ਸਾਡੇ ਨਾਲ ਸ਼ਾਮਲ

Follow us

15.3 C
Chandigarh
Thursday, January 22, 2026
More
    Home Breaking News ਆਲ ਇੰਡੀਆ ਹਾਕੀ...

    ਆਲ ਇੰਡੀਆ ਹਾਕੀ ਟੂਰਨਾਮੈਂਟ ’ਚ ਪਹੁੰਚ ਕੇ ਚੇਅਰਪਰਸਨ ਗਹਿਲੋਤ ਨੇ ਵਧਾਇਆ ਖਿਡਾਰੀ ਦਾ ਹੌਂਸਲਾ

    All India Hockey Tournament
    ਅਮਲੋਹ : ਚੇਅਰਪਰਸਨ ਸੁਖਵਿੰਦਰ ਕੌਰ ਗਹਿਲੋਤ 'ਤੇ ਪ੍ਰਬੰਧਕ ਖਿਡਾਰੀਆਂ ਨਾਲ ਸਾਂਝੀ ਤਸਵੀਰ ਕਰਵਾਉਂਦੇ ਹੋਏ। ਤਸਵੀਰ:ਅਨਿਲ ਲੁਟਾਵਾ

    ਲੜਕੀਆਂ ਦੇ ਮੈਚ ਵਿੱਚ ਪਟਿਆਲਾ ਇਲੈਵਨ ਦੀ ਟੀਮ ਰਹੀ ਜੇਤੂ

    (ਅਨਿਲ ਲੁਟਾਵਾ) ਅਮਲੋਹ। ਐਨ.ਆਰ.ਆਈ ਸਪੋਰਟਸ ਕਲੱਬ ਰਜਿ: ਅਮਲੋਹ ਵੱਲੋਂ 12ਵਾਂ ਆਲ ਇੰਡੀਆ ਹਾਕੀ ਟੂਰਨਾਮੈਂਟ ਦੇ ਦੂਜੇ ਦਿਨ ਲੜਕੀਆਂ ਦੇ ਮੈਚ ਦਾ ਸੁਭ ਆਰੰਭ ਚੇਅਰਪਰਸਨ ਬੀਬੀ ਸੁਖਵਿੰਦਰ ਕੌਰ ਗਹਿਲੋਤ, ਪ੍ਰਿੰਸੀਪਲ ਡਾ. ਅਰਚਨਾ ਮਹਾਜਨ, ਡਾ. ਤੀਰਥਵਾਲਾ ਗਾਇਨੀਕੋਲੋਜਿਸਟਸ ਵੱਲੋਂ ਕੀਤਾ ਗਿਆ ਅਤੇ ਖਿਡਾਰੀਆਂ ਨਾਲ ਜਾਣ-ਪਛਾਣ ਕਰਕੇ ਉਨ੍ਹਾਂ ਦੀ ਹੌਸਲਾ ਅਫ਼ਜਾਈ ਕੀਤੀ। ਇਸ ਮੌਕੇ ਬੋਲਦਿਆਂ ਉਨ੍ਹਾਂ ਕਲੱਬ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਨਸ਼ਿਆਂ ਤੋਂ ਮੁਕਤ ਹੋ ਕੇ ਖੇਡਾਂ ਖੇਡਣ ਲਈ ਪ੍ਰੇਰਿਤ ਕੀਤਾ। ਅੱਜ ਲੜਕੀਆਂ ਦਾ ਮੈਚ ਸੰਗਰੂਰ ਅਕੈਡਮੀ ਅਤੇ ਪਟਿਆਲਾ ਇਲੈਵਨ ਵਿੱਚ ਖੇਡਿਆ ਗਿਆ, ਜਿਸ ਵਿੱਚ ਪਟਿਆਲਾ ਇਲੈਵਨ 2-1 ਨਾਲ ਜੇਤੂ ਰਹੀ।

    ਸੰਗਰੂਰ ਅਕੈਡਮੀ 4-0 ਨਾਲ ਜੇਤੂ ਰਹੀ

    ਅੱਜ ਦੇ ਦਿਨ ਦਾ ਲੜਕਿਆਂ ਦਾ ਪਹਿਲਾ ਮੈਚ ਸੰਗਰੂਰ ਅਕੈਡਮੀ ਅਤੇ ਰਾਜਾ ਕਰਨ ਅਕੈਡਮੀ ਕਰਨਾਲ ਵਿਚਕਾਰ ਖੇਡਿਆ ਗਿਆ, ਜਿਸ ਵਿਚ ਸੰਗਰੂਰ ਅਕੈਡਮੀ 4-0 ਨਾਲ ਜੇਤੂ ਰਹੀ। ਇਸੇ ਤਰ੍ਹਾਂ ਸਾਈ ਕੁਰਕਸ਼ੇਤਰ ਨੇ ਐੱਸਜੀਐਨਪੀ ਅਕੈਡਮੀ ਸਾਹਬਾਦ ਮਾਰਕੰਡਾ ਨੂੰ 3-1ਦੇ ਨਾਲ ਹਰਾਇਆ।

    ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਮਾਸਟਰ ਭਗਵਾਨ ਦਾਸ ਮਾਜਰੀ ਨੇ ਬਾਖ਼ੂਬੀ ਨਿਭਾਈ ਅਤੇ ਕਲੱਬ ਮੈਂਬਰਾਂ ਨੇ ਆਏ ਪਤਵੰਤਿਆਂ ਦਾ ਸਨਮਾਨ ਵੀ ਕੀਤਾ। ਇਸ ਮੌਕੇ ਕਲੱਬ ਪ੍ਰਧਾਨ ਸ਼ਿੰਦਰ ਮੋਹਨ ਪੁਰੀ, ਮੀਤ ਪ੍ਰਧਾਨ ਅਨਿਲ ਲੁਟਾਵਾ, ਸਰਪ੍ਰਸਤ ਵਿਨੋਦ ਮਿੱਤਲ, ਸਤਵਿੰਦਰ ਬਾਂਸਲ, ਐਡ.ਯਾਦਵਿੰਦਰਪਾਲ ਸਿੰਘ, ਵਾਈਸ ਪ੍ਰਧਾਨ ਰੁਪਿੰਦਰ ਹੈਪੀ, ਖਜ਼ਾਨਚੀ ਪਵਨ ਕੁਮਾਰ, ਪ੍ਰੈਸ ਸਕੱਤਰ ਹੈਪੀ ਸੂਦ,ਡਾ.ਹਰਪਾਲ ਸਿੰਘ ਪਾਲ ਡੈਂਟਿਸਟ, ਸਕੱਤਰ ਪਰਮਜੀਤ ਸੂਦ, ਸਹਾਇਕ ਸਕੱਤਰ ਡਾ. ਅਸ਼ੋਕ ਬਾਤਿਸ਼, ਭਗਵਾਨ ਦਾਸ ਮਾਜਰੀ, ਡਾ. ਸੇਵਾ ਰਾਮ, ਚਰਨ ਰੈਹਿਲ, ਕੌਂਸਲਰ ਹੈਪੀ ਸੇਢਾ, ਵਿੱਕੀ ਅਬਰੋਲ, ਮਹਿੰਦਰਪਾਲ ਪਜ਼ਨੀ ਆਦਿ ਹਾਜ਼ਰ ਸਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here