ਸਾਡੇ ਨਾਲ ਸ਼ਾਮਲ

Follow us

11.9 C
Chandigarh
Thursday, January 22, 2026
More
    Home Breaking News ਬੁਰੀ ਖਬਰ, ਚਿੱ...

    ਬੁਰੀ ਖਬਰ, ਚਿੱਟੇ ਨੇ ਲਈ ਇੱਕ ਹੋਰ ਨੌਜਵਾਨ ਦੀ ਜਾਨ, ਪਰਿਵਾਰ ‘ਚ ਸੋਗ ਦੀ ਲਹਿਰ

    Drug Addiction
    ਮ੍ਰਿਤਕ ਨੌਜਵਾਨ ਦੀ ਫਾਈਲ ਫੋਟੋ।

    25 ਸਾਲਾਂ ਦੇ ਨੌਜਵਾਨ ਦੀ ਚਿੱਟੇ ਦੀ ਵਰਤੋਂ ਕਾਰਨ ਹੋਈ ਮੌਤ | Drug Addiction

    ਗੁਰੂਹਰਸਹਾਏ (ਸਤਪਾਲ ਥਿੰਦ)। ਹਲਕਾ ਗੁਰੂਹਰਸਹਾਏ ਨਾਲ ਲੱਗਦੇ ਪਿੰਡ ਲਾਲਚੀਆਂ ਵਿਖੇ ਇੱਕ 25 ਸਾਲਾਂ ਨੌਜਵਾਨ ਦੀ ਚਿੱਟੇ ਦੇ ਨਸ਼ੇ ਨਾਲ ਮੌਤ ਹੋ ਜਾਣ ਦਾ ਸਮਾਚਾਰ ਹਾਸਲ ਹੋਇਆ ਹੈ। ਜਾਣਕਾਰੀ ਅਨੁਸਾਰ ਮਨਜੀਤ ਸਿੰਘ ਪੁੱਤਰ ਬਖਸੀਸ ਸਿੰਘ ਚਿੱਟੇ ਦੇ ਨਸ਼ੇ ਦਾ ਆਦੀ ਸੀ ਜੋ ਬੀਤੇ ਕੱਲ੍ਹ ਸ਼ਨਿੱਚਰਵਾਰ ਨੂੰ 6 ਵਜੇ ਦੇ ਕਰੀਬ ਨੇੜਲੇ ਪਿੰਡ ਜੁਆਏ ਸਿੰਘ ਵਾਲਾ ਤੋਂ ਚਿੱਟੇ ਨਸ਼ੇ ਦੀ ਵਰਤੋਂ ਕਰਦਾ ਸੀ ਤੇ ਉੱਥੇ ਮੋਟਰਸਾਈਕਲ ਤੇ ਡਿੱਗ ਪਿਆ ਤੇ ਰਾਹ ਵਿੱਚੋਂ ਲੰਘ ਰਹੇ ਰਾਹਗੀਰਾਂ ਨੇ ਉਸ ਦਾ ਮੋਬਾਈਲ ਚੈੱਕ ਕੀਤਾ। (Drug Addiction)

    Haryana Roadways: ਹਰਿਆਣਾ ’ਚ ਰਹਿਣ ਵਾਲੇ 109 ਰੁਪਏ ’ਚ ਬਣਵਾ ਲੋ ਹੈਪੀ ਕਾਰਡ, ਇੱਕ ਸਾਲ ਤੱਕ ਕਰੋ ਮੁਫ਼ਤ ਯਾਤਰਾ!

    ਉਸ ਦੇ ਘਰ ਇਤਲਾਹ ਦਿੱਤੀ ਗਈ। ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੇ ਉਸ ਨੂੰ ਆਪਣੇ ਘਰ ਲੈ ਗਏ ਤੇ ਦੇਰ ਰਾਤ ਉਸ ਦੀ ਮੌਤ ਹੋ ਗਈ ਹੈ। ਜਿਸ ਨੂੰ ਲੈ ਕੇ ਹਲਕਾ ਵਾਸੀਆਂ ’ਚ ਕਾਫੀ ਰੋਸ ਪਾਇਆ ਜਾ ਰਿਹਾ ਹੈ ਉਨ੍ਹਾਂ ਨੇ ਮੰਗ ਕੀਤੀ ਹੈ ਕਿ ਜੋ ਨਸ਼ਾ ਤਸਕਰ ਹਨ, ਉਨ੍ਹਾਂ ਨੂੰ ਤੁਰੰਤ ਫੜ ਕੇ ਜ਼ੇਲ੍ਹਾਂ ’ਚ ਬੰਦ ਕੀਤਾ ਜਾਵੇ ਤਾਂ ਜੋ ਕਿਸੇ ਹੋਰ ਘਰ ਦਾ ਚਿਰਾਗ ਇਸ ਤਰ੍ਹਾਂ ਨਾ ਬੁੱਝ ਸਕੇ। ਉਧਰ ਕਿਸਾਨ ਜਥੇਬੰਦੀ ਨਾਲ ਜਦ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਨਸੇ ਨਾਲ ਹੋਈ ਇਸ ਨੌਜਵਾਨ ਦੀ ਮ੍ਰਿਤਕ ਦੇਹ ਦਾ ਸਸਕਾਰ ਪਿੰਡ ਲਾਲਚੀਆਂ ਨੇ ਸ਼ਮਸਾਨ ਘਾਟ ’ਚ 11 ਵਜੇ ਦੇ ਕਰੀਬ ਕੀਤਾ ਜਾਵੇਗਾ। (Drug Addiction)

    LEAVE A REPLY

    Please enter your comment!
    Please enter your name here