ਭਿਆਨਕ ਸੜਕ ਹਾਦਸਾ, 12 ਬੱਚਿਆਂ ਸਮੇਤ 21 ਜਣੇ ਜ਼ਖ਼ਮੀ

Dead, Injured, Road Accident, Rajasthan

ਰਾਜਸਥਾਨ ਦੇ ਡਬਵਾਲੀ ਰਾਠਾਂ ਨੇੜੇ ਵਾਪਰਿਆ ਭਿਆਨਕ ਸੜਕ ਹਾਦਸਾ, ਇੱਕ ਮੌਤ

ਸੱਚ ਕਹੂੰ ਨਿਊਜ਼, ਹਨੂੰਮਾਨਗੜ੍ਹ: ਪਿੰਡ ਡਬਵਾਲੀ ਰਾਠਾਂ ਨੇੜੇ ਟੋਲਾ ਨਾਕੇ ਕੋਲ ਵੀਰਵਾਰ ਸਵੇਰੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂਕਿ 21 ਜਣੇ ਜ਼ਖ਼ਮੀ ਹੋ ਗਏ। ਹਾਦਸਾ ਪਿਕਅਪ ਤੇ ਟਰੱਕ ਵਿਚਕਾਰ ਵਾਪਰਿਆ। ਪਿਕਅਪ ਡਰਾਈਵਰ ਵਾਹਨ ਨੂੰ ਸੜਕ ਕਿਨਾਰੇ ਖੜ੍ਹਾ ਕਰਕੇ ਪੈਂਚਰ ਟਾਇਰ ਬਦਲ ਰਿਹਾ ਸੀ ਕਿ ਪਿੱਛੋਂ ਕਥਿਤ ਤੌਰ ‘ਤੇ ਤੇਜ਼ ਰਫ਼ਤਾਰ ਨਾਲ ਆ ਰਹੇ ਟਰੱਕ ਦੀ ਪਿਕਅਪ ਨਾਲ ਜ਼ੋਰਦਾਰ ਟੱਕਰ ਹੋ ਗਈ। ਜ਼ਖ਼ਮੀਆਂ ਵਿੱਚ ਜ਼ਿਆਦਾਤਰ ਬੱਚੇ ਸ਼ਾਮਲ ਹਨ। ਪਿਕਅਪ ਸਵਾਰ ਸੜਕ ਬਣਾਉਣ ਵਾਲੇ ਮਜ਼ਦੂਰ ਹਨ।

ਸੂਚਨਾ ਮਿਲਣ ‘ਤੇ ਪਹੁੰਚੀ ਐਂਬੂਲੈਂਸ 108 ਦੀ ਮੱਦਦ ਨਾਲ ਜ਼ਖ਼ਮੀਆਂ ਨੂੰ ਟਾਊਨ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ। ਇਲਾਜ ਦੌਰਾਨ ਪਿਕਅਪ ਡਰਾਈਵਰ ਦੀ ਮੌਤ ਹੋ ਗਈ, ਜਦੋਂਕਿ ਇੱਕ ਗੰਭੀਰ ਜ਼ਖ਼ਮੀ ਨੂੰ ਬੀਕਾਨੇਰ ਰੈਫ਼ਰ ਕਰ ਦਿੱਤਾ ਗਿਆ ਹੈ।

ਜਾਣਕਾਰੀ ਅਨੁਸਾਰ ਹਨੂੰਮਾਨਗੜ੍ਹ ਜੰਕਸ਼ਨ ਦੇ ਸੁਰੇਸ਼ੀਆ ਸਥਿਤ ਵਾਰਡ 42 ਤੇ 42 ਦੇ ਭਾਟ ਸਮਾਜ ਦ ਤਿੰਨ-ਚਾਰ ਪਰਿਵਾਰ ਵੀਰਵਾਰ ਸਵੇਰੇ ਇੱਕ ਪਿਕਅਪ ਵਿੱਚ ਸਵਾਰ ਕੇ ਬੀਕਾਨੇਰ ਜਾ ਰਹੇ ਸਨ। ਰਸਤੇ ਵਿੱਚ ਪਿੰਡ ਮੱਕਾਸਰ ਤੋਂ ਨਿੱਕਲਦੇ ਹੀ ਸੂਰਤਗੜ੍ਹ ਰੋਡ ‘ਤੇ ਟੋਲ ਨਾਕੇ ਕੋਲ ਇਹ ਹਾਦਸਾ ਵਾਪਰ ਗਿਆ।

ਜ਼ਖ਼ਮੀਆਂ ਵਿੱਚ 12 ਬੱਚੇ, 5 ਆਦਮੀ ਤੇ 4 ਔਰਤਾਂ ਸ਼ਾਮਲ ਹਨ। ਇਨ੍ਹਾਂ ਦੀ ਪਛਾਣ ਮਦਨ ਲਾਲ ਪੁੱਤਰ ਤੋਖਰਰਾਮ, ਸ਼ਾਰਦਾ ਪਤਨੀ ਠਾਕਰਰਾਮ, ਮੁਕੇਸ਼ ਪੁੱਤਰ ਠਾਕਰ ਰਾਮ, ਮੁੰਨਾ ਰਾਮ ਪੁੱਤਰ ਦਇਆ ਰਾਮ, ਲੇਖ ਰਾਮ ਪੁੱਤਰ ਭਾਲਾ ਰਾਮ, ਪੂਜਾ ਪੁੱਤਰੀ ਮਦਨ ਲਾਲ, ਸ਼ਰਵਣ ਪੁੱਤਰ ਲੇਖ ਰਾਮ, ਮਾਇਆ ਪਤਨੀ ਮਹਾਂਵੀਰ, ਗੁੱਡੀ ਪਤਨੀ ਮਦਨ ਲਾਲ, ਇੰਦਰਾ ਪੁੱਤਰੀ ਮਹਾਂਵੀਰ, ਸਪਨਾ,ਗੀਤਾ ਪੁਤਰੀ ਮਹਾਂਵੀਰ, ਵਕੀਲ ਪੁੱਤਰ ਮਦਨ, ਆਰਤੀ ਪੁਤਰੀ ਮਦਨ, ਜਮਨਾ ਪੁਤਰੀ ਮਦਨ, ਚਾਰ ਮਹੀਨੇ ਦਾ ਅਨਿਲ ਪੁੱਤਰ ਸ਼ਰਵਨ, ਸ਼ਾਰਦਾ ਪਤਨੀ ਸਰਵਨ, ਸੁਨੀਲ ਪੁੱਤਰ ਸਰਵਨ, ਜੈਲੋ ਪੁਤਰੀ ਮਦਨ ਤੇ ਭਾਲਾ ਪੁੱਤਰ ਠਾਕਰ ਰਾਮ ਵਜੋਂ ਹੋਈ ਹੈ।

ਟਰੱਕ ਡਰਾਈਵਰ ਨੂੰ ਫੜਨ ਲਈ ਟੀਮ ਗਠਿਤ

ਡੀਐੱਸਪੀ ਜਾਖੜ ਨੇ ਦੱਸਿਆ ਕਿ ਫਰਾਰ ਟਰੱਕ ਡਰਾਈਵਰ ਖਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਗ੍ਰਿਫ਼ਤਾਰੀ ਲਈ ਇੱਕ ਟੀਮ ਬਣਾਈ ਗਈ ਹੈ। ਨਾਲ ਹੀ ਮੌਕੇ ਤੋਂ ਹਾਦਸਾਗ੍ਰਸਤ ਦੋਵੇਂ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਲਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।