6 ਬਲਾਕਾਂ ਦੀ ਸਾਧ-ਸੰਗਤ ਨੇ ਨੂਰਾਨੀ ਧਾਮ ਦੀ ਵਰ੍ਹੇਗੰਢ ਮੌਕੇ ਕੀਤੀ ਵਿਸ਼ੇਸ਼ ਨਾਮ ਚਰਚਾ | Dera Sacha Sauda
- ਸਾਧ-ਸੰਗਤ ਨੇ ਇੱਕ-ਦੂਜੇ ਨੂੰ ਦਿੱਤੀਆਂ ਵਧਾਈਆਂ | Dera Sacha Sauda
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਸ਼ਾਹ ਸਤਿਨਾਮ ਜੀ ਨੂਰਾਨੀ ਧਾਮ ਡੇਰਾ (Dera Sacha Sauda) ਸੱਚਾ ਸੌਦਾ ਪਟਿਆਲਾ ਦੀ ਪਹਿਲੀਂ ਵਰ੍ਹੇਗੰਢ ਤੇ 6 ਬਲਾਕਾਂ ਦੀ ਵਿਸ਼ੇਸ਼ ਤੌਰ ’ਤੇ ਨਾਮ ਚਰਚਾ ਹੋਈ। ਅੱਜ ਦੇ ਪਵਿੱਤਰ ਦਿਨ ਹੀ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਜ਼ਿਲ੍ਹਾ ਪਟਿਆਲਾ ਦੀ ਸਾਧ-ਸੰਗਤ ਦੇ ਜਜਬੇ ਨੂੰ ਵੇਖਦਿਆਂ ਨਾਮ ਚਰਚਾ ਘਰ ਨੂੰ ਡੇਰਾ ਸੱਚਾ ਸੌਦਾ ਨੂਰਾਨੀ ਧਾਮ ਬਣਾਉਣ ਦਾ ਅਸ਼ੀਰਵਾਦ ਦਿੱਤਾ ਸੀ।
ਜਾਣਕਾਰੀ ਅਨੁਸਾਰ ਸ਼ਾਹ ਸਤਿਨਾਮ ਜੀ ਨੂਰਾਨੀ ਧਾਮ ਪਟਿਆਲਾ ਵਿਖੇ ਅੱਜ ਪਟਿਆਲਾ, ਹਰਦਾਸਪੁਰ, ਧਵਲਾਨ, ਮੰਡੌੜ, ਲਾਲੋਛੀ ਅਤੇ ਬਠੋਈ ਡਕਾਲਾ ਬਲਾਕਾਂ ਦੀ ਸਾਂਝੀ ਨਾਮ ਚਰਚਾ ਹੋਈ ਜਿਸ ’ਚ ਕਵੀਰਾਜਾਂ ਵੱਲੋਂ ਸ਼ਬਦ ਬਾਣੀ ਸੁਣਾਈ ਗਈ ਅਤੇ ਸੰਤਾਂ ਦੇ ਲਿਖੇ ਅਨਮੋਲ ਬਚਨ ਸਾਧ-ਸੰਗਤ ਨੂੰ ਪੜ੍ਹ ਕੇ ਸੁਣਾਏ ਗਏ।
ਇਸ ਮੌਕੇ 85 ਮੈਂਬਰ ਹਰਮਿੰਦਰ ਨੋਨਾ ਵੱਲੋਂ ਸਮੂਹ ਸਾਧ-ਸੰਗਤ ਨੂੰ ਅੱਜ ਦੇ ਦਿਨ ਪੂਜਨੀਕ ਗੁਰੂ ਜੀ ਵੱਲੋਂ ਪਟਿਆਲਾ ਜ਼ਿਲ੍ਹੇ ਦੀ ਸਾਧ-ਸੰਗਤ ਨੂੰ ਦਿੱਤੇ ਗਏ ਅਨਮੋਲ ਤੋਹਫੇ ਦੀ ਵਧਾਈ ਦਿੱਤੀ ਅਤੇ ਸਾਧ-ਸੰਗਤ ਵੱਲੋਂ ਇੱਕ-ਦੂਜੇ ਨੂੰ ਖੁਸ਼ੀ ’ਚ ਮੁਬਾਰਕਾਂ ਦਿੱਤੀਆਂ ਗਈਆਂ। ਨਾਮ ਚਰਚਾ ਤੋਂ ਬਾਅਦ ਸਾਧ-ਸੰਗਤ ਨੂੰ ਲੰਗਰ ਭੋਜਨ ਵੀ ਛਕਾਇਆ ਗਿਆ। ਇਸ ਮੌਕੇ 85 ਮੈਂਬਰਾਂ ’ਚ ਹਰਮਿੰਦਰ ਨੋਨਾ, ਕਰਨਪਾਲ ਪਟਿਆਲਾ, ਧਰਮਪਾਲ ਇੰਸਾਂ ,ਬਲਦੇਵ ਸਿੰਘ ,ਹਰਮੇਲ ਘੱਗਾ , ਜੋਗਿੰਦਰ ਸਿੰਘ ਘੱਗਾ , ਅਮਰੀਕ ਸਿੰਘ , ਜੱਸੀ ਧਬਲਾਨ , ਕੈਪਟਨ ਜਰਨੈਲ ਸਿੰਘ, ਬਿੰਦਰ ਲਲੋਛੀ, ਦਾਰਾ ਖਾਨ, ਵਿਜੇ ਨਾਭਾ, 85 ਮੈਂਬਰ ਭੈਣਾਂ ਸੋਨਾ ਕੌਰ, ਪ੍ਰੇਮ ਲਤਾ, ਸੀਮਾ ਨਾਭਾ ਤੋਂ ਇਲਾਵਾ ਵੱਡੀ ਗਿਣਤੀ ’ਚ ਵੱਖ-ਵੱਖ ਬਲਾਕਾਂ ਦੇ ਜ਼ਿੰਮੇਵਾਰ ਅਤੇ ਸਾਧ-ਸੰਗਤ ਹਾਜ਼ਰ ਸੀ। (Dera Sacha Sauda)