ਚੰਡੀਗੜ੍ਹ ਵਿਖੇ ਡੀਜੀਪੀ ਸੁਰੇਸ਼ ਅਰੋੜਾ ਨੇ ਸ਼ੁਰੂ ਕੀਤੀ ਸ਼ੁਰੂਆਤ | SMS Notification
- ਪੰਜਾਬ ਪੁਲਿਸ ਵੱਲੋਂ ਨਾਗਰਿਕਾਂ ਦੀ ਸੇਵਾ ਲਈ ਐੱਸ.ਐੱਮ.ਐੱਸ. ਅਲਰਟ ਸੇਵਾ ਦੀ ਸ਼ੁਰੂਆਤ | SMS Notification
ਚੰਡੀਗੜ੍ਹ, (ਸੱਚ ਕਹੂੰ ਨਿਊਜ਼)। ਪੰਜਾਬ ਪੁਲਿਸ ਵੱਲੋਂ ਈ-ਇਨੀਸ਼ਿਏਟਿਵ ਪ੍ਰੋਗਰਾਮ ਤਹਿਤ ਰਾਜ ਦੇ ਵਸਨੀਕਾਂ ਨੂੰ ਬਿਹਤਰ ਸੇਵਾਵਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਇੱਕ ਨਿਵੇਕਲੀ ਪਹਿਲ ਕਰਦਿਆਂ ਡੀ.ਜੀ.ਪੀ. ਸੁਰੇਸ਼ ਅਰੋੜਾ ਨੇ ਕ੍ਰਾਇਮ ਐਂਡ ਕ੍ਰੀਮਿਨਲ ਟ੍ਰੈਕਿੰਗ ਨੈੱਟਵਰਕ ਅਤੇ ਪ੍ਰਣਾਲੀ (ਸੀ.ਸੀ.ਟੀ.ਐਨ.ਐਸ.) ‘ਤੇ ਆਧਾਰਿਤ ਸ਼ਿਕਾਇਤਕਰਤਾਵਾਂ ਲਈ ਐੱਸ.ਐੱਮ.ਐੱਸ. ਅਲਰਟ ਸੇਵਾ ਦੀ ਸ਼ੁਰੂਆਤ ਕੀਤੀ ਤਾਂ ਜੋ ਪੁਲਿਸ ਦੇ ਕੰਮ ਕਾਜ ਵਿੱਚ ਪਾਰਦਰਸ਼ਿਤਾ ਤੇ ਕੁਸ਼ਲਤਾ ਲਿਆਂਦੀ ਜਾ ਸਕੇ। (SMS Notification)
ਇਹ ਵੀ ਪੜ੍ਹੋ : ਅਗਲੇ ਤਿੰਨ ਘੰਟਿਆਂ ’ਚ ਇਨ੍ਹਾਂ ਜ਼ਿਲ੍ਹਿਆਂ ’ਚ ਪੈ ਸਕਦਾ ਹੈ ਜਬਰਦਸਤ ਮੀਂਹ
ਪੰਜਾਬ ਪੁਲਿਸ ਹੈੱਡਕੁਆਟਰ ਵਿਖੇ ਐੱਸ.ਐੱਮ.ਐੱਸ. ਸੇਵਾ ਨੂੰ ਲਾਂਚ ਕਰਦਿਆਂ ਸੁਰੇਸ਼ ਅਰੋੜਾ ਨੇ ਕਿਹਾ ਕਿ ਹੁਣ ਸ਼ਿਕਾਇਤਕਰਤਾ ਵੱਲੋਂ ਦਰਜ ਕਰਵਾਈ ਐਫ.ਆਈ.ਆਰ. ਅਤੇ ਉਸ ਸ਼ਿਕਾਇਤ ਦੀ ਜਾਂਚ ਕਰ ਰਹੇ ਅਧਿਕਾਰੀ ਬਾਰੇ ਉਸ ਨੂੰ ਆਪਣੇ ਮੋਬਾਇਲ ਫ਼ੋਨ ‘ਤੇ ਹੀ ਐੱਸ.ਐੱਮ.ਐੱਸ. ਸੰਦੇਸ਼ ਪਹੁੰਚ ਜਾਵੇਗਾ ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਹੁਣ ਲੋਕ ਆਪਣੀ ਐਫ.ਆਈ.ਆਰ. ਦੀ ਨਕਲ ਪੰਜਾਬ ਪੁਲਿਸ ਦੀ ਵੈੱਬਸਾਈਟ ਤੋਂ ਵੀ ਡਾਊਨਲੋਡ ਕਰ ਸਕਦੇ ਹਨ ਡੀ.ਜੀ.ਪੀ. ਨੇ ਕਿਹਾ ਕਿ ਦੋਸ਼ੀ ਨੂੰ ਗ੍ਰਿਫਤਾਰ ਕਰਨ, ਜਾਂਚ ਅਧਿਕਾਰੀ ਬਦਲਣ ਅਤੇ ਅਦਾਲਤ ਵਿੱਚ ਚਲਾਨ ਜਮ੍ਹਾਂ ਕਰਵਾਉਣ, ਜਾਂ ਅੰਤਿਮ ਰਿਪੋਰਟ ਦੀ ਸਥਿਤੀ ਬਾਰੇ ਐੱਸ.ਅੱੈਮ.ਐੱਸ. ਰਾਹੀਂ ਸੰਦੇਸ਼ ਚਲਾ ਜਾਵੇਗਾ ਉਹਨਾਂ ਦੱਸਿਆ ਕਿ ਜੋ ਵੀ ਨਾਗਰਿਕ ਇਸ ਸੇਵਾ ਦਾ ਲਾਭ ਲੈਣਾ ਚਾਹੁੰਦੇ ਹਨ, ਉਹ ਐਫ.ਆਈ.ਆਰ. ਦਰਜ ਕਰਾਉਣ ਵੇਲੇ ਆਪਣਾ ਮੋਬਾਇਲ ਨੰਬਰ ਜ਼ਰੂਰ ਅਪਡੇਟ ਕਰਨ। (SMS Notification)
ਇਹ ਵੀ ਪੜ੍ਹੋ : ਹੜ੍ਹ ਪ੍ਰਬੰਧਾਂ ਚ ਕੁਤਾਹੀ, ਡੀਸੀ ਨੇ ਕਾਨੂੰਗੋ ਨੂੰ ਕੀਤਾ ਮੁਅੱਤਲ
ਇਸ ਮੌਕੇ ਹਾਜ਼ਰ ਉੱਚ ਪੁਲਿਸ ਅਧਿਕਾਰੀਆਂ ਵਿੱਚ ਡੀ.ਜੀ.ਪੀ ਆਈ.ਟੀ. ਸ਼੍ਰੀ ਵੀ.ਕੇ. ਭਾਵੜਾ, ਡੀ.ਜੀ.ਪੀ. ਕਾਨੂੰਨ ਅਤੇ ਵਿਵਸਥਾ ਐਚ.ਐਸ.ਢਿੱਲੋਂ, ਡੀ.ਜੀ.ਪੀ. ਖੁਫੀਆ ਦਿਨਕਰ ਗੁਪਤਾ, ਡੀ.ਜੀ.ਪੀ. ਪ੍ਰਸ਼ਾਸਨ ਐਮ.ਕੇ ਤਿਵਾੜੀ, ਡਾਇਰੈਕਟਰ ਬਿਊਰੋ ਆਫ਼ ਇੰਵੈਸਟੀਗੇਸ਼ਨ ਪ੍ਰਬੋਧ ਕੁਮਾਰ, ਸਮੂਹ ਏ.ਡੀ.ਜੀ.ਪੀ. ਅਤੇ ਆਈ ਆਈ.ਟੀ. ਐਂਡ ਟੀ ਵਿੰਗ ਦੇ ਉੱਚ ਅਧਿਕਾਰੀ ਤੇ ਟੀ.ਸੀ.ਐਸ.ਲਿਮ. ਦੇ ਨੁਮਾਇੰਦੇ ਵੀ ਸ਼ਾਮਿਲ ਸਨ। (SMS Notification)