ਇੱਕ ਕਿਲੋ ਅਫੀਮ ਬਰਾਮਦ, ਦੋ ਜਣੇ ਕਾਬੂ

ਇੱਕ ਕਿਲੋ ਅਫੀਮ ਬਰਾਮਦ, ਦੋ ਜਣੇ ਕਾਬੂ

ਅਮਲੋਹ , (ਅਨਿਲ ਲੁਟਾਵਾ)। ਅਮਲੋਹ ਪੁਲਿਸ ਵੱਲੋਂ ਇੱਕ ਕਿਲੋ ਅਫੀਮ ਬਰਾਮਦ ਕਰਦਿਆਂ ਦੋ ਜਣਿਆਂ ਨੂੰ ਕਾਬੂ ਕੀਤਾ ਗਿਆ ਹੈ। ਥਾਣਾ ਮੁੱਖੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਪੁਲਿਸ ਪਾਰਟੀ ਸਮੇਤ ਸਮਸ਼ਪੁਰ ਰੋਡ ਟੀ ਪੁਆਇੰਟ ਅਲਾਦਾਦਪੁਰ ‘ਤੇ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਇਸ ਦੌਰਾਨ ਇਨੋਵਾ ਗੱਡੀ ਰੋਕੀ ਜਿਸ ਵਿੱਚ ਇੱਕ ਔਰਤ ਤੇ ਇੱਕ  ਵਿਅਕਤੀ ਸਵਾਰ ਸੀ ਜਦੋਂ ਉਸ ਦੀ ਤਲਾਸੀ ਲਈ ਤਾਂ ਉਸ ਵਿੱਚੋ ਇੱਕ ਕਿਲੋ ਅਫੀਮ ਬਰਾਮਦ ਹੋਈ।

ਉਕਤ ਦੀ ਪਛਾਣ  ਮੋਹਨ ਸਿੰਘ ਪੁੱਤਰ ਬਲਵੀਰ ਸਿੰਘ ਪਿੰਡ ਆਡਲੂ ਜ਼ਿਲ੍ਹਾ ਲੁਧਿਆਣਾ ਤੇ ਬਲਜਿੰਦਰ ਕੌਰ ਪਤਨੀ ਸੱਤਪਾਲ ਵਾਸੀ ਰਾਏਕੋਟ  ਜ਼ਿਲ੍ਹਾ ਲੁਧਿਆਣਾ ਵੱਲੋ ਹੋਈ  ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ   18/61/85 ਐਨ.ਡੀ.ਪੀ.ਐਸ ਐਕਟ ਤਹਿਤ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

LEAVE A REPLY

Please enter your comment!
Please enter your name here