਤੋਂ ਇੱਕ ਫਾਇਨਾਸਰ ਪਾਸੋਂ 5 ਲੱਖ 80 ਹਜ਼ਾਰ ਰੁਪਏ ਦੀ ਲੁੱਟ ਕੀਤੀ ਗਈ। ਮੁਕੱਦਮਾ ਨੰਬਰ 77 ਮਿਤੀ 16/05/2023 ਅ/ਧ 392,341 ਹਿੰ:ਦ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਵਿੱਚ ਸਿਟੀ ਆੜਤੀਏ ਕੋਲੋਂ ਇੱਕ ਲੱਖ ਰੁਪਏ ਤੋਂ ਜਿਆਦਾ ਦੀ ਖੋਹ ਕੀਤੀ ਗਈ। ਇਸ ਸਬੰਧੀ ਵੱਖ-ਵੱਖ ਥਾਣਿਆਂ ਵਿੱਚ ਪ੍ਰਿੰਸ ਅਤੇ ਇਸ ਦੇ ਸਾਥੀਆਂ ਦੇ ਖਿਲਾਫ ਵੱਖ ਵੱਖ ਪਰਚੇ ਦਰਜ ਰਜਿਸਟਰ ਕੀਤੇ ਗਏ ਹਨ ਜਿਸ ਨੇ ਮੰਨਿਆ ਹੈ ਕਿ ਉਹ ਇਨ੍ਹਾਂ ਮੁਕੱਦਮਿਆਂ ਵਿਚੋਂ ਭਗੌੜਾ ਚੱਲਿਆ ਆ ਰਿਹਾ ਹੈ। ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮ ਪ੍ਰਿੰਸਪਾਲ ਉਰਫ ਪ੍ਰਿੰਸ ਵੱਲੋਂ ਪਹਿਲਾਂ ਵੀ ਸਾਥੀਆਂ ਨਾਲ ਮਿਲ ਕੇ ਵਾਰਦਾਤਾਂ ਕੀਤੀਆਂ ਹਨ।