ਸਾਡੇ ਨਾਲ ਸ਼ਾਮਲ

Follow us

16.5 C
Chandigarh
Friday, January 23, 2026
More
    Home Breaking News Poppy: ਚੂਰਾ ਪ...

    Poppy: ਚੂਰਾ ਪੋਸਤ ਅਤੇ ਨਸ਼ੀਲੀਆਂ ਗੋਲੀਆਂ ਨਾਲ ਕੌਂਸਲਰ ਦਾ ਪਤੀ ਕਾਬੂ

    Poppy
    ਸੁਨਾਮ: ਚੂਰਾ ਪੋਸਤ ਤੇ ਨਸੀਲੀਆਂ ਗੋਲੀਆਂ ਨਾਲ ਕਾਬੂ ਕੀਤਾ ਵਿਅਕਤੀ ਪੁਲਿਸ ਪਾਰਟੀ ਨਾਲ।

    Poppy: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਸਥਾਨਕ ਸ਼ਹਿਰ ਦੀ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ 20 ਕਿੱਲੋ ਚੂਰਾ ਪੋਸਤ ਅਤੇ 945 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ। ਪੁਲਿਸ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਥਾਣਾ ਸੁਨਾਮ ਦੇ ਥਾਣੇਦਾਰ ਪਰਮਜੀਤ ਸਿੰਘ ਵੱਲੋਂ ਸਮੇਤ ਪੁਲਿਸ ਪਾਰਟੀ ਇਕ ਗੁਪਤ ਸੂਚਨਾ ਦੇ ਆਧਾਰ ‘ਤੇ ਤੁਰੰਤ ਕਾਰਵਾਈ ਕਰਦਿਆਂ ਸਥਾਨਕ ਨਵੀਂ ਅਨਾਜ ਮੰਡੀ ਦੇ ਸ਼ੈਡ ਹੇਠ ਕਾਰ ‘ਚ ਬੈਠੇ ਸੁਨਾਮ ਸ਼ਹਿਰ ਦੇ ਲਾਲੀ ਨਾਂਅ ਦੇ ਵਿਅਕਤੀ ਨੂੰ ਕਾਬੂ ਕੀਤਾ ਗਿਆ, ਜਿਸ ਤੋਂ 20 ਕਿਲੋ ਚੂਰਾ ਪੋਸਤ ਅਤੇ 945 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ।

    ਇਹ ਵੀ ਪੜ੍ਹੋ: Faridkot News: ਦੇਸੀ ਪਿਸਟਲ ਤੇ ਦੋ ਰੌਦਾਂ ਸਮੇਤ ਇੱਕ ਵਿਅਕਤੀ ਕਾਬੂ

    ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਉਕਤ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ ਜਦੋਂਕਿ ਇਸ ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ ਲਾਲੀ ਵਾਸੀ ਸੁਨਾਮ ਨੂੰ ਚੂਰਾ ਪੋਸਤ ਅਤੇ ਨਸ਼ੀਲੀਆਂ ਗੋਲੀਆਂ ਸਪਲਾਈ ਕਰਨ ਵਾਲੇ ਸੁਨਾਮ ਸ਼ਹਿਰ ਦੇ ਹੀ ਲੱਖੀ ਨੂੰ ਨਾਮਜ਼ਦ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਜਿਕਰਯੋਗ ਹੈ ਕਿ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਲਾਲੀ ਨਾਂਅ ਦਾ ਵਿਅਕਤੀ ਸੁਨਾਮ ਦੇ ਵਾਰਡ ਨੰਬਰ 21 ਦੇ ਮੌਜ਼ੂਦਾ ਨਗਰ ਕੌਂਸਲਰ ਗੁਰਜੀਤ ਕੌਰ ਦਾ ਪਤੀ ਹੈ।

    LEAVE A REPLY

    Please enter your comment!
    Please enter your name here