Fire Accident: ਦੀਵਾਲੀ ਮੌਕੇ ਪਟਾਖਿਆਂ ਨਾਲ ਦਸ ਥਾਵਾਂ ’ਤੇ ਲੱਗੀ ਅੱਗ, ਫਾਇਰ ਬ੍ਰਿਗੇਡ ਨੇ ਪਾਇਆ ਕਾਬੂ

Fire Accident
ਅਬੋਹਰ : ਦੀਵਾਲੀ ਦੀਆਂ ਰਾਤਾਂ ਨੂੰ ਵੱਖ ਵੱਖ ਥਾਵਾਂ ਤੇ ਲੱਗੀ ਅੱਗ ’ਤੇ ਕਾਬੂ ਪਾ ਰਹੇ ਫਾਇਰ ਬਿਰਗੇਡ ਦੇ ਟੀਮ ਦੇ ਮੈਂਬਰ। 

ਫਾਇਰ ਬ੍ਰਿਗੇਡ ਦੀ ਚੌਕਸੀ ਕਾਰਨ ਵੱਡੇ ਹਾਦਸੇ ਹੋਣੋਂ ਟਲੇ | Fire Accident

Fire Accident: (ਮੇਵਾ ਸਿੰਘ) ਅਬੋਹਰ। ਇਸ ਵਾਰ ਇਲਾਕਾ ਨਿਵਾਸੀਆਂ ਨੇ ਦੀਵਾਲੀ ਦਾ ਤਿਉਹਾਰ 31 ਅਕਤੂਬਰ ਵੀਰਵਾਰ ਤੇ ਇਕ ਨਵੰਬਰ ਸ਼ੁੱਕਰਵਾਰ ਦੀ ਰਾਤ ਨੂੰ ਲਗਾਤਾਰ 2 ਦਿਨਾਂ ਮਨਾਇਆ ਗਿਆ। ਇਸੇ ਤਹਿਤ ਬੀਤੀ ਰਾਤ ਲੋਕਾਂ ਵੱਲੋਂ ਚਲਾਏ ਗਏ ਪਟਾਖਿਆਂ ਕਾਰਨ ਇਲਾਕੇ ਅੰਦਰ 7 ਥਾਵਾਂ ’ਤੇ ਅੱਗ ਲੱਗਣ ਦੀਆਂ ਘਟਨਾਵਾਂ ਦੀ ਸੂਚਨਾ ਮਿਲਣ ਤੋਂ ਬਾਅਦ ਫਾਇਰ ਬਿਰਗੇਡ ਦੀ ਚੌਕਸੀ ਕਾਰਨ ਮੌਕੇ ’ਤੇ  ਕਾਬੂ ਪਾ ਲਿਆ ਗਿਆ।

ਇਹ ਵੀ ਪੜ੍ਹੋ: Bathinda News: ਡੀਸੀ ਤੇ ਐੱਸਐੱਸਪੀ ਵੱਲੋਂ ਵੱਖ-ਵੱਖ ਪਿੰਡਾਂ ਦੇ ਖੇਤਾਂ ਦਾ ਦੌਰਾ

ਇਸੇ ਤਰ੍ਹਾਂ ਵੀਰਵਾਰ ਦੀ ਰਾਤ 31 ਅਕਤੂਬਰ ਨੂੰ ਸ਼ਹਿਰ ਅੰਦਰ 4 ਥਾਵਾਂ ’ਤੇ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ। ਜਾਣਕਾਰੀ ਦਿੰਦਿਆਂ ਫਾਇਰ ਅਫਸਰ ਵਰਿੰਦਰ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਮੈਟਰੋ ਕਾਲੌਨੀ ਤੇ ਉਤਮ ਬਿਹਾਰ ਕਾਲੌਨੀ, ਨਿਊ ਸੂਰਜ ਨਗਰੀ ਵਿਚ ਖਾਲੀ ਪਏ ਪਲਾਟ ਵਿਚ ਪਏ ਕੂੜਾ ਕਰਕਟ ਨੂੰ ਪਟਾਖਾ ਡਿੱਗਣ ਕਰਕੇ ਅੱਗ ਲੱਗ ਗਈ, ਜਿਸ ਦੀ ਸੂਚਨਾ ਮਿਲਣ ’ਤੇ ਫਾਇਰ ਬਿਰਗੇਡ ਦੀਆਂ ਗੱਡੀਆਂ ਨੇ ਮੌਕੇ ’ਤੇ ਪਹੁੰਚਕੇ ਅੱਗ ’ਤੇ ਕਾਬੂ ਪਾ ਲਿਆ ਗਿਆ।

ਇਸ ਤੋਂ ਇਲਾਵਾ ਸੁੰਦਰ ਨਗਰੀ ਵਿਚ ਇਕ ਕਵਾੜ ਦੇ ਗੋਦਾਮ ਵਿਚ ਵੀ ਅੱਗ ਲੱਗਣ ਦੀ ਘਟਨਾ ਸਾਹਮਣੇ ਆਉਣ ’ਤੇ ਅੱਗ ਦੀਆਂ ਲਾਟਾਂ ਨੁੂੰ ਦੇਖਕੇ ਲੋਕਾਂ ਨੇ ਇਸ ਦੀ ਸੂਚਨਾ ਵੀ ਫਾਇਰ ਬ੍ਰਿਗੇਡ ਨੂੰ ਕਰਨ ’ਤੇ ਬੜੀ ਮੁਸ਼ੱਕਤ ਨਾਲ ਅੱਗ ¦ਤੇ ਕਾਬੂ ਪਾਇਆ ਗਿਆ। ਫਾਇਰ ਅਫਸਰ ਨੇ ਦੱਸਿਆ ਕਿ ਇਸ ਦੇ ਨਾਲ-ਨਾਲ ਪਿੰਡ ਦਤਾਰਾਂਵਾਲੀ ਵਿਚ ਨਰਮੇ ਦੀਆਂ ਛਟੀਆਂ ਨੂੰ ਲੱਗੀ ਅੱਗ ’ਤੇ ਵੀ ਮੌਕੇ ਪਹੁੰਚੀ ਫਾਇਰ ਬਿਰਗੇਡ ਦੀ ਟੀਮ ਨੇ ਕਾਬੂ ਪਾਇਆ। ਉਨਾਂ ਦੱਸਿਆ ਕਿ ਸਾਰੇ ਥਾਵਾਂ ’ਤੇ ਅੱਗ ਲੱਗਣ ਦਾ ਕਾਰਨ ਪਟਾਖਿਆਂ ਦੀਆਂ ਚਿੰਗਾਰੀਆਂ ਡਿੱਗਣਾ ਹੀ ਮੰਨਿਆ ਜਾ ਰਿਹਾ ਹੈ। Fire Accident