ਸਾਡੇ ਨਾਲ ਸ਼ਾਮਲ

Follow us

16.5 C
Chandigarh
Friday, January 23, 2026
More
    Home Breaking News ਸੜਕ ਹਾਦਸੇ &#8...

    ਸੜਕ ਹਾਦਸੇ ‘ਚ ਇੱਕ ਨੌਜਵਾਨ ਦੀ ਮੌਤ, ਇੱਕ ਜਖਮੀ

    One killed, one injured in road accident

    ਸੜਕ ਹਾਦਸੇ ‘ਚ ਇੱਕ ਨੌਜਵਾਨ ਦੀ ਮੌਤ, ਇੱਕ ਜਖਮੀ

    ਤਪਾ (ਸੁਰਿੰਦਰ ਮਿੱਤਲ) ਤਪਾ ਦੇ ਇੱਕ ਨੌਜਵਾਨ ਦੀ ਚੰਡੀਗੜ੍ਹ ਵਿਖੇ ਕਾਰ ਹਾਦਸੇ ‘ਚ ਮੌਤ ਅਤੇ ਇੱਕ ਨੌਜਵਾਨ ਦੇ ਗੰਭੀਰ ਜਖਮੀ ਹੋ ਜਾਣ ਦੀ ਖਬਰ ਨਾਲ ਸਹਿਰ ਅੰਦਰ ਸੋਗ ਦੀ ਲਹਿਰ ਫੈਲ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਸਥਾਨਕ ਮਾਰਵਾੜੀ ਅਸ਼ੋਕ ਕੁਮਾਰ ਸਿੰਗਲਾ ਸ਼ੋਕੀ ਮੁਨੀਮ ਦਾ ਵੱਡਾ ਬੇਟਾ ਭਗਵੰਤ ਸਿੰਗਲਾ ਉਰਫ ਅੰਕੂ ਸਿੰਗਲਾ ਜੋ ਚੰਡੀਗੜ੍ਹ ਵਿਖੇ ਹੀ ਕੰਮ ਕਰਦਾ ਸੀ । ਬੀਤੇ ਦਿਨ ਉਸ ਦਾ ਚਚੇਰਾ ਭਾਈ ਅੰਸ਼ੁਲ ਸਿੰਗਲਾ ਉਸ ਕੋਲ ਕਿਸੇ ਕੰਮ ਲਈ ਚੰਡੀਗੜ੍ਹ ਗਿਆ ਹੋਇਆ ਸੀ।

    ਉਹ ਦੋਵੇਂ ਜਣੇ ਅਪਣੇ  ਦੋ ਹੋਰ ਸਾਥੀਆਂ ਨਾਲ ਰਾਤ ਨੂੰ ਹੋਟਲ ਤੋਂ ਖਾਣਾ  ਖਾ ਕੇ ਵਾਪਿਸ ਕਾਰ ਰਾਹੀਂ ਅਪਣੇ ਫਲੈਟ ਵਿਖੇ  ਵਾਪਿਸ ਆ ਰਹੇ ਸਨ  ਤਾਂ ਇੱਕ ਤੇਜ ਰਫਤਾਰ ਬਸ ਨੇ ਉਨਾਂ ਦੀ ਕਾਰ ਵਿੱਚ ਟੱਕਰ ਮਾਰ ਦਿੱਤੀ ਜਿਸ ਨਾਲ ਭਗੰਵਤ ਦੀ ਮੌਤ ਹੋ ਗਈ ਅਤੇ ਅੰਸ਼ੁਲ ਗੰਭੀਰ ਰੂਪ ਵਿੱੱਚ ਜਖਮੀ ਹੋ ਗਿਆ। ਜੋ ਕਿ ਚੰਡੀਗੜ੍ਹ ਵਿਖੇ ਜੇਰੇ ਇਲਾਜ ਹੈ।

    ਅੱਜ ਲੋਹੜੀ ਦੇ ਤਿਉਹਾਰ ਵਾਲੇ ਦਿਨਸਵੇਰ ਸਾਰ ਹੀ ਇਹ ਖਬਰ ਸੁਣਦਿਆਂ ਸ਼ਹਿਰ ਅੰਦਰ ਸੋਗ ਦਾ ਮਾਹੌਲ ਬਣ ਗਿਆ। ਇਸ ਮੋਕੇ ਪਰਿਵਾਰ ਨਾਲ ਸਹਿਰ ਦੀਆਂ ਸਮਾਜਿਕ, ਵਪਾਰਿਕ ਅਤੇ ਧਾਰਮਿਕ ਸੰਸਥਾਵਾਂ ਨੇ ਗਹਿਰੇ ਦੁੱਖ ਦਾ ਪਗ੍ਰਟਾਵਾ ਕੀਤਾ।  ਇਸ ਮੌਕੋ ਅਗਰਵਾਲ ਸਮੇਂਲਨ ਤਪਾ ਦੇ ਪ੍ਰਧਾਨ ਭੂਸ਼ਨ ਪੜੈਲਾ, ਦੀਪਕ ਗਰਗ ਅਸ਼ੋਕ ਗੁਇਲ, ਜੀਤ ਰਾਈਆ, ਹੈਪੀ ਕਲੱਬ ਦੇ ਪ੍ਰਧਾਨ ਰਾਕੇਸ਼ ਬਾਂਸਲ, ਸਕੱਤਰ ਸੁਰਿੰਦਰ ਮਿੱਤਲ, ਅਸੋਕ ਘੂੜੈਲਾ, ਮਨੀਸ ਲੁਹਾਰਾ, ਹੈਪੀ, ਮੱਖਣ ਲਾਲ,ਹੰਸ ਰਾਜ, ਪ੍ਰੋ ਅਮਰੀਸ ਗਰਗ, ਨਗਰ ਕੌਂਸਲ ਦੇ ਪ੍ਰਧਾਨ ਆਸੂ ਭੂਤ, ਨਗਰ ਕੌਂਸਲਰ ਕਾਲਾ ਭੂਤ, ਵਿਨੋਦ ਬਾਂਸਲ, ਆਦਿ ਹਾਜ਼ਰ ਸਨ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here