ਕਾਊਟਰ ਇੰਟੈਲੀਜੈਸ ਵੱਲੋਂ ਹੈਰੋਇਨ ਸਮੇਤ ਇਕ ਕਾਬੂ

herion
ਫਿਰੋਜ਼ਪੁਰ : ਕਾਊਟਰ ਇੰਟੈਲੀਜੈਸ ਟੀਮ ਵੱਲੋਂ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਮੁਲਜ਼ਮ ਹਿਰਾਸਤ ’ਚ।

ਘਰ ਦੀ ਦੀਵਾਰ ਦੇ ਨਾਲ ਲੁਕਾ-ਛੁਪਾ ਕੇ ਰੱਖੀ ਹੋਈ ਸੀ ਹੈਰੋਇਨ (Heroin )

(ਰਜਨੀਸ਼ ਰਵੀ) ਫਾਜ਼ਿਲਕਾ। ਨਸ਼ਿਆਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਕਾਂਊਟਰ ਇੰਟੈਲੀਜੈਂਸ ਵੱਲੋਂ ਪਾਕਿਸਤਾਨ ਤੋਂ ਮੰਗਵਾਈ ਹੈਰੋਇਨ ਸਮੇਤ ਇੱਕ ਕਾਬੂ ਕੀਤਾ ਗਿਆ ਹੈ। (Heroin) ਇਸ ਸੰਬਧੀ ਪ੍ਰਾਪਤ ਸੂਚਨਾ ਅਨੁਸਾਰ ਐਸ.ਆਈ ਸੁਮਿਤ ਕੁਮਾਰ ਸਮੇਤ ਪੁਲਿਸ ਪਾਰਟੀ ਕਾਂਊਟਰ ਇੰਟੈਲੀਜੈਂਸ ਫਿਰੋਜ਼ਪੁਰ ਵੱਲੋਂ ਸਮੱਗਲਰ ਜਸਵਿੰਦਰ ਸਿੰਘ ਉਰਫ ਗਿੰਦੂ ਪੁੱਤਰ ਗੋਪਾਲ ਸਿੰਘ ਵਾਸੀ ਪਿੰਡ ਚੱਕ ਖੀਵਾ ਥਾਣਾ ਸਦਰ ਜਲਾਲਾਬਾਦ, ਜ਼ਿਲ੍ਹਾ ਫਾਜਿਲਕਾ ਨੂੰ ਕਾਬੂ ਕਰ ਕੇ 2.400 ਕਿੱਲੋਗ੍ਰਾਮ ਹੈਰੋਇਨ ਬਰਾਮਦ ਕਰ ਕੇ ਸਫਲਤਾ ਹਾਸਲ ਕੀਤੀ ਹੈ।

ਇਸ ਸੰਬਧੀ ਸਬੰਧੀ ਸਬ-ਇੰਸਪੈਕਟਰ ਸੁਮਿਤ ਕੁਮਾਰ ਸਮੇਤ ਪੁਲਿਸ ਪਾਰਟੀ ਪਿੰਡ ਭੰਬਾ ਵੱਟੂ, ਥਾਣਾ ਸਦਰ ਜਲਾਲਾਬਾਦ, ਜ਼ਿਲ੍ਹਾ ਫਾਜ਼ਿਲਕਾ ਵਿਖੇ ਮੌਜੂਦ ਸੀ ਤਾਂ ਐਸ.ਆਈ ਸੁਮਿਤ ਕੁਮਾਰ ਨੂੰ ਗੁਪਤ ਸੂਚਨਾ ਪ੍ਰਾਪਤ ਹੋਈ ਸੀ ਕਿ ਜਸਵਿੰਦਰ ਸਿੰਘ ਉਰਫ ਗਿੰਦੂ ਪੁੱਤਰ ਗੋਪਾਲ ਸਿੰਘ ਵਾਸੀ ਪਿੰਡ ਚੱਕ ਖੀਵਾ, ਥਾਣਾ ਸਦਰ ਜਲਾਲਾਬਾਦ, ਜ਼ਿਲ੍ਹਾ ਫਾਜ਼ਿਲਕਾ ਹੈਰੋਇਨ ਦੀ ਸਪਲਾਈ ਸਬੰਧੀ ਸਰਗਰਮ ਹੈ ਅਤੇ ਇਸ ਪਾਕਿਸਤਾਨ ਵਿਚਲੇ ਸਮੱਗਲਰਾਂ ਨਾਲ ਸਬੰਧ ਹਨ। (Heroin)

ਇਹ ਵੀ ਪੜ੍ਹੋ : ਦੋਰਾਹਾ ਨਹਿਰ ’ਚ ਮਿਲੇ ਜਿੰਦਾ ਕਾਰਤੂਸ; ਪੁਲਿਸ ਨੇ ਕਬਜੇ ’ਚ ਲੈ ਕੇ ਜਾਂਚ ਕੀਤੀ ਸ਼ੁਰੂ

ਇਸ ਨੇ ਪਾਕਿਸਤਾਨ ਸਮੱਗਲਰਾਂ ਨਾਲ ਮੋਬਾਇਲ ਫੋਨ ਵੱਟਸਐਪ ਰਾਹੀਂ ਗੱਲਬਾਤ ਕਰਕੇ ਹੈਰੋਇਨ ਦੀ ਵੱਡੀ ਖੇਪ ਮੰਗਵਾ ਕੇ ਰੱਖੀ ਹੋਈ ਹੈ, ਜੇਕਰ ਇਸ ਨੂੰ ਕਾਬੂ ਕੀਤਾ ਜਾਵੇ ਤਾਂ ਇਸ ਕੋਲੋਂ ਉਕਤ ਹੈਰੋਇਨ ਦੀ ਖੇਪ ਬਰਾਮਦ ਹੋ ਸਕਦੀ ਹੈ। ਉਕਤ ਖੁਫੀਆਂ ਇਤਲਾਹ ਪ੍ਰਾਪਤ ਹੋਣ ’ਤੇ ਦੋਸ਼ੀ ਜਸਵਿੰਦਰ ਸਿੰਘ ਉਰਫ ਗਿੰਦੂ ਦੇ ਖਿਲਾਫ ਨੰਬਰ 16 ਮਿਤੀ 01-06-2013 ਅਧ 21, 23/61/85 ਐਨ.ਡੀ.ਪੀ.ਐਸ ਐਕਟ ਥਾਣਾ ਸਟੇਟ ਸਪੈਸਲ ਅਪ੍ਰੇਸ਼ਨ ਸੈਲ (ਐਸ.ਐਸ.ਓ.ਸੀ) ਫਾਜ਼ਿਲਕਾ ਵਿਖੇ ਦਰਜ ਰਜਿਸਟਰ ਕੀਤਾ ਗਿਆ ਸੀ।

ਉਕਤ ਮੁਲਜ਼ਮ ਨੂੰ ਇਸ ਦੇ ਪਿੰਡ ਚੱਕ ਖੀਵਾ ਥਾਣਾ ਸਦਰ ਜਲਾਲਾਬਾਦ, ਜਿਲ੍ਹਾ ਫਾਜ਼ਿਲਕਾ ਤੋਂ ਕਾਬੂ ਕਰਕੇ ਪੁਛਗਿੱਛ ਦੌਰਾਨ ਇਸ ਦੀ ਨਿਸ਼ਾਨਦੇਹੀ ਦੇ ਆਧਾਰ ’ਤੇ ਸ੍ਰੀ ਅਤੁੱਲ ਸੋਨੀ, ਡੀ.ਐਸ.ਪੀ. ਸਬ-ਡਵੀਜ਼ਨ ਜਲਾਲਾਬਾਦ ਦੀ ਹਾਜ਼ਰੀ ਵਿੱਚ ਇਸ ਦੇ ਘਰ ਦੀ ਦੀਵਾਰ ਦੇ ਨਾਲ ਲੁਕਾ-ਛੁਪਾ ਕੇ ਰੱਖੀ ਹੋਈ 02.400 ਕਿੱਲੋਗ੍ਰਾਮ ਹੈਰੋਇਨ ਬਰਾਮਦਗੀ ਕੀਤੀ ਹੈ। ਕਥਿਤ ਦੋਸ਼ੀ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਵੇਗੀ, ਜਿਸ ਤੋਂ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।

LEAVE A REPLY

Please enter your comment!
Please enter your name here