ਲੁਧਿਆਣਾ ’ਚ ਰੇਲ ਦੀ ਚਪੇਟ ’ਚ ਆਉਣ ਨਾਲ ਇੱਕ ਦੀ ਮੌਤ, ਇੱਕ ਜਖਮੀ

Train

(ਸੱਚ ਕਹੂੰ ਨਿਊਜ਼) ਲੁਧਿਆਣਾ। ਲੁਧਿਆਣਾ ’ਚ ਇੱਕ ਰੇਲ (Train) ਹਾਦਸੇ ਨੇ ਇੱਕ ਵਿਅਕਤੀ ਦੀ ਜਾਨ ਲੈ ਲਈ। ਜਦੋਂਕਿ ਇਕ ਗੰਭੀਰ ਜਖਮੀ ਹੋ ਗਿਆ। ਇਹ ਘਟਨਾ ਲੁਧਿਆਣਾ ‘ਚ ਫ਼ਿਰੋਜ਼ਪੁਰ ਰੇਲਵੇ ਲਾਈਨ ਅਬਦੁੱਲਾਪੁਰ ਫਾਟਕ ‘ਤੇ 2 ਨੌਜਵਾਨ ਟਰੇਨ ਹੇਠਾ ਆ ਗਏ। ਜਿਸ ‘ਚ ਇਕ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂਕਿ ਦੂਜਾ ਗੰਭੀਰ ਜ਼ਖਮੀ ਹੋ ਗਿਆ। ਘਟਨਾ ਤੋਂ ਬਾਅਦ ਮੌਕੇ ‘ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ, ਜਿਸ ਤੋਂ ਬਾਅਦ ਪੁਲਿਸ ਨੇ ਲੋਕਾਂ ਨੂੰ ਪਾਸੇ ਕਰ ਦਿੱਤਾ। ਰੌਲਾ ਪੈਣ ’ਤੇ ਲੋਕਾਂ ਨੇ ਜਖਮੀ ਨੂੰ ਚੁ੍ੱਕ ਕੇ ਹਸਪਤਾਲ ਪਹੁੰਚਾਇਆ। ਹਾਦਸੇ ਕਾਰਨ ਰੇਲਗੱਡੀ ਕਰੀਬ 45 ਮਿੰਟ ਰੁਕੀ ਰਹੀ। ਲੋਕੋ ਪਾਇਲਟ ਨੇ ਤੁਰੰਤ ਇਸ ਦੀ ਸੂਚਨਾ ਅਧਿਕਾਰੀਆਂ ਨੂੰ ਦਿੱਤੀ। ਜਿਸ ਤੋਂ ਬਾਅਦ ਆਰਪੀਐਫ ਅਤੇ ਜੀਆਰਪੀ ਦੇ ਜਵਾਨ ਮੌਕੇ ‘ਤੇ ਪਹੁੰਚ ਗਏ।

ਹਾਦਸੇ ’ਚ ਮਾਰੇ ਗਏ ਮ੍ਰਿਤਕ ਦੀ ਪਛਾਣ ਰੋਹਿਤ ਕੁਮਾਰ ਵਜੋਂ ਹੋਈ ਹੈ। ਜ਼ਖਮੀ ਦਾ ਨਾਂਅ ਰਵੀ ਸ਼ੰਕਰ ਹੈ।  ਮਾਰੇ ਗਏ ਰੋਹਿਤ ਅਤੇ ਜ਼ਖਮੀ ਰਵੀ ਦੋਵੇਂ ਉੱਤਰ ਪ੍ਰਦੇਸ਼ ਦੇ ਉਨਾਓ ਪਿੰਡ ਦੇ ਰਹਿਣ ਵਾਲੇ ਹਨ। ਉਹ ਲੁਧਿਆਣਾ ਦੀ ਅਬਦੁੱਲਾਪੁਰ ਬਸਤੀ ਵਿੱਚ ਰਹਿੰਦਾ ਸੀ। ਦੋਵੇਂ ਖਾਣਾ ਖਾਣ ਲਈ ਕਮਰੇ ‘ਚ ਜਾ ਰਹੇ ਸਨ ਕਿ ਅਚਾਨਕ ਟਰੇਨ (Train) ਦੀ ਲਪੇਟ ‘ਚ ਆ ਗਏ। ਆਸਪਾਸ ਦੇ ਲੋਕਾਂ ਨੇ ਮ੍ਰਿਤਕ ਦੀ ਪਛਾਣ ਕੀਤੀ ਅਤੇ ਘਟਨਾ ਬਾਰੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here