ਮੁੰਬਈ ’ਚ ਇਮਾਰਤ ਡਿੱਗਣ ਨਾਲ ਇੱਕ ਦੀ ਮੌਤ, 18 ਜ਼ਖ਼ਮੀ

ਮੁੰਬਈ ’ਚ ਇਮਾਰਤ ਡਿੱਗਣ ਨਾਲ ਇੱਕ ਦੀ ਮੌਤ, 18 ਜ਼ਖ਼ਮੀ

ਮੁੰਬਈ (ਏਜੰਸੀ)। ਦੇਸ਼ ਦੀ ਵਿੱਤੀ ਰਾਜਧਾਨੀ ਮੰਨੇ ਜਾਂਦੇ ਮੁੰਬਈ ਦੇ ਉਪਨਗਰ ਸ਼ਾਸਤਰੀ ਨਗਰ ’ਚ ਤਿੰਨ ਮੰਜ਼ਿਲਾ ਇਮਾਰਤ ਦੇ ਡਿੱਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 18 ਹੋਰ ਜ਼ਖਮੀ ਹੋ ਗਏ। ਫਾਇਰ ਸੂਤਰਾਂ ਨੇ ਦੱਸਿਆ ਕਿ ਬਾਂਦਰਾ ਵੈਸਟ ਦੇ ਸ਼ਾਸਤਰੀ ਨਗਰ ’ਚ ਵੀਰਵਾਰ ਸਵੇਰੇ ਕਰੀਬ 1215 ਵਜੇ ਗਰਾਊਂਡ ਪਲੱਸ ਟੂ (ਜੀਪਲੱਸ) ਢਾਂਚਾ ਢਹਿ ਗਿਆ। ਮੁੰਬਈ ਪੁਲਿਸ ਦੇ ਡਿਪਟੀ ਕਮਿਸ਼ਨਰ ਆਫ ਪੁਲਿਸ (ਡੀਸੀਪੀ) ਮੰਜੂਨਾਥ ਸਿੰਗੇ ਨੇ ਦੱਸਿਆ ਕਿ ਇਮਾਰਤ ’ਚ ਰਹਿਣ ਵਾਲੇ ਲੋਕ ਬਿਹਾਰ ਦੇ ਮਜ਼ਦੂਰ ਹਨ। ਜ਼ਖ਼ਮੀਆਂ ਦਾ ਇੱਥੋਂ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਅਤੇ ਉਨ੍ਹਾਂ ਦੀ ਹਾਲਤ ਸਥਿਰ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here