ਸਾਡੇ ਨਾਲ ਸ਼ਾਮਲ

Follow us

11.7 C
Chandigarh
Sunday, February 8, 2026
More
    Home Breaking News ਬਾਰਾਮੂਲਾ ਮੁਕਾ...

    ਬਾਰਾਮੂਲਾ ਮੁਕਾਬਲੇ ਵਿੱਚ ਇਕ ਹੋਰ ਅੱਤਵਾਦੀ ਮਾਰਿਆ ਗਿਆ

    Baramulla Encounter Sachkahoon

    ਬਾਰਾਮੂਲਾ ਮੁਕਾਬਲੇ ਵਿੱਚ ਇਕ ਹੋਰ ਅੱਤਵਾਦੀ ਮਾਰਿਆ ਗਿਆ

    ਸ੍ਰੀਨਗਰ (ਏਜੰਸੀ)। ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲੇ ‘ਚ ਸੁਰੱਖਿਆ ਬਲਾਂ ਵੱਲੋਂ ਜਾਰੀ ਮੁਹਿੰਮ ਦੌਰਾਨ ਇਕ ਹੋਰ ਅੱਤਵਾਦੀ ਮਾਰਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਖੇਤਰ ਵਿੱਚ ਹੁਣ ਤੱਕ ਚਾਰ ਅੱਤਵਾਦੀ ਮਾਰੇ ਜਾ ਚੁੱਕੇ ਹਨ। ਬਾਰਾਮੂਲਾ ਦੇ ਮਾਲਵਾਨ ਪਿੰਡ ‘ਚ ਵੀਰਵਾਰ ਤੜਕੇ ਮੁੱਠਭੇੜ ਸ਼ੁਰੂ ਹੋਈ ਅਤੇ ਆਪਰੇਸ਼ਨ ਅਜੇ ਵੀ ਜਾਰੀ ਹੈ। ਵੀਰਵਾਰ ਨੂੰ ਹੋਏ ਮੁਕਾਬਲੇ ‘ਚ ਲਸ਼ਕਰ-ਏ-ਤੋਇਬਾ ਦੇ ਚੋਟੀ ਦੇ ਅੱਤਵਾਦੀ ਯੂਸਫ ਕਾਂਤਰੂ ਸਮੇਤ ਤਿੰਨ ਅੱਤਵਾਦੀ ਮਾਰੇ ਗਏ। ਇਸ ਦੌਰਾਨ ਇੱਕ ਅਧਿਕਾਰੀ ਅਤੇ ਇੱਕ ਪੁਲਿਸ ਮੁਲਾਜ਼ਮ ਸਮੇਤ ਚਾਰ ਜਵਾਨ ਵੀ ਜ਼ਖ਼ਮੀ ਹੋ ਗਏ। ਪੁਲਿਸ ਨੇ ਟਵੀਟ ਕਰਕੇ ਘਟਨਾ ਦੀ ਜਾਣਕਾਰੀ ਦਿੱਤੀ। ਪੁਲਿਸ ਨੇ ਟਵੀਟ ਕੀਤਾ, ‘ਬਾਰਾਮੂਲਾ ਮੁਕਾਬਲਾ: ਇੱਕ ਹੋਰ ਅੱਤਵਾਦੀ ਮਾਰਿਆ ਗਿਆ (ਕੁੱਲ ਚਾਰ)। ਮੁਹਿੰਮ ਜਾਰੀ ਹੈ। ਇਸ ਬਾਰੇ ਹੋਰ ਵੇਰਵੇ ਭਵਿੱਖ ਵਿੱਚ ਦਿੱਤੇ ਜਾਣਗੇ। ਇਹ ਮੁਹਿੰਮ ਬਡਗਾਮ ਪੁਲੀਸ ਨੂੰ ਮਿਲੀ ਵਿਸ਼ੇਸ਼ ਸੂਚਨਾ ਦੇ ਆਧਾਰ ’ਤੇ ਪੁਲੀਸ ਅਤੇ ਫੌਜ ਵੱਲੋਂ ਸਾਂਝੇ ਤੌਰ ’ਤੇ ਸ਼ੁਰੂ ਕੀਤੀ ਗਈ ਸੀ। ਪੁਲਿਸ ਨੇ ਦੱਸਿਆ ਕਿ ਘੇਰਾਬੰਦੀ ਵਾਲੇ ਖੇਤਰ ਵਿੱਚ ਇੱਕ ਹੋਰ ਅੱਤਵਾਦੀ ਮੌਜੂਦ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here